________________
ਭੰਡਾਰੀ ਸ੍ਰੀ ਪਦਮਚੰਦ ਜੀ ਦੀ ਪ੍ਰੇਰਣਾ ਨਾਲ ਛਪਿਆ ਹੈ ।
ਆਪ ਦਾ ਸਵਰਗਵਾਸ 11 ਜਨਵਰੀ 1983 ਦੀ ਰਾਤ ਨੂੰ ਲੁਧਿਆਣੇ ਵਿਖੇ ਹੋਇਆ ?
ਸ਼ਾਂਤ ਮੂਰਤੀ ਉਤਰੀ ਭਾਰਤ ਪ੍ਰਵਰਤਕ ਸ਼ੀ ਸ਼ਾਂਤੀ ਸਵਰੂਪ ਜੀ ਮਹਾਰਾਜ
ਉਪਾਧਿਆਇ ਸ਼੍ਰੀ ਫੂਲਚੰਦ ਜੀ ਮਹਾਰਾਜ ਦੇ ਸਵਰਗਵਾਸ ਤੋਂ ਬਾਅਦ ਆਪ ਉੱਤਰ ਭਾਰਤ ਸਥਾਨਕਵਾਸੀ ਸ਼ਮਣ ਸੰਘ ਦੇ ਪ੍ਰਵਰਤਕ ਹਨ । ਆਪ ਦਾ ਜਨਮ ਅਮੀ ਨਗਰ ਸਰਾਏ (ਯੁਖੀ) ਜ਼ਿਲਾ ਮੇਰਠ ਵਿਖੇ ਸੰ: 1972 ਵੈਸਾਖ ਸ਼ੁਕਲਾ 13 ਨੂੰ ਯਾਦਵ ਕੁਲ ਵਿਚ ਖੂਬ ਸਿੰਘ ਜਿਮੀਂਦਾਰ ਦੇ ਘਰ ਹੋਇਆ। ਆਪ ਜੀ ਦੀ ਮਾਤਾ ਚਨੀ ਦੇਵੀ ਸੀ । ਆਪ ਜੀ ਦੇ ਪਿਤਾ ਅਚਾਰੀਆ ਸ਼੍ਰੀ ਸੋਹਨ ਦੇ ਚੇਲੇ ਮੁਨੀ ਸੀ ਦੀਪਚੰਦ ਕੋਲ ਸਾਧੂ ਬਣ ਗਏ । ਫੂਲ ਚੰਦ ਅਤੇ ਸ਼ਾਂਤੀ ਸਵਰੂਪ ਜੋ ਸੰਸਾਰਿਕ ਪੱਖ ਆਪ ਦੇ ਪੁੱਤਰ ਸਨ । ਆਪ ਦੇ ਨਾਲ ਹੀ ਸਨ । ਸ੍ਰੀ ਫੂਲਚੰਦ ਨੇ ਸੰ: 1984 ਨੂੰ ਪੱਟੀ ਵਿਖੇ ਤਪੱਸਵੀ · ਸ੍ਰੀ ਗੱਡ ਰਾਏ ਦੀ ਕ੍ਰਿਪਾ ਨਾਲ ਮਨ ਦੀਪ ਚੰਦ ਤੋਂ ਦੀਖਿਆ ਗ੍ਰਹਿਣ ਕੀਤੀ ।
ਸ਼੍ਰੀ ਸ਼ਾਂਤੀ ਸਵਰੂਪ ਜੀ ਮਹਾਰਾਜ ਦੇ ਗੁਰੂ ਤਪੱਸਵੀ ਸ੍ਰੀ ਨਿਹਾਲ ਚੰਦ ਜੀ ਸਨ । ਸਾਧੂ ਬਨਣ ਤੋਂ ਪਹਿਲਾਂ ਆਪ ਨੇ 9 ਸਾਲ ਸ਼੍ਰੀ ਮਹਾਵੀਰ ਜੈਨ ਮਹਾਵਿਦਿਆਲਿਆ ਵਿਚ ਜੈਨ ਧਰਮ ਦਾ ਅਧਿਐਨ ਕੀਤਾ | ਆਪ ਪੰਜਾਬ ਮਹਾ ਸਭਾ ਕਪੂਰਥਲਾ ਅਤੇ ਫੇਰ ਅਜਮੇਰ ਸਾਧੂ ਸਮੇਲਣ ਵਿਚ ਸ਼ਾਮਲ ਹੋਏ । ਆਪ ਨੇ ਅਨੇਕਾਂ , ਇਤਹਾਸਕ ਸਥਾਨਾਂ ਦੀ ਯਾਤਰਾ ਕੀਤੀ । ਸੰ: 1992 ਮੱਘਰ ਸ਼ੁਕਲਾ 11 ਨੂੰ ਆਪ ਜੈਨ ਸਾਧੂ ਬਣ ਗਏ ।
ਆਪ ਮਹਾਨ ਮਰਆਰਥੀ ਹਨ । ਪਰ ਜੈਨ ਏਕਤਾ ਲਈ ਆਪ ਦੇ ਦਿਲ ਵਿਚ ਜੋ ਤੜਪ ਸੀ ਉਹ ਉਨ੍ਹਾਂ ਕੋਲ ਬੈਠਣ ਵਾਲਾ ਹੀ ਜਾਣਦਾ ਹੈ । ਆਪ ਮਹਾਨ ਯੋਗੀ ਸਨ ।
1947 ਸਮੇਂ ਜਦੋਂ ਲੱਖਾਂ ਲੋਕਾਂ ਨੂੰ ਪਾਕਿਸਤਾਨ ਛਡਨਾ ਪਿਆ ਤਾਂ ਮਾਲੇਰਕੋਟਲਾ ਵਿਖੇ ਵਿਰਾਜਮਾਨ ਸਨ । ਆਪ ਨੇ ਘਬਰਾਏ ਹੋਏ ਜੈਨਾਂ ਨੂੰ ਹੌਸਲਾ ਦਿੱਤਾ । ਮਾਲੇਰਕੋਟਲੇ ਦੇ ਨਵਾਬ ਆਪ ਤੋਂ ਬਹੁਤ ਪ੍ਰਭਾਵਿਤ ਸ਼ਨ ।
1948 ਵਿਚ ਆਪ ਮੇਰਠ ਪਧਾਰੇ । ਹਜ਼ਾਰਾਂ ਜੈਨ ਨਰਨਾਰਥੀ ਜਗ੍ਹਾ ਜਗ੍ਹਾ ਰੁਲੇ ਰਹੇ ਸਨ । ਅਪ ਦੇ ਹਿਰਦੇ ਨੂੰ ਡੂੰਘੀ ਚੋਟ ਪੁੱਜੀ । ਆਪ ਨੇ ਲੋਕਾਂ ਨੂੰ ਪ੍ਰੇਰਣਾ ਦੇ ਕੇ
(136)