________________
ਨੂੰ ਛਡਿਆ | ਆਪ ਨੇ ਕਈ ਜੈਨ ਵਿਦਿਆ ਕੇਂਦਰ ਸਥਾਪਿਤ ਕੀਤੇ ! ਆਪ ਨੇ ਮਾਲੇਰਕੋਟਲੇ ਵਿਖੇ ਇਕ ਯਤੀਮ ਖਾਨਾ ਵੀ ਸਥਾਪਿਤ ਕੀਤਾ ਜੋ ਕਿ ਪ੍ਰਬੰਧਕੀ ਕਾਰਣ ਠੀਕ ਨਾ ਹੋਣ ਕਾਰਨ ਨਾ ਚਲ ਸਕਿਆ। ਆਪ ਨੇ ਹਿੰਦੂ, ਸਿੱਖਾਂ ਅਤੇ ਮੁਸਲਮਾਨਾਂ ਦੇ ਖੇਤਰਾਂ ਵਿਚ ਜਾ ਕੇ ਜੈਨ ਧਰਮ ਦਾ ਪ੍ਰਚਾਰ ਕੀਤਾ । ਆਪ ਪੰਜਾਬ, ਰਾਜਸਥਾਨ, ਯੂ.ਪੀ., ਮੱਧ ਪ੍ਰਦੇਸ਼, ਹਰਿਆਣਾ ਅਤੇ ਦਿਲੀ ਖੇਤਰਾਂ ਵਿਚ ਪ੍ਰਚਾਰ ਕੀਤਾ !
ਆਪ ਦਾ ਸਵਰਗਵਾਸ ਨਾਭਾ ਵਿਖੇ ਹੋਇਆ ਜਿਥੇ ਆਪ ਜੀ ਦੀ ਸਮਾਧੀ ਅਤੇ ਸ੍ਰੀ ਰਾਮ ਸਵਰੂਪ ਜੈਨ ਹਾਈ ਸਕੂਲ ਹੈ । ਆਪ ਮਹਾਨ ਸ਼ਾਸਤਰਆਰਥੀ ਵਿਦਵਾਨ ਸਨ !
ਪਨਿਆਸ ਸੀ ਜੈ ਵਿਜੈ ਜੀ ਗਣੀ
ਆਪ ਦਾ ਜਨਮ ਸੰ: 1971 ਨੂੰ ਸਿਆਸੀ ਜ਼ਿਲਾ ਹੁਸ਼ਿਆਰਪੁਰ ਵਿਖੇ ਇਕ ਸ਼ਵੇਤਾਂਬਰ ਜੈਨ ਮੂਰਤੀ ਪੂਜਕ ਪਰਿਵਾਰ ਵਿਚ ਹੋਇਆ। ਆਪ ਦੇ ਪਿਤਾ ਲਾਲਾ ਰਾਮ ਚੰਦ ਅਤੇ ਮਾਤਾ ਸ੍ਰੀਮਤੀ ਦਰੋਪਤੀ ਦੇਵੀ ਸੀ । ਆਪ ਦਾ ਨਾਂ ਤੀਰਥਰਾਮ ਰਖਿਆ ਗਿਆ ! ਆਪ ਤਿੰਨ ਭਰਾ ਸਨ । ਆਪ ਕਪੜੇ ਦਾ ਕੰਮ ਕਰਦੇ ਸਨ । ਆਪ ਦੀ ਸ਼ਾਦੀ ਇਕ ਖੁਸ਼ਹਾਲ ਪ੍ਰਵਾਰ ਵਿਚ ਹੋਈ । ਆਪ ਦੀ ਪਤਨੀ ਤੋਂ ਆਪ ਦੇ ਦੋ ਪੁੱਤਰ ਅਤੇ ਇਕ ਲੜਕੀ ਨੇ ਜਨਮ ਲਿਆ।
| ਪਿਛਲੇ ਜਨਮ ਦੇ ਪੁੰਨ ਕਾਰਨ ਆਪ ਨੇ ਸ਼ਵੇਤਾਂਬਰ ਜੈਨ ਤਗੱਛ ਅਦਾjਆ ਸ਼ੀ ਵਿਜੈ ਵੱਲਭ ਤੋਂ ਸੰ: 2003 ਵਿਚ ਮੁਨੀ ਦੀਖਿਆ ਹਿਣ ਕੀਤੀ ! ਆਪ ਦਾ ਮਨ ਨਾਂ ਜੈ ਵਿਜੈ ਹੈ। ਆਪ ਹਿੰਦੀ, ਗੁਜਰਾਤੀ, ਉਰਦੂ, ਫ਼ਾਰਸੀ, ਅੰਗਰੇਜ਼ੀ, ਸੰਸਕ੍ਰਿਤ, ਪ੍ਰਾਕ੍ਰਿਤ ਭਾਸ਼ਾਵਾਂ ਦੇ ਚੰਗੇ ਜਾਨਕਾਰ ਹਨ । ਆਪ ਦਾ ਵਿਆਖਿਆਨ ਹਮੇਸ਼ਾ ਸਿਧੀ ਸਾਦੀ ਪੰਜਾਬੀ ਵਿਚ ਹੁੰਦਾ ਹੈ । ਆਪ ਗਰੀਬਾਂ ਦੇ ਸੱਚੇ ਹਮਦਰਦ ਹਨ । ਗੁਰਬ, ਵਿਧਵਾਵਾਂ ਅਤੇ ਅਨਾਥਾਂ ਦੇ ਆਪ ਮਸੀਹਾ ਹਨ । ਆਪ ਉਚ, ਨੀਚ, ਜਾਤ ਪਾਤ ਅਤੇ ਫ਼ਿਰਕਾਪਰਸਤੀ ਤੋਂ ਪਰੇ ਹਨ । ਜੈਨ ਸਿਧਾਂਤ ਆਪ ਦੀ ਜਿੰਦ ਜਾਨ ਹਨ । ਆਪ ਦੇ ਪਰਿਵਾਰ ਵਿਚੋਂ 8 ਵਿਅਕਤੀ ਸਾਧੂ ਬਨੇ ਹਨ । ਮਨੀ ਲਾਭ ਵਿਜੈ (ਚਾਚਾ) ਪਨਿਆਸ ਬਲਵੰਤ ਵਿਜੈ (ਭਾਣਜਾ), ਸ਼੍ਰੀ ਸ਼ਾਂਤੀ ਵਿਜੈ (ਭਣੋਈਆ) ਸ਼ਾਧਵੀ ਪ੍ਰਵੀਨ ਸ਼੍ਰੀ ਸਪੁੱਤਰੀ), ਸ ਵ ਚਿੰਤਾ ਮਣੀ ਭੈਣ), ਸਾਧਵੀ ਦੇ ਦਾਨੰਦ (ਭੈਣ) ਸਾਧਵੀ ਚਿਤਰਜਣ, (ਭਾਣਜੇ) ਸਾਧਵੀ ਲਾਭਸੀ (ਤਾਈ) ।
ਆਪ ਦੇ ਦੋ ਚਲੇ ਹਨ ਕਣਕ ਵਿਜੈ ਅਤੇ ਚੰਦ ਵਿਜੈ ।
ਆਪ ਪੰਡ ਪਿੰਡ ਵਿਚ ਜੈਨ ਧਰਮ ਅਤੇ ਮਹਾਵੀਰ ਦਾ ਸੰਦੇਸ਼ ਫੈਲਾ ਰਹੇ ਹਨ । ਆਪ ਸੁਭਾਅ ਤੋਂ ਬਹੁਤ ਨਰਮ ਹਨ । ( 144 )