________________
ਨਾਲ ਪਾਕਿਸਤਾਨ ਦੇ ਸ਼ਰਨਾਰਥੀਆਂ ਦੀ ਮਦਦ ਕੀਤੀ ਗਈ । ਸੰ: 2002 ਨੂੰ ਆਪ ਨੂੰ ਉਪਾਧਿਆਇ ਪਦ ਨਾਲ ਸੰਮਾਨਿਤ ਕੀਤਾ ਗਿਆ। ਆਪ ਉੱਤਰ ਭਾਰਤ ਪਰਵਰਤਕ ਵੀ ਰਹੇ । ਸੰ: 2009 ਦਾ ਚੌਮਾਸਾ ਰਤਲਾਮ, 2010 ਦਾ ਬੰਬਈ, 2011 ਦਾ ਰਾਜਕੋਟ, 2012 ਦਾ ਜੋਧਪੁਰ, 2013 ਦਾ ਵਿਆਵਰ ਕਰਦੇ ਹੋਏ ਦਿੱਲੀ ਰਾਹੀਂ 2015 ਨੂੰ ਜਾਲੰਧਰ ਪੁੱਜੇ ।
ਆਪ ਦੇ ਜੀਵਨ ਦਾ ਆਖ਼ਰੀ ਸਮਾਂ ਜ਼ਿਆਦਾ ਤਰ ਜਾਲੰਧਰ ਅਤੇ ਦਿੱਲੀ ਵਿਖੇ ਬੀਤਿਆ। ਆਖਰ 8 ਜਨਵਰੀ 1974 ਨੂੰ ਜੈਨ ਜਗਤ ਦਾ ਇਹ ਮਹਾਨ ਸਿਤਾਰਾ ਦੇਵਲੋਕ ਪਧਾਰ ਗਿਆ। ਆਪ ਦੇ ਸੱਕੇ sਰਾ ਸ੍ਰੀ ਤੁਲਸੀ ਰਾਮ ਜੀ ਆਪ ਨਾਲ ਸਾਧੂ ਬਣੇ ਸਨ ।
ਸ੍ਰੀ ਰਾਮ ਸਵਰੂਪ ਜੀ ਮਹਾਰਾਜ ਆਪ ਦਾ ਜਨਮ ਚੇਤ ਸ਼ੁਦੀ 2 ਸੰ: 1942 ਨੂੰ ਗਾਜ਼ੀਆਬਾਦ (ਮੇਰਠ) ਦੇ ਕਰੀਬ ਬਾਹਮਣਾਂ ਕੀ ਛਜਾਰਸੀ ਪਿੰਡ ਵਿਚ ਹੋਇਆ। ਆਪ ਗੌੜ ਬਾਹਮਣ ਸਨ । ਆਪ ਦੇ ਪਿਤਾ ਸ਼੍ਰੀ ਗੰਗਾ ਸਹਾਏ ਅਤੇ ਮਾਤਾ ਸ੍ਰੀਮਤੀ ਪਾ ਦੇਵੀ ਸੀ । ਛੋਟੀ ਉਮਰ ਵਿਚ ਆਪ ਦੇ ਮਾਤਾ ਪਿਤਾ ਦਾ ਸਵਰਗਵਾਸ ਹੋ ਗਿਆ । ਆਪ ਦੇ ਪਾਲਨ ਪੱਸ਼ਨ ਸ਼ਾਹਰਾ (ਦਿੱਲੀ) ਵਿਖੇ ਨਾਨਕੇ ਘਰ ਹੋਇਆ। ਆਪ 600 ਬਿਘੇ ਜ਼ਮੀਨ ਦੇ ਮਾਲਕ ਸਨ ਪਰ ਬਚਪਨ ਵਿਚ ਮਾਂ ਪਿਉ ਦੇ ਵਿਯੋਗ ਨੇ ਆਪ ਨੂੰ ਮੁਨੀ ਦੀਖਿਆ ਵਲ ਲੈ ਆਉਂਦਾ।
ਆਪ ਦੀ ਜੈਨ ਮੁਨੀਆਂ ਨਾਲ ਮੁਲਾਕਾਤ 12 ਸਾਲ ਦੀ ਉਮਰ ਵਿਚ ਦਿੱਲੀ ਵਿਖੇ ਹੋਈ । ਆਪ ਉਸ ਸਮੇਂ ਤਕ ਅਨਪੜ੍ਹ ਸਨ । ਸੰ: 1954 ਪੋਹ ਵਦੀ 10 ਨੂੰ ਆਪ ਗਣਾਵਛੇਦਕ ਸ੍ਰੀ ਲਾਲ ਚੰਦ ਜੀ ਮਹਾਰਾਜ ਤੋਂ ਮੁਨੀ ਦੀਖਿਆ ਗ੍ਰਹਿਣ ਕੀਤੀ । ਪਰ ਆਪ ਦੇ ਗੁਰੂ ਸ਼੍ਰੀ ਲਛਮੀ ਚੰਦ ਜੀ ਸਨ ਜੋ ਕੁਝ ਸਮਾਂ ਬਾਅਦ ਸਥਾਨਕਵਾਸੀ ਸਾਧੂ ਭੇਸ ਤਿਆਗ ਕੇ ਮੂਰਤੀ ਪੂਜਕ ਜੈਨ ਸਾਧੂ ਬਣ ਗਏ । ਆਪ ਦੇ ਚਾਚਾ ਆਪ ਨੂੰ ਲਾਲਚ ਦੇ ਕੇ ਸਾਧੂਪੁਣਾ ਛੱਡਣ ਲਈ ਆਏ ਤਾਂ ਆਪ ਨੇ ਸਾਫ਼ ਇਨਕਾਰ ਕਰ ਦਿੱਤਾ।
| ਆਪ ਨੇ ਰਾਜਸਥਾਨ ਦੇ ਰਾਜਿਆਂ,ਸਾਹੂਕਾਰਾਂ ਅਤੇ ਰਾਜਕੁਮਾਰਾਂ ਨੂੰ ਬਹੁਤ ਪ੍ਰਭਾਵਤ ਕੀਤਾ | ਆਪ ਕੁਝ ਸਮੇਂ ਬਾਅਦ ਹੀ ਸ਼ਸਤਰਾਂ ਦੇ ਮਹਾਨ ਜਾਨਕਾਰ, ਚਮਤਕਾਰੀ, ਸਮਾਜ ਸੁਧਾਰਕ ਸੰਤ ਬਣ ਗਏ । ਮਹਾਰਾਜਾ ਨਾਭਾ ਵੀ ਆਪ ਦੀ ਬੁਧੀ ਤੋਂ ਪ੍ਰਭਾਵਿਤ ਹੋਏ ਬਿਨਾ ਨਾ ਰਹਿ ਸਕਿਆ । ਆਪ ਨੇ ਜਾਤਪਾਤ, ਛੂਆਛੂਤ, ਵਿਰੁਧ ਸਖਤ ਅਵਾਜ ਉਠਾਈ । ਆਪ ਦੀ ਪ੍ਰੇਰਣਾ ਨਾਲ ਅਨੇਕਾਂ ਲੋਕਾਂ ਨੇ ਮਾਸ, ਸ਼ਰਾਬ ਆਦਿ ਬੁਰਾਈਆਂ
( 43 )