________________
ਆਪ ਬਾਲ ਬ੍ਰਹਮਚਾਰੀ, ਮਹਾਨ ਚਮਤਕਾਰੀ, ਜੈਨ ਏਕਤਾ ਦੇ ਹਾਮੀ ਹਨ ! 1974 ਵਿਚ ਆਪ ਭਾਰਤ ਸਰਕਾਰ ਵਲੋਂ ਬਣਾਈ ਗਈ 2500 ਮਹਾਵੀਰ ਨਿਰਵਾਨ ਸ਼ਤਾਬਦੀ ਸਮਿਤੀ ਦੇ ਪ੍ਰਮੁੱਖ ਮਹਿਮਾਨ ਸਨ । ਆਪ ਨੂੰ ਰਾਸ਼ਟਰ ਸੰਤ ਵਜੋਂ ਸਨਮਾਨਿਆ ਗਿਆ ਹੈ । ਆਪ ਜ਼ਾਤਪਾਤ, ਛੂਆਛੂਤ, ਦਹੇਜ, ਸ਼ਰਾਬ ਵਰਗੇ ਨਸ਼ਿਆਂ ਵਿਰੁਧ ਪ੍ਰਚਾਰ ਕਰ ਰਹੇ ਹਨ । ਆਪ ਅਚਾਰੀਆ ਆਤਮਾ ਰਾਮ ਜੀ ਮਹਾਰਾਜ ਦੀ ਤਰ੍ਹਾਂ ਸਾਧੂ, ਸਾਧਵੀਆਂ ਨਾਲ ਪ੍ਰੇਮ ਕਰਦੇ ਹਨ ਅਤੇ ਉਨ੍ਹਾਂ ਦੀ ਸਮਸਿਆਵਾਂ ਨੂੰ ਸਮਝਦੇ ਹਨ । ਅਜ ਕਲ ਆਪ ਬੁਢਾਪਾ ਆ ਜਾਣ ਤੇ ਵੀ ਦੱਖਣ ਭਾਰਤ ਵਿਚ ਧਰਮ ਪ੍ਰਚਾਰ ਕਰ ਰਹੇ ਹਨ !
ਉਪਪ੍ਰਵਰਤਕ ਪੰਡਤ ਸ੍ਰੀ ਹੇਮਚੰਦ ਜੀ
ਆਪ ਅਚਾਰੀਆ ਆਤਮਾ ਰਾਮ ਜੀ ਮਹਾਰਾਜ ਦੇ ਪ੍ਰਮੁਖ ਚੇਲਿਆਂ ਵਿਚੋਂ ਇਕ ਸਨ । ਆਪ ਦਾ ਜਨਮ ਪਿੰਡ ਰਾਮਪੁਰ ਜ਼ਿਲਾ ਲੁਧਿਆਣਾ ਦੇ ਲਾਲਾ ਰੌਣਕ ਰਾਮ ਦੇ ਘਰ ਸੰ: 1958 ਪੋਹ ਨੂੰ ਹੋਇਆਂ । ਮਾਤਾ ਰਤਨਾ ਦੇਵੀ ਜੈਨ ਸੰਸਕਾਰਾਂ ਵਿਚ ਰੰਗੀ ਹੋਈ ਸੀ । ਆਪ 5 ਭੈਣਾਂ 2 ਭਰਾ ਸਨ । ਆਪ ਦਾ ਘਰ ਦਾ ਨਾਂ ਹੰਸ ਰਾਜ ਸੀ । ਆਪ ਨੇ ਪਿੰਡ ਦੇ ਸਕੂਲ ਤੋਂ ਅੱਠਵੀਂ ਤਕ ਪੜ੍ਹਾਈ ਕੀਤੀ । ਸਕੂਲ ਵਿਚ ਆਪ ਹਮੇਸ਼ਾ ਪਹਿਲੇ ਦਰਜੇ ਤੇ ਰਹੇ । ਸੰ: 1975 ਨੂੰ ਅਚਾਰੀਆ ਆਤਮਾਰਾਮ ਜੀ ਦੇ ਪ੍ਰਮੁਖ ਚਲੇ
.ਖਜ਼ਨਚੰਦ ਜੀ ਰਾਮਪੁਰ ਪਧਾਰੇ । ਆਪ ਨੇ , 18 ਦਿਨ ਸ੍ਰੀ ਖਜ਼ਾਨ ਚੰਦ ਜੀ ਦਾ ਭਾਸ਼ਨ ਸੁਣਿਆ । 18 ਸਾਲ ਦੀ ਉਮਰ ਵਿਚ ਆਪ ਲੁਧਿਆਣੇ ਆ ਗਏ ਪਰ ਘਰ
ਵਾਲਿਆਂ ਨੇ ਮਨੀ ਦੀਖਿਆ ਦੀ ਆਗਿਆ ਦੇਣ ਤੋਂ ਇਨਕਾਰ ਕਰ ਦਿਤਾ। ਪਰ ਆਪ · ਦਾ ਵੈਰਾਗ ਤਾ ਮਜੀਠੀ ਰੰਗ ਦਾ ਸੀ । ਆਖਰ ਘਰ ਵਾਲਿਆਂ ਨੇ ਆਗਿਆ ਦੇ ਦਿੱਤੀ । | ਆਪ ਬਾਬਾ ਜੈ ਰਾਮ ਜੀ ਦੀ ਸੇਵਾ ਵਿਚ ਰਹੇ । ਆਪ ਨੂੰ ਲੁਧਿਆਣੇ-ਫਿਲੌਰ ਦੇ ਵਿਚਕਾਰ ਸਾਧੂ ਦੀਖਿਆ ਦਿਤੀ ਗਈ । , ਅਪ ਹੰਸਰਾਜ ਤੋਂ ਹੰਮਰਾਜ ਬਣ ਗਏ । ਆਪ ਸੰਸਕ੍ਰਿਤ ਅਤੇ ਪ੍ਰਕਿਤ ਦੇ ਮਹਾਨ ਵਿਦਵਾਨ ਬਣ ਗਏ । ਅਨੇਕਾਂ ਸਾਧ, ਸਾਧਵੀਆਂ ਨੇ ਆਪ ਕੋਲ ਵਿਆਕਰਨ ਦੀ ਸਿਖਿਆ ਹਾਸਲ ਕੀਤੀ । ਆਪ ਨੇ ਸਿਧ ਜੈਨ ਵਿਦਵਾਨ ਪੰ: ਵੇਚਰ ਦਾਸ ਜੀ ਤੋਂ ਉਪਾਧਿਆਇ ਸ਼੍ਰੀ ਅਮਰ ਮੁਨੀ ਜੀ ਦੇ ਨਾਲ ਜੈਨ ਸ਼ਾਸਤਰਾਂ ਦਾ ਅਭਿਆਸ ਕੀਤਾ ।
ਸੰ: 1993 ਵਿਚ ਹਸ਼ਿਆਰਪੁਰ ਜੈਨ ਸੰਘ ਨੇ ਆਪ ਜੀ ਨੂੰ “ਸੰਸਕ੍ਰਿਤ* ਪ੍ਰਾਕ੍ਰਿਤ ਵਿਸ਼ਾਰਦ' ਦੀ ਪਦਵੀ ਦਿੱਤੀ । ਆਪਨੇ “ਪ੍ਰਸ਼ਨ ਵਿਆਕਰਨ” ਅਤੇ “ਸੂਤਰ
ਤਾਂਗ ਸੂਤਰ ਤੇ ਵਿਸ਼ਾਲ ਹਿੰਦੀ ਵੀਤਾਵਾਂ ਲਿਖੀਆਂ ਜੋ ਆਪਦੇ ਪ੍ਰਮੁਖ ਚੇਲੇ ਪ੍ਰਵਰਤਕ
(35)