________________
ਮੇਰਠ ਵਿਚ ਜੈਨ ਨਗਰ ਦੀ ਸਥਾਪਨਾ ਕੀਤੀ । ਅੱਜ ਇਸ ਨਗਰ ਵਿਚ ਦੋ ਜੈਨ ਸਥਾਨਕ, ਦੋ ਹਸਪਤਾਲ, ਲਾਇਬਰੇਰੀ, ਸ਼੍ਰੀ ਮਹਾਵੀਰ ਸ਼ਿਕਸ਼ਾ ਸਦਨ, ਇੰਟਰ ਕਾਲਜ, ਜੈਨ ਧਰਮਸ਼ਾਲਾ ਅਤੇ ਤੱਪਸਵੀ ਨਿਹਾਲ ਚੰਦ ਪਾਰਕ ਆਦਿ ਸ਼ੰਸਥਾਵਾਂ ਕੰਮ ਕਰ ਰਹੀਆਂ ਹਨ । ਮੇਰਠ ਦੇ ਸਾਰੇ ਹਿੱਸਿਆਂ ਵਿਚੋਂ ਜੈਨ ਨਗਰ ਦਾ ਆਪਣਾ ਸਥਾਨ ਹੈ । ਇਸ ਕਾਲੋਨੀ ਵਿਚ ਪਾਕਿਸਤਾਨੋਂ ਆਏ ਪੰਜਾਬੀ ਜੈਨ ਸ਼ਰਨਾਰਥੀ ਰਹਿ ਰਹੇ ਹਨ । ਆਪ ਨੇ ਅਨੇਕਾਂ ਖਤਰੀਆਂ ਨੂੰ ਜੈਨ ਧਰਮ ਵਿਚ ਸ਼ਾਮਲ ਕੀਤਾ। ਆਪ ਦੇ ਪ੍ਰਮੁੱਖ ਚੇਲੇ ਹਨ ਸ੍ਰੀ ਸੁਮਤੀ ਪ੍ਰਕਾਸ਼ ਜੀ । ਜਿਨ੍ਹਾਂ 19 ਵਿਅਕਤੀਆਂ ਨੂੰ ਸਾਧੂ ਦੀਖਿਆ ਦਿੱਤੀ ਹੈ ਉਨ੍ਹਾਂ ਵਿਚੋਂ ਜ਼ਿਆਦਾ ਨੇਪਾਲ ਦੇ ਹਨ । ਸਾਰੇ ਚਲੇ ਪ੍ਰਕ੍ਰਿਤ, ਸੰਸਕ੍ਰਿਤ, ਹਿੰਦੀ, ਅੰਗਰੇਜ਼ੀ ਅਤੇ ਨੇਪਾਲੀ ਦਾ ਚੰਗਾ ਗਿਆਨ ਰਖਦੇ ਹਨ । ਆਪ ਮਨੋਸਾਧਕ ਅਤੇ ਘੋਰ ਤਪਸਵੀ ਸਨ । ਸਵੇਰੇ 3 ਵਜੇ ਤੋਂ ਲੈ ਕੇ 9.30 ਵਜੇ ਤਕ ਹਰ ਰੋਜ਼ ਧਿਆਨ ਸਮਾਧੀ ਕਰਦੇ ਸਨ । 10 ਤੋਂ 11.20 ਤਕ ਲੋਕਾਂ ਦੇ ਧਰਮ-ਸਬੰਧੀ ਪ੍ਰਸ਼ਨਾਂ ਦਾ ਉੱਤਰ ਦਿੰਦੇ ਸਨ । 11.30 ਤੋਂ 3 ਵਜੇ · ਤਕ ਮਨੋ ਵਰਤ ਚਲਦਾ ਸੀ । 3 ਤੋਂ 4 ਵਜੇ ਤਕ ਫੇਰ ਪ੍ਰਸ਼ਨ ਉਤਰ ਦਾ ਪ੍ਰਮ ਚਲਦਾ ਸੀ । ਰਾਤ ਨੂੰ 9-10 ਤਕ ਫੇਰ ਧਿਆਨ ਚਲਦਾ ਸੀ । ਆਪ ਮਹਾਨ ਸਮਾਜ ਮੁਧਾਰਕ ਅਤੇ ਧਰਮ ਪ੍ਰਚਾਰਕ ਸਨ । ਆਪ ਦੇ ਇਨ੍ਹਾਂ ਗੁਣਾਂ ਕਾਰਨ ਹੀ ਆਪ ਨੂੰ ਅਚਾਰੀਆ ਆਨੰਦ ਰਿਸ਼ੀ ਜੀ ਨ ਉੱਤਰ ਭਾਰਤ ਪ੍ਰਵਰਤਕ ਪਦਵੀ ਪ੍ਰਦਾਨ ਕੀਤੀ ।
ਸ਼ੀ ਫੂਲ ਚੰਦ (ਕਰਾਚੀ ਵਾਲੇ) ਆਪ ਦਾ ਜਨਮ ਵਿਕਰਮ ਸੰ 1952 ਚੇਤ ਸੁਦੀ 10 ਵਾਲੇ ਦਿਨ ਭਾਡਲਾ ਸੋਭਾਨਾ (ਬੀਕਾਨੇਰ-ਰਾਜਸਥਾਨ) ਵਿਖੇ ਠਾਕੁਰ ਟੇਕ ਸਿੰਘ ਦੇ ਘਰ ਹੋਇਆ । ਆਪ ਦੀ ਮਾਤਾ ਦਾ ਨਾਂ ਹੁਲਾਸ ਕੁੰਵਰ ਸੀ । ਸਿਰਫ਼ ਪੰਜ ਸਾਲ ਦੀ ਉਮਰ ਵਿਚ ਆਪ ਤਪਸਵੀ ਸ਼ੀ ਫ਼ਕੀਰ ਚੰਦ ਜੀ ਮਹਾਰਾਜ ਦੇ ਚਰਨਾਂ ਵਿਚ ਆ ਗਏ । ਸ਼ੁਰੂ ਵਿਚ ਹਿੰਦੀ, ' ਸੰਸਕ੍ਰਿਤ, ਪ੍ਰਾਕ੍ਰਿਤ ਭਾਸ਼ਾ ਦੇ ਗ ਥਾਂ ਦਾ ਅਧਿਐਨ ਪੁਜ ਸ਼੍ਰੀ ਨਾਥੂ ਰਾਮ ਜੀ ਕੋਲ ਕੀਤਾ | 16 ਸਾਲ ਦੀ ਉਮਰ ਵਿਚ ਪੋਹ ਵਦੀ 11 ਸੰ: 1968 ਨੂੰ ਆਪ ਨੇ, ਖਾਨਪੁਰ ਕਲਾਂ (ਹਰਿਆਣਾ) ਵਿਖੇ ਜੈਨ ਮੁਨੀ ਦੀਖਿਆ ਗ੍ਰਹਿਣ ਕੀਤੀ ।
ਸਾਧੂ ਬਨਣ ਤੋਂ ਬਾਅਦ ਆਪ ਨੇ ਉਰਦੂ, ਅਰਬੀ, ਫਾਰਸੀ ਭਾਸ਼ਾਵਾਂ ਦਾ ਅਧਿਐਨ ਕੀਤਾ । ਆਪ ਨੇ ਅਪਣੇ ਸਮੇਂ ਫ਼ੈਲੀ ਬਾਲ ਵਿਵਾਹ, ਛੂਆ ਛੂਤ, ਮਾਸਾਹਾਰ, ਬਲ. ਪ੍ਰਥਾ ਨੂੰ ਰੋਕਣ ਵਿਚ ਵਿਸ਼ੇਸ਼ ਯੋਗਦਾਨ ਪਾਇਆ। ਆਪ ਨੇ ਪਸ਼ੂਆਂ ਦੀ ਰੱਖਿਆ ਲਈ ਅਨੇਕਾਂ ਸੰਸਥਾਵਾਂ ਦਾ ਨਿਰਮਾਣ ਕੀਤਾ । ਪੂਜ ਫੂਲਚੰਦ ਜੀ ਮਹਾਰਾਜ ਉਤਰ ਪੂਰਬ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਦੇ ਜਾਣਕਾਰ ਸਨ । ਆਪ ਨੇ ਕਸ਼ਮੀਰ ਤੋਂ ਕਰਾਚੀ
. ( 137)