________________
ਅਚਾਰੀਆ ਅਨੰਦ ਰਿਸ਼ੀ ਜੀ ਮਹਾਰਾਜ
ਆਪ ਅਚਾਰੀਆ ਆਤਮਾ ਰਾਮ ਜੀ ਦੇ ਸਵਰਗਵਾਸ ਤੋਂ ਬਾਅਦ ਸਥਾਨਕਵਾਸੀ ਸ਼ਮਣ ਸੰਘ ਦੇ ਦੂਸਰੇ ਅਚਾਰੀਆ ਹਨ । ਆਪ ਦਾ ਜਨਮ ਮਹਾਰਾਸ਼ਟਰ ਦੇ ਅਹਿਮਦਨਗਰ ਦੇ ਕੋਲ ਚਿਚੋਲੀ ਪਿੰਡ ਵਿਚ ਸੰ: 1957 ਨੂੰ ਹੋਇਆ । ਪਿਤਾ ਸ਼੍ਰੀ ਦੀਪ ਚੰਦ ਅਤੇ ਮਾਤਾ ਹੁਲਾਸੀ ਬਾਈ ਸੀ । ਆਪ ਦੇ ਬੜੇ ਭਰਾ ਉਤਮ ਚੰਦ ਸਨ । ਆਪ ਦਾ ਨਾਂ ਨੇਮ ਚੰਦ ਸੀ।
ਨੇ ਆਪ ਦਾ
ਬਚਪਨ ਵਿਚ ਪਿਤਾ ਜੀ ਦਾ ਦੇਹਾਂਤ ਹੋ ਗਿਆ। ਆਪ ਦੀ ਮਾਤਾ ਪਾਲਨ ਪੋਸ਼ਨ : ਜੈਨ ਸੰਸਕਾਰਾਂ ਹੇਠ ਕੀਤਾ । ਮਾਤਾ ਜੀ ਖੁਦ ਵੀ ਸੱਚੀ ਜੈਨ ਧਰਮ ਉਪਾਸਕ ਸਨ । ਆਪ ਨੇ ਅਚਾਰੀਆ ਰਤਨ ਰਿਸ਼ੀ ਜੀ ਤੋਂ ਜੈਨ ਤੱਤਵ ਗ੍ਰੰਥਾਂ ਦਾ ਅਧਿਐਨ ਕੀਤਾ ।
ਸੰ: 1990 ਨੂੰ ਮੱਘਰ ਸ਼ੁਕਲਾ 9 ਨੂੰ ਆਪ ਨੇ ਅਚਾਰੀਆ ਰਤਨ ਰਿਸ਼ੀ ਜੀ ਤੋਂ ਸਾਧੂ ਦੀਖਿਆ ਗ੍ਰਹਿਣ ਕੀਤੀ ।
ਜੈਨ
ਸਾਧੂ
ਬਣਦੇ ਹੀ ਆਪ ਨੇ ਵਿਆਕਰਣ, ਛੰਦ, ਸਮਰਿਤੀ, ਕਾਵਯਅਨੁਸ਼ਾਸਨ ਆਦਿ ਉਚ ਕੋਟੀ ਦੇ ਸੰਸਕ੍ਰਿਤ ਸਾਹਿਤ ਦਾ ਅਧਿਐਨ ਕੀਤਾ। ਆਪ ਨੇ ਆਗਮਾਂ ਦਾ ਗਿਆਨ ਹਾਸਲ ਕਰਨ ਦੇ ਨਾਲ ਨਾਲ ਸੰਸਕ੍ਰਿਤ, ਪ੍ਰਾਕ੍ਰਿਤ, ਹਿੰਦੀ, ਸਥਾਨੀ, ਉਰਦੂ ਅਤੇ ਅੰਗਰੇਜ਼ੀ ਭਾਸ਼ਾਵਾਂ ਦੇ ਸਾਹਿਤ ਦਾ ਆਪ ਦੀ ਮਾਤ ਭਾਸ਼ਾ ਸੀ । ਆਪ ਨੂੰ ਗਾਣ ਕਲਾਂ ਵਿਚ
ਗੁਜਰਾਤੀ, ਫਾਰਸੀ, ਰਾਜਅਧਿਐਨ ਕੀਤਾ। ਮਰਾਠੀ ਪ੍ਰਵੀਨਤਾ ਹਾਸਲ ਹੈ ।
ਆਪ ਉਪਾਧਿਆਇ, ਯੁਵਾ ਅਚਾਰੀਆ, ਪ੍ਰਧਾਨ ਅਚਾਰੀਆ, ਮੰਤਰੀ, ਪ੍ਰਧਾਨ ਮੰਤਰੀ ਪਦਵੀ ਧਾਰਨ ਕਰ ਚੁੱਕੇ ਹਨ । ਦੱਖਣ ਭਾਰਤ ਆਪ ਦਾ ਘਰ ਹੈ । ਪਰ 1965 ਵਿਚ ਆਪ ਨੇ ਰਾਜਸਥਾਨ, ਗੁਜਰਾਤ, ਪੰਜਾਬ, ਹਰਿਆਣਾ, ਮਧਪ੍ਰਦੇਸ਼, ਜੰਮੂ ਕਸ਼ਮੀਰ, ਅਤੇ ਦਿੱਲੀ ਖੇਤਰਾਂ ਵਿਚ ਧਰਮਪ੍ਰਚਾਰ ਕੀਤਾ । ਆਪ ਨੇ ਪ੍ਰਾਚੀਨ ਸਾਹਿਤ ਦੀ ਰੱਖਿਆ ਹੀ ਨਹੀਂ ਕੀਤੀ ਸਗੋਂ ਉਸ ਨੂੰ ਛਪਵਾਇਆ ਵੀ ਹੈ । ਆਪ ਨੇ ਅਨੇਕਾਂ ਸਿਖਿਆ ਸੰਸਥਾਵਾਂ ਦੀ ਨੀਂਹ ਰੱਖੀ । ਇਨ੍ਹਾਂ ਵਿਚ ਜੈਨ ਪਾਥਰਡੀ ਬੋਰਡ ਜੈਨ ਯੂਨੀਵਰਸਟੀ ਹੈ । ਇਥੋਂ ਹਜ਼ਾਰਾਂ ਸਾਧੂ, ਸਾਧਵੀ, ਉਪਾਸਕ ਅਤੇ ਉਪਾਸਿਕਾ ਤਿਆਰ ਹੋ ਕੇ ਜੈਨ ਧਰਮ ਦਾ ਪ੍ਚਾਰ ਕਰਦੇ ਹਨ । ਆਪ ਦੇ ਉਪਦੇਸ਼ਾਂ ਦੇ ਕਈ ਭਾਗ ਹਨ ।
ਆਨੰਦ ਪ੍ਰਵਚਨ
ਆਨੰਦ ਪ੍ਰਵਚਨ ਨਾਂ ਹੇਠ ਛਪ ਚੁਕੇ ਹਨ । ਆਪਦੀ ਹਿਦਾਇਤ ਹੇਠ ਸੁਧਰਮਾ ਨਾਂ ਦਾ ਮਾਸਿਕ ਅਖ਼ਬਾਰ ਛਪਦਾ ਹੈ।
(134)