________________
ਸਮੇਂ ਤਕ ਨਿਭਾਇਆ । ਜੈਨ ਏਕਤਾ ਲਈ ਆਪ ਨੇ ਸਭ ਕੁਝ ਨਿਛਾਵਰ ਕੀਤਾ । ਮੂਰਤੀਪੂਜਕ ਅਚਾਰੀਆ ਸ਼੍ਰੀ ਸਦਰ ਵਿਜੈ ਨਾਲ ਆਪ ਦੇ ਸਬੰਧ ਭਰਾਵਾਂ ਵਾਲੇ ਸਨ।
ਆਪ ਦਾ ਜੀਵਨ ਚਮਤਕਾਰੀ ਘਟਨਾਵਾਂ ਦਾ ਭੰਡਾਰ ਹੈ । ਆਪ ਨੇ ਕਨੇਡਾ ਦੇ ਡਾਕਟਰ ਵਰਜਨ ਨੂੰ ਲੁਧਿਆਣਾ ਬੈਠੇ ਬੈਠੇ ਉਸ ਦੇ ਘਰ ਦਾ ਨਕਸ਼ਾ ਦੱਸ ਦਿਤਾ ਸੀ। ਅਪਰੇਸ਼ਨ ਸਮੇਂ ਆਪ ਨੇ ਕੋਈ ਦਵਾਈ ਨਾ ਸ਼ੰਘਨ ਦੀ ਸ਼ਰਤ ਰੱਖੀ। ਕਸੂਰ ਵਿਖੇ ਯੋਗ ਦੇ ਬਲ ਰਾਹੀਂ ਇੰਗਲੈਂਡ ਵਿਚ ਬੈਠਾ ਹੁਕਮ ਚੰਦ ਕੀ ਕਰ ਰਿਹਾ ਹੈ ਇਹ ਦਸ ਦਿਤਾ। ਆਪ ਦੀਆਂ ਅਨੇਕਾਂ ਭਵਿਖ ਵਾਣੀਆਂ ਅਜ ਵੀ ਪੁਰਾਣੇ ਲੋਕਾਂ ਤੋਂ ਹਨ । ਆਪ ਦੀ ਪ੍ਰੇਰਣਾ ਨਾਲ ਅਨੇਕਾਂ ਲੋਕਾਂ ਨੂੰ ਨਵੀਂ ਪ੍ਰੇਰਣਾ ਮਿਲੀ । ਭੈਣ ਦੇਵਕੀ ਦੇਵੀ ਜੈਨ ਨੇ ਆਪਣਾ ਜੀਵਨ ਬ੍ਰਹਮਚਰਜ ਦਾ ਵਰਤ ਲੈ ਕੇ ਸਿਖਿਆ ਦੇ ਖੇਤਰ ਵਿਚ ਮਹਾਨ ਕੰਮ ਕੀਤਾ। ਆਪ ਦੀ ਪ੍ਰੇਰਣਾ ਨਾਲ ' ਲੁਧਿਆਣਾ ਨਿਵਾਸੀ ਲਾਲਾ ਨੌਹਰੀਆ ਮਲ ਨੇ ਆਪਣਾ ਸਾਰਾ ਬਾਗ ਦਾਨ ਕਰ ਦਿਤਾ । ਸਾਧਵੀਆਂ ਲਈ ਨਵਾਂ ਉਪਾਸਰਾ ਤਿਆਰ ਕਰਵਾਇਆ।
ਸੁਨਣ ਤੋਂ ਮਿਲਦੀਆਂ
ਕੈਂਸਰ ਵਰਗੇ ਰੋਗਾਂ ਵਿਚ ਵੀ ਆਪ ਸ਼ਾਂਤ ਰਹਿੰਦੇ ਸਨ । ਆਪ ਨੇ ਗਿਆਨ ਦੀ ਖਾਤਰ ਮੁਨੀ ਹੋਣਾ ਸਵੀਕਾਰ ਕਰ ਲਿਆ । ਆਪ ਨੂੰ 32 ਸ਼ਾਸਤਰ ਜ਼ਬਾਨੀ ਯਾਦ ਸਨ । ਇਕ ਵਾਰ ਆਪ ਨੇ ਹਜ਼ਾਰ ਸ਼ਲੋਕਾਂ ਦਾ ਸੰਸਕ੍ਰਿਤ ਗ੍ਰੰਥ ਇਸ ਲਈ ਯਾਦ ਕਰ ਲਿਆ ਕਿ ਗ੍ਰੰਥ ਦੇ ਮਾਲਕ ਨੇ ਆਪ ਨੂੰ ਇਹ ਪੁਸਤਕ ਇਕ ਦਿਨ ਲਈ ਹੀ ਦਿਤੀ ਸੀ ।
ਸੰ: 2018 ਨੂੰ ਕੈਂਸਰ ਦੇ ਰੋਗ ਨੇ ਆਪ ਨੂੰ ਤਿੰਨ ਮਹੀਨੇ ਘੇਰੀ ਰਖਿਆ । 30 ਜਨਵਰੀ 1952 ਦੀ ਅੱਧੀ ਰਾਤ ਨੂੰ ਆਪ ਦਾ ਸਵਰਗਵਾਸ ਲੁਧਿਆਣੇ ਵਿਖੇ ਹੋ ਗਿਆ। ਆਪ ਦੇ ਅੰਤ ਸਮੇਂ 71 ਸ਼ਾਧੂ ਅਤੇ 40 ਸਾਧਵੀਆਂ ਸਮੇਤ ਲੱਖਾਂ ਉਪਾਸਕ ਹਾਜ਼ਰ ਸਨ। ਆਪ ਦਾ ਸਮਾਰਕ ਲਾਲਾ ਨੌਹਰੀਆ ਮਲ ਜੈਨ ਦੇ ਬਾਗ ਲੁਧਿਆਣੇ ਵਿਖੇ ਹੈ
I
ਆਪ ਦੀ ਯਾਦ ਵਿਚ ਪੰਜਾਬ, ਹਰਿਆਣਾ, ਦਿੱਲੀ, ਵਿਚ ਅਨੇਕਾਂ ਸਮਾਰਕ ਹਨ । ਆਪ ਦੀ ਕ੍ਰਿਪਾ ਕਾਰਨ ਅੱਜ ਸ਼ਰਨਾਰਥੀ ਖੁਸ਼ਹਾਲ ਹਨ।
ਰਾਜਸਥਾਨ ਅਤੇ ਚੰਡੀਗੜ੍ਹ ਲੁਧਿਆਣਾ ਦੇ ਲੱਖਾਂ ਜੈਨ
(133)