________________
ਤਕ ਲੰਬਾ ਸਫ਼ਰ ਕੀਤਾ । ਆਪ ਪਸ਼ੂ ਬਲੀ ਰੋਕਣ ਲਈ ਝਰੀਆ (ਬਿਹਾਰ) ਪੁਜੇ । ਸੰ: 1992 ਵਿਚ ਜਗਰਾਵਾਂ ਤੋਂ ਕੂਲ ਤਕ 500 ਮੀਲ ਦੇ ਸਫ਼ਰ ਵਿਚ ਹਜ਼ਾਰਾਂ ਆਦਮੀਆਂ ਨੂੰ ਪਾਪਾਂ ਦਾ ਜੀਵਨ ਛੱਡਣ ਦੀ ਪ੍ਰੇਰਣਾ ਦਿਤੀ । ਸੰ: 2000 ਵਿਚ ਬੰਗਾਲ ਦੇ ਅਕਾਲ ਪੀੜਤਾਂ ਦੀ ਸਹਾਇਤਾ ਲਈ ਕਾਫ਼ੀ ਧਨ ਇਕੱਠਾ ਕਰਕੇ ਪਹੁੰਚਾਇਆ । ਆਪ ਮਹਾਨ ਦੇਸ਼ਭਗਤ, ਲੇਖਕ, ਉਪਦੇਸ਼ਕ ਅਤੇ ਕਵੀ ਸਨ । ਆਪ ਮਹਾਰਾਸ਼ਟਰ ਵਿਖੇ ਵੀ ਧਰਮ' ਪ੍ਰਚਾਰ ਹਿਤ ਘੁੰਮੇ ॥
| ਆਪ ਨੇ ਸਾਧੜੀ ਅਤੇ ਭੀਨਾਰ ਦੇ ਸਮੇਲਨ ਵਿਚ ਹਿਸਾ ਲਿਆ। ਵਾਪਸ ਆ ਕੇ ਆਪ ਗੁੜਗਾਂਵ ਰਹੇ ।
ਗੁੜਗਾਂਵ ਵਿਖੇ ਸ਼੍ਰੀ ਸੂਤਰ ਆਗਮ ਸਮਿਤੀ ਬਨਾਈ । ਆਪ ਨੇ ਸੁਆਗਮੇ ਸਿਰਲੇਖ ਹੇਠ ਸ਼੍ਰੀ ਸ਼ਵੇਤਾਂਬਰ ਸਥਾਨਕ ਵਾਸੀ ਰਾਹੀਂ ਮਾਨਤਾ ਪ੍ਰਾਪਤ 32 ਸ਼ਾਸਤਰਾਂ ਦੀਆਂ ਦੋ ਜਿਲਦਾਂ ਵਿਚ ਸੰਪਾਦਨ ਕੀਤਾ । ਇਸ ਸੰਪਾਦਨ ਨੇ ਆਪ ਨੂੰ ਦੁਨੀਆ ਦੇ ਵਿਦਵਾਨਾਂ ਵਿਚ ਫੈਲਾ ਦਿਤਾ । ਫੇਰ ਆਪ ਨੇ ਇਨ੍ਹਾਂ ਸ਼ਾਸਤਰਾਂ ਦਾ **ਅੱਖਾਮੇ' ਸਿਰਲੇਖ ਹੇਠ ਹਿੰਦੀ ਅਨੁਵਾਦ ਛਪਵਾਇਆ । ਜਿਸ ਵਿਚ 11 ਅੰਗਾਂ ਦਾ ਅਨੁਵਾਦ 13 ਜਿਲਦਾਂ ਵਿਚ ਹੈ । ਕਸ਼ਮੀਰ ਤੋਂ ਕਰਾਚੀ ਤਕ ਯਾਤਰਾ ਦਾ ਸਾਰਾ ਵਰਨਣ ਮਹਾਰਾਜ ਦੀ ਡਾਇਰੀ ਉਨ੍ਹਾਂ ਦੇ ਪ੍ਰਸਿੱਧ ਸ਼ਿਸ਼ ਸੁਮਿਤ ਡਿੱਪੂ ਨੇ ਲਿਖੀ । ਮਹਾਰਾਜ ਨੇ ਹੋਰ ਅਨੇਕਾਂ ਹਿੰ, ਸੰਸਕ੍ਰਿਤ ਅਤੇ ਪ੍ਰਾਕ੍ਰਿਤ ' ਬ ਆਪ ਲਿਖੇ । 25 ਜਨਵਰੀ 1974 ਨੂੰ ਆਪ ਦੇ ਇਸ ਸ਼ਿਸ਼ ਦਾ ਸਵਰਗਵਾਸ ਹੋ ਗਿਆ । ਇਸ ਯੋਗ ਸ਼ਿਸ਼ ਦਾ ਗ਼ਮ ਮਹਾਰਾਜ ਸਹਾਰ ਨਾ ਸਕੇ । 29 ਜਨਵਰੀ 1975 ਨੂੰ ਦਿਲੀ ਵਿਖੇ ਆਪ ਦਾ ਸਵਰਗਵਾਸ ਸਮਾਧੀ ਮਰਨ ਰਾਹੀਂ ਹੋਇਆ। ਆਪ ਦੇ ਹੋਰ ਪ੍ਰਸਿਧ ਬ ਹਨ ਵੀਰ ਸਤੁਤੀ, ਗਲਪਕੁਸੁਮਕਰਨ, ਨਵ ਪਦਾਰਥ, ਗਿਆਨ ਸਾਰ ਹਨ । ਆਪ ਦੀ ਯਾਦ ਵਿਚ ਇਕ ਲਾਇਬਰੇਰੀ ਆਪ ਜੀ ਦੇ ਸ਼ਿਸ਼ ਸ਼ੀ ਮਸੁਖ ਜੀ ਦੀ ਪ੍ਰੇਰਣਾ ਨਾਲ ਬਣ ਚੁੱਕੀ ਹੈ । ਬਾਕੀ ਰਹਿੰਦਾ ਅਣਛਪਿਆ ਸਾਹਿਤ ਵੀ ਗੁੜਗਾਵਾਂ ਵਿਖੇ ਛਪ ਰਿਹਾ ਹੈ । ਆਪ ਜੈਨ ਏਕਤਾ ਦੇ ਪ੍ਰਤੀਕ ਸਨ । ਆਪ ਅਪਣੇ ਆਪ ਨੂੰ ਭਗਵਾਨ ਮਹਾਵੀਰ ਦਾ ਸ਼ਿਸ਼ ਆਖਦੇ ਸਨ ।
ਪ੍ਰਵਰਤਕ ਸ਼ੀ ਪਿਰਥੀ ਚੰਦਰ ਜੀ ਮਹਾਰਾਜ
(ਮਨੋਹਰ ਫ਼ਿਰਕਾ) । ਆਪ ਦਾ ਜਨਮ ਸੰ: 1940 ਨੂੰ ਸ਼੍ਰੀ ਸੁਖ ਰਾਮ ਜੀ ਅਤੇ ਮਾਤਾ ਸਿਣਗਾਰੀ ਦੇ ਘਰ ਨਾਰਨੌਲ ਵਿਖੇ ਹੋਇਆ। ਆਪ ਜਾਤ ਤੋਂ ਜਾਟ ਸਨ । ਖੇਤੀ ਆਪ ਦਾ ਘਰੇਲੂ ਧੰਦਾ ਸੀ । ਨਾਰਨੌਲ ਦੇ ਇਕ ਜੈਨ ਪਰਿਵਾਰ ਨਾਲ ਆਪ ਜੀ ਦੇ ਪਰਿਵਾਰ ਦੇ ਚੰਗੇ (138)