________________
ਵਿਦੇਸ਼ੀ ਵਿਦਵਾਨ ਡਾ: ਬੁਲਹਰ ਨੇ ਆਪ ਨੂੰ ਚਲਦੀ ਫਿਰਦੀ ਯੂਨੀਵਰਸਿਟੀ ਆਖਿਆ। ਡਾ: ਐਲਸੌਤਰਫ ਨੇ ਇਕ ਸਾਲ ਲੁਧਿਆਨਾ ਰਹਿ ਕੇ ਆਪ ਪਾਸੋਂ ਜੈਨ ਧਰਮ ਦਾ ਅਧਿਐਨ ਕੀਤਾ।
ਸੰ: 1968 ਨੂੰ ਆਪ ਨੂੰ ਸ਼ਵੇਤਾਂਬਰ ਸਥਾਨਕ ਵਾਸੀ ਜੈਨ ਸਿੰਘ ਪੰਜਾਬ ਦਾ ਉਪਾਧਿਆਏ ਪਦਵੀ ਪ੍ਰਾਪਤ ਹੋਈ ।
ਸੰ: 1991 ਦਿਲੀ ਵਿਖੇ ਆਪ ਨੂੰ ਜੈਨ ਧਰਮ ਦਿਵਾਕਰ' ਦੀ ਪਦਵੀ ਨਾਲ ਵਿਭੂਸ਼ਿਤ ਕੀਤਾ । ਸੰ: 1993 ਵਿਚ ਸਿਆਲਕੋਟ ਵਿਖੇ ਆਪ ਨੂੰ ਸਾਹਿਤ-ਰਤਨ ਦੀ ਪਦਵੀ ਪ੍ਰਾਪਤ ਹੋਈ ਇਥੇ ਹੀ ਆਪ ਨੇ ਨੰਦੀ ਸੂਤਰ ਦੀ ਹਿੰਦੀ ਵਿਆਖਿਆ ਸੰਪੂਰਨ ਕੀਤੀ
ਸੰ: 2003 ਚੇਤਰ ਸ਼ੁਕਲਾ 13 ਨੂੰ ਮਹਾਵੀਰ ਜਯੰਤੀ ਨੂੰ ਆਪ ਨੂੰ ਪੰਜਾਬ ਦਾ ਅਚਾਰੀਆ ਪਦ ਪ੍ਰਾਪਤ ਕੀਤਾ ਗਿਆ । ਆਪਨੇ ਅਚਾਰੀਆ ਬਣਦੇ ਹੀ ਸਾਧੂ ਸਾਧਵੀਆਂ ਦੀ ਪੜ੍ਹਾਈ ਅਤੇ ਜੈਨ ਏਕਤਾ ਲਈ ਕੰਮ ਆਰੰਭ ਕੀਤਾ। ਸਥਾਨਕਵਾਸੀ ਸਾਧੂਆਂ ਤੋਂ ਛੁਟ ਮੂਰਤੀ ਪੂਜਕ ਸਾਧਵੀ ਸ਼੍ਰੀ ਮਿਰਗਾਵਤੀ ਜੀ ਮਹਾਰਾਜ ਵੀ ਆਪ ਕੋਲ ਕਈ ਵਾਰ ਸ਼ਾਸਤਰਾਂ ਸਬੰਧੀ ਜਾਨਕਾਰੀ ਲੈਂਦੇ ਸਨ । ਆਪ ਤੋਂ ਪਹਿਲਾਂ ਸਥਾਨਕਵਾਸੀ ਪ੍ਰਾਕ੍ਰਿਤ ਭਾਸ਼ਾ ਤੋਂ ਛੁਟ ਹੋਰ ਭਾਸ਼ਾ ਪੜ੍ਹਨਾ, ਸ਼ਾਸਤਰ ਛੁਪਾਉਣਾ ਚੰਗਾ ਨਹੀਂ ਸਮਝਦੇ ਸਨ । ਆਪ ਨੇ ਜਿੱਥੇ ਵਿਸ਼ਾਲ ਸਾਹਿਤ ਤਿਆਰ ਕਰਵਾ ਕੇ ਜੈਨੀਆਂ ਨੂੰ ਮਹਾਨ ਦੇਨ ਦਿਤੀ ਉਥੇ ਸਥਾਨਕਵਾਸੀ ਸਾਧੂਆਂ ਨੂੰ ਵਿਆਕਰਨ, ਚੂਰਣੀ, ਭਾਸ਼ਾ ਪੜ੍ਹਨ ਲਈ ਵੀ ਪ੍ਰੇਰਿਤ ਕੀਤਾ । ਉਨ੍ਹਾਂ ਆਪਣੇ ਗ੍ਰੰਥਾਂ ਵਿਚ ਆਪਨੇ ਇਨ੍ਹਾਂ ਗ੍ਰੰਥਾਂ ਦੇ ਹਵਾਲੇ ਂ ਵੀ ਦਿੱਤੇ
ਹਨ ।
ਸੰ: 2009 ਅਕਸ਼ੈ ਤੀਜ ਨੂੰ ਸਾਧੜੀ ਨਗਰ ਵਿਚ ਵਿਸ਼ਾਲ ਸਥਾਨਕਵਾਸੀ ਸਾਧੂਆਂ ਦਾ ਸਮੇਲਨ ਹੋਇਆ । ਉਸ ਸਮੇਂ ਸਥਾਨਕਵਾਸੀਆਂ ਦੇ ਅਨੇਕਾਂ ਅਚਾਰੀਆ ਸ਼ਾਮਲ ਹੋਏ । ਪਰ ਆਪ ਬੁਢਾਪੇ ਕਾਰਨ ਸ਼ਾਮਲ ਨਾ ਹੋ ਸਕੇ । ਸਾਰੇ ਅਚਾਰੀਆਂ ਨੇ ਜੈਨ ਸੰਘ ਦੀ ਏਕਤਾ ਲਈ ਅਚਾਰੀਆ ਪਦਵੀ ਦਾ ਤਿਆਗ ਕਰ ਦਿੱਤਾ। ਸਭ ਦੀ ਇਥੋਂ ਮੰਗ ਸੀ ਕਿ ਸਾਰੇ ਫਿਰਕੇ ਦਾ ਇਕ ਅਚਾਰੀਆ ਹੋਵੇ । ਸਾਰੇ ਅਚਾਰੀਆਂ ਨੇ ਆਪ ਦੀ ਨਿਰਪੱਖਤਾ, ਵਿਦਵਾਨਤਾ ਅਤੇ ਬ੍ਰਹਮਚਰਯ ਤੋਂ ਪ੍ਰਭਾਵਿਤ ਹੋਕੇ ਆਪ ਅਖਿਲ ਭਾਰਤੀ ਸਥਾਨਕ ਵਾਸੀ ਜੈਨ ਸ਼੍ਰੋਮਣ ਸੰਘ ਦਾ ਪਹਿਲਾ ਅਚਾਰੀਆਂ ਨਿਯੁਕਤ ਕੀਤਾ । ਇਸ ਘਟਨਾ ' ਤੋਂ ਅਚਾਰੀਆ ਆਤਮਾ ਰਾਮ ਜੀ ਦੇ ਵਿਸ਼ਾਲ ਤੇ ਬਹੁਮੁਖੀ ਚਾਰਿਤਰ ਦਾ ਪਤਾ ਲਗਦਾ ਹੈ । ਇਸ ਨਾਲ ਪੰਜਾਬ ਦਾ ਸਿਰ ਉੱਚਾ ਹੋਇਆ । ਆਪ ਪੰਜਾਬ ਦੇ ਲੱਖਾ ਉਪਾਸਕਾਂ ਦੇ ਮੁਖੀ ਬਣ ਗਏ । ਆਪਨੇ ਇਸ ਪ੍ਰਧਾਨ ਅਚਾਰੀਆ ਦੀ ਪਦਵੀ ਨੂੰ ਜੀਵਨ ਦੇ ਆਖਰੀ
(132)