________________
ਗਣੀ ਜਨਕ ਵਿਜੈ ਜੀ ਮਹਾਰਾਜ
ਪ੍ਰਸਿਧ ਗਾਂਧੀਵਾਦੀ ਸ਼੍ਰੀ ਜਨਕ ਵਿਜੈ ' ਜੀ ਦਾ ਜਨਮ ਸੰ: 1982 ਜੇਠ 2 ਨੂੰ ਭੜੈਚ ਦੇ ਕੋਲ ਜਸਰ ਵਿਚ ਹੋਇਆ। ਪਿਤਾ ਜੀ ਡਾਗ ਭਾਈ ਅਤੇ ਮਾਤਾ ਸ਼੍ਰੀਮਤੀ ਤਾਰਾ ਭੈਣ ਸਨ । ਆਪ ਨੇ 18 ਸਾਲ ਦੀ ਉਮਰ ਵਿਚ ਸੰਸਾਰ ਦੇ ਸੁਖਾਂ ਨੂੰ ਠੋਕਰ ਮਾਰ ਕੇ ਮੁਨੀ ਸ਼੍ਰੀ ਚਤ੍ਰ ਵਿਜੈ ਤੋਂ ਸਾਧੂ ਦੀਖਿਆ ਗ੍ਰਹਿਣ ਕੀਤੀ । ਕੁਝ ਸਮੇਂ ਬਾਅਦ ਆਪ ਜੀ ਦੇ ਗੁਰੂ ਦਾ ਸਵਰਗਵਾਸ ਹੋ ਗਿਆ। ਆਪ ਅਚਾਰੀਆ ਸ਼੍ਰੀ ਵਿਜੈ ਵਲਭ ਜੀ ਮਹਾਰਾਜ ਕੋਲ ਆ ਗਏ । ਇਥੇ ਆਪ ਨੇ ਸੰਸਕ੍ਰਿਤ, ਪ੍ਰਾਕ੍ਰਿਤ, ਹਿੰਦੀ, ਗੁਜਰਾਤੀ, ਵਿਆਕਰਨ, ਆਗਮ, ਕਾਵਯ ਅਤੇ ਦਰਸ਼ਨ ਸ਼ਾਸਤਰ ਦਾ ਅਧਿਐਨ ਕੀਤਾ।
ਆਪ ਇਕ ਮਹਾਨ ਸਿਖਿਆ ਸ਼ਾਸਤਰੀ, ਜੈਨ ਏਕਤਾ ਦੇ ਪ੍ਰਤੀਕ, ਸਮਾਜ ਸੁਧਾਰਕ ਸੰਤ ਹਨ । ਆਪ ਨੇ ਸ਼੍ਰੀ ਆਤਮਾਨੰਦ ਜੈਨ ਮਹਾਸਭਾ ਪੰਜਾਬ ਅਤੇ ਸਥਾਨਕ ਵਾਸੀ ਜੈਨ ਸ਼ਵੇਤਾਂਬਰ ਕਾਨਫਰੰਸ ਨੂੰ ਕਾਫ਼ੀ ਚੰਗੀ ਦਿਸ਼ਾ ਪ੍ਰਦਾਨ ਕੀਤੀ ਹੈ। ਆਪ ਨੇ ਸਮਾਜ ਸੁਧਾਰ ਹਿੰਦ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਵਿਚ ਕਈ ਕੈਂਪ ਲਗਾਏ ਹਨ । ਆਪ ਨੇ 600 ਅਜੇਹੇ ਪਿੰਡਾਂ ਵਿਚ ਮਾਸ ਅਤੇ ਸ਼ਰਾਬ ਵਿਰੁਧ ਅੰਦੋਲਣ ਚਲਾਇਆ ਜਿਥੇ ਜੈਨ ਧਰਮ ਨੂੰ ਕੋਈ ਜਾਣਦਾ ਵੀ ਨਹੀਂ ਸੀ ।
ਆਪ ਸਾਰੇ ਧਰਮਾਂ ਦੀ ਏਕਤਾ ਵਿਚ ਵਿਸ਼ਵਾਸ ਰਖਦੇ ਹਨ । 1974 ਵਿਚ ਭਗਵਾਨ ਮਹਾਵੀਰ ਦੇ ਨਿਰਵਾਨ ਸ਼ਤਾਬਦੀ ਕਮੇਟੀ ਵਿਚ ਆਪ ਨੇ ਵਧ ਚੜ੍ਹ ਕੇ ਭਾਗ ਲਿਆ। ਆਂਪ ਦੇ ਯਤਨਾਂ ਕਾਰਨ ਸਮਾਜ ਨੂੰ ਇਕ ਗ੍ਰੰਥ, ਇਕ ਝੰਡਾ ਅਤੇ ਇਕ ਨਿਸ਼ਾਨ ਪ੍ਰਾਪਤ ਹੋਇਆ । ਆਪ ਅਚਾਰੀਆ ਸ਼੍ਰੀ ਸਮੁਦਰ ਵਿਜੈ ਜੀ ਮਹਾਰਾਜ ਦੇ ਪ੍ਰਤਿਨਿਧ ਵਜੋਂ ਭਾਰਤ ਸਰਕਾਰ ਵਲੋਂ ਸਥਾਪਿਤ ਨਿਰਵਾਨ ਸ਼ਤਾਬਦੀ ਦਾ ਕੰਮ ਕਰਦੇ ਰਹੇ । ਪੰਜਾਬ ਤੇ ਆਪ ਦੇ ਬਹੁਤ ਉਪਕਾਰ ਹਨ ।
ਵਿਦਿਆ-ਸਾਰਕ ਮੁਨੀ ਸ੍ਰੀ ਖਜ਼ਾਨ ਚੰਦ ਜੀ
ਆਪ ਅਚਾਰੀਆ ਸ਼੍ਰੀ ਆਤਮਾ ਰਾਮ ਜੀ ਮਹਾਰਾਜ ਦੇ ਪ੍ਰਮੁਖ ਚੇਲਿਆਂ ਵਿਚੋਂ ਸਨ । ਆਪ ਦਾ ਜਨਮ ਇਕ ਲਖਪਤਿ ਘਰਾਨੇ ਵਿਚ ਸੰ: 1940 ਮਾਘ ਸੁਦੀ 4 ਨੂੰ ਹੋਇਆ। ਆਪ ਜੀ ਦੇ ਪਿਤਾ ਸ਼੍ਰੀ ਮੋਹਨ ਸ਼ਾਹ ਅਤੇ ਮਾਤਾ ਸ਼੍ਰੀਮਤੀ ਗਣੇਸ਼ੀ ਬਾਈ ਸੀ । ਬਚਪਨ ਤੋਂ ਹੀ ਆਪ ਧਾਰਮਿਕ ਵਿਰਤੀ ਦੇ ਧਨੀ ਸਨ । ਆਪ ਦਾ ਪਰਿਵਾਰ ਇਕ ਆਦਰਸ਼ ਜੈਨ ਪਰਿਵਾਰ ਸੀ । ਇਹੋ ਕਾਰਨ ਸੀ ਕਿ 19 ਸਾਲ ਦੀ ਉਮਰ ਵਿਚ ਆਪ ਨੂੰ ਜੰਨ ਮੁਨੀ ਬਨਣ ਦਾ ਵਿਚਾਰ ਆਇਆ । ਆਪ ਨੂੰ ਇਹ ਸੰਸਾਰਿਕ ਸੁਖ ਝੂਠੇ ਅਤੇ ਨਾਸ਼ਵਾਨ ਜਾਪਦੇ
(145)