________________
ਸਨ। ਘਰ ਵਾਲੇ ਆਪ ਨੂੰ ਸ਼ਾਦੀ ਦੇ ਬੰਧਨ ਵਿਚ ਫਸਾਨਾ ਚਾਹੁੰਦੇ ਸਨ ਪਰ ਆਪ ਅਡੋਲ ਰਹੇ । ਆਪ ਨੇ ਸਾਧੂ ਬਨਣ ਤੋਂ ਪਹਿਲਾਂ ਹੀ ਅਚਾਰੀਆ ਸ਼੍ਰੀ ਆਤਮਾ ਰਾਮ ਜੀ ਮਹਾਰਾਜ ਦਾ ਬਹੁਤ ਵਾਰ ਧਰਮ ਉਪਦੇਸ਼ ਸੁਣਿਆ ਸੀ । ਆਖਰ ਘਰ ਵਾਲਿਆਂ ਨੇ ਆਪ ਨੂੰ ਬਹੁਤ ਡਰਾਇਆ ਧਮਕਾਇਆ ਅਤੇ ਮਾਰ ਕੁੱਟ ਕੀਤੀ ਪਰ ਆਪ ਨੂੰ ਤੇ ਅਪਣੇ ਆਤਮ-ਕਲਿਆਨ ਦੀ ਫ਼ਿਕਰ ਸੀ । ਆਖਰ ਘਰ ਵਾਲੇ ਹਾਰ ਗਏ । ਸੰ: 1960 ਫਗੁਣ ਸਦਿ 3 ਨੂੰ ਗੁਜਰਾਂਵਾਲਾ ਵਿਖੇ ਆਪ ਨੇ ਅਚਾਰੀਆ ਸ਼੍ਰੀ ਆਤਮਾ ਰਾਮ ਜੀ ਮਹਾਰਾਜ ਕੋਲੋਂ ਸਾਧੂ ਦੀਖਿਆ ਗ੍ਰਹਿਣ ਕੀਤੀ ।
ਆਪ ਦੀ ਬੁਧੀ ਤੇਜ਼ ਅਤੇ ਨਿਰਮਲ ਸੀ। ਕੁਝ ਸਮੇਂ ਵਿਚ ਹੀ ਆਪ ਨੇ ਸਾਰੇ ਜੈਨ ਆਗਮਾਂ ਦਾ ਸੂਖਮ ਅਧਿਐਨ ਕਰ ਲਿਆ । ਆਪ ਅਪਣੇ ਗੁਰੂਦੇਵ ਦੀ ਇਜਾਜ਼ਤ ਨਾਲ ਅੱਡ ਧਰਮ ਪ੍ਰਚਾਰ ਕਰਨ ਲੱਗੇ । ਆਪ ਨੇ ਜੈਨ ਸਮਾਜ ਵਿਚ ਫੈਲੇ ਪਾਖੰਡ ਵਿਰੁਧ ਸਖਤ ਅਵਾਜ਼ ਉਠਾਈ । ਉਸ ਸਮੇਂ ਕੁਝ ਲੋਕ ਜੈਨ ਭਵਨਾਂ (ਸਥਾਨਕਾਂ) ਦੀ ਸਖਤ ਵਿਰੋਧਤਾ ਕਰਦੇ ਸਨ । ਇਸਤਰੀ ਨੂੰ ਪੜ੍ਹਨਾ ਪਾਪ ਸਮਝਦੇ ਸਨ । ਆਪ ਨੇ ਸਾਧੂ ਜੀਵਨ ਦੇ 42 ਸਾਲ ਇਨ੍ਹਾਂ ਬੁਰਾਈਆਂ ਦੇ ਖ਼ਿਲਾਫ਼ ਲੜਦੇ ਗੁਜ਼ਾਰੇ। ਆਪ ਨੂੰ ਬਹੁਤ ਕਸ਼ਟਾਂ ਤੇ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ, ਪਰੰਤੂ ਕੁਝ ਸਮੇਂ ਬਾਅਦ ਹੀ ਸਮਾਜ ਨੂੰ ਨਵੀਂ ਜਾਗਰਿਤੀ ਮਿਲੀ । ਆਪ ਦੀ ਪ੍ਰੇਰਣਾ ਨਾਲ ਅਨੇਕਾਂ ਲੋਕਾਂ ਨੇ ਸਮਾਜ ਬੁਰਾਈਆਂ ਦਾ ਤਿਆਗ ਕੀਤਾ । ਮਾਸ, ਸ਼ਰਾਬ, ਜੂਆ ਛਡਿਆ । ਆਪ ਪੰਜਾਬ ਵਿਚ ਜੈਨ ਭਵਨ ਬਣਾਉਣ ਦੀ ਪ੍ਰੇਰਣਾ ਦੇਣ ਵਾਲੇ ਪਹਿਲੇ ਸੰਤ ਸਨ । ਆਪ ਤੋਂ ਪਹਿਲਾਂ ਸਥਾਨਕਵਾਸੀ ਸਾਧੂ ਕਿਰਾਏ ਦੇ ਮਕਾਨ ਵਿਚ ਰਹਿੰਦੇ ਸਨ।
ਆਪ ਦੇ ਪ੍ਰਚਾਰ ਦੇ ਕੇਂਦਰ ਫਰੀਦਕੋਟ, ਪਟਿਆਲਾ, ਅੰਬਾਲਾ, ਰੋਪੜ, ਖਰੜ, ਕਸੂਰ, ਸੁਨਾਮ, ਲਾਹੌਰ, ਲੁਧਿਆਣਾ, ਰਾਏਕੋਟ, ਮੋਰੰਡਾ,ਰਾਵਲਪਿੰਡੀ, ਜ਼ੀਰਾ, ਬਰਨਾਲਾ, ਜੇਜੋਂ, ਨਾਭਾ, ਮਾਲੇਰਕੋਟਲਾ, ਬੁਢਲਾਡਾ ਬਠਿੰਡਾ, ਮੁਕੇਰੀਆਂ, ਰੋਹਤਾਸ, ਧੂਰੀ, ਮੋਗਾ ਆਦਿ ਸ਼ਹਿਰ ਪ੍ਰਮੁਖ ਹਨ । ਨਾਡਾ ਦਰਬਾਰ ਦੇ ਮੰਤਰੀ ਸਰਦਾਰ ਗੁਰਦਿਆਲ ਸਿੰਘ, ਰਘੁਵੀਰ ਸਿੰਘ ਅਪਣੇ ਛੋਟੇ ਬੜੇ ਅਹਿਲਕਾਰਾਂ ਨਾਲ ਆਪ ਦਾ ਉਪਦੇਸ਼ ਸੁਨਣ ਆਉਂਦੇ ਸਨ । ਆਪ ਫ਼ਿਰਕਾਪਰਸਤੀ ਤੋਂ ਪਰੇ ਸਨ । ਛੂਆ ਛਾਤ ਅਤੇ ਜ਼ਾਤਪਾਤ ਵਿਰੁਧ ਆਪਨੇ ਜ਼ੋਰਦਾਰ ਅਵਾਜ਼ ਉਠਾਈ। ਆਪ ਨੇ ਰਾਵਲਪਿੰਡੀ ਵਿਖੇ ਇਕ ਪ੍ਰਾਈਮਰੀ ਅਤੇ ਇਕ ਹਾਈ ਸਕੂਲ ਖੁਲਵਾਇਆ। ਆਪ ਜੀ ਦੀ ਪ੍ਰੇਰਣਾ ਨਾਲ ਲੁਧਿਆਣਾ, ਬੁਢਲਾਡਾ, ਮਾਨਸਾ, ਰਾਵਲਪਿੰਡੀ ਵਿਖੇ ਲੜਕਿਆਂ ਦੇ ਸਕੂਲ ਦੀ ਸਥਾਪਨਾ ਕੀਤੀ । ਆਪ ਜੀ ਦੀ ਪ੍ਰੇਰਣਾ ਨਾਲ ਬਠਿੰਡਾ, ਲੁਧਿਆਣਾ, ਕਸੂਰ, ਲਾਹੌਰ, ਗੁਜਰਾਂਵਾਲਾ, ਜੇਹਲਮ, ਧੂਰੀ, ਮੁਕਤਸਰ, ਮਲੋਟ, ਅਬੋਹਰ, ਗਿਦੜ ਬਾਹਾ, ਡਬਵਾਲੀ, ਸੰਗਰੀਆ, ਰਣੀਆਂ, ਸਰਸਾ, ਸਰਦੂਲਗੜ੍ਹ, ਰੋੜੀ, ਕਾਲਾਂਵਾਲੀ, ਰਾਮਾ ਮੰਡੀ, ਖਓਵਾਲੀ, ਮੋਗਾ, ਬਰਨਾਲਾ, (146)