________________
ਆਪ ਦਾ ਜਨਮ ਪੰਜਾਬ ਦੇ ਜ਼ਿਲੇ ਜਾਲੰਧਰ ਦੇ ਰਾਹੀਂ ਕਸਬੇ ਵਿਚ ਚੱਪੜਾ ਖਤਰੀ ਪ੍ਰਵਾਰ ਵਿਚ ਹੋਇਆ। ਆਪ ਜੀ ਦੇ ਪਿਤਾ ਸ਼੍ਰੀ ਮਨਸਾ ਰਾਮ ਅਤੇ ਮਾਤਾ ਪਰਮੇਸ਼ਰੀ ਦੇਵੀ ਸੀ। ਆਪ ਦਾ ਜਨਮ ਸੰਮਤ 1939 ਭਾਦੋਂ ਨੂੰ ਹੋਇਆ । ਛੋਟੀ ਉਮਰ ਵਿਚ ਆਪ ਦੇ ਮਾਤਾ ਪਿਤਾ ਦਾ ਸਵਰਗਵਾਸ ਹੋ ਗਿਆ। ਕੁਝ ਸਮੇਂ ਆਪ ਦਾ ਪਾਲਨ ਪੋਸ਼ਨ ਆਪ ਦੀ ਦਾਦੀ ਨੇ ਕੀਤਾ ਪਰ ਕੁਝ ਸਮੇਂ ਬਾਅਦ ਦਾਦੀ ਜੀ ਦਾ ਸਵਰਗਵਾਸ ਹੋ ਗਿਆ । ਛੱਟੀ ਉਮਰ ਵਿਚ ਹੀ ਆਪ ਨੂੰ ਸੰਸਾਰ ਦੀ ਅਸਲੀਅਤ ਦਾ ਪਤਾ ਲਗ ਗਿਆ । ਆਪ ਨੂੰ ਸੋਹਨਲਾਲ ਵਕੀਲ ਰਾਹੀਂ ਅਚਾਰੀਆ ਮਤੀਰਾਮ ਜੀ ਦੇ ਭਾਸ਼ਨ ਸੁਨਣ ਦਾ ਅਵਸਰ ਮਿਲਿਆ।
ਸੰ: 1951 ਹਾੜ ਸ਼ੁਕੇ ਲਾ 2 ਨੂੰ ਆਪ ਨੇ ਛੱਤ ਬਨੂੜ (ਪਟਿਆਲਾ) ਜੈਨ ਸਾਧੂ ਦੀਖਿਆ ਗ੍ਰਹਿਣ ਕੀਤੀ। ਆਪ ਦੇ ਗੁਰੂ ਸ੍ਰੀ ਸਾਲਗ ਰਾਮ ਜੀ ਸਨ । ਆਪਦੇ ਵਿਦਿਆ ਗੁਰੁ ਅਚਾਰੀਆ ਸ਼੍ਰੀ ਮੋਤੀ ਰਾਮ ਜੀ ਸਨ । ਆਪ ਨੇ ਬੜੀ ਛੋਟੀ ਉਮਰ ਵਿਚ ਹੀ ਜੈਨ ਬੁਧ ਅਤੇ ਵੈਦਿਕ ਸਾਹਿਤ ਦਾ ਅਧਿਐਨ ਕਰ ਲਿਆ। ਅਧਿਐਨ ਦੇ ਨਾਲ ਨਾਲ ਆਪ ਧਿਆਨ ਅਤੇ ਤਪੱਸਿਆ ਵੀ ਕਰਦੇ ਸਨ । ਆਪ ਨੇ ਅਧਿਐਨ ਕੀਤਾ ਹੀ ਨਹੀਂ ਸਗੋਂ ਇਸ ਨੂੰ ਪ੍ਰਚਾਰਿਆ ਵੀ ।
ਆਪ ਇਕ ਮਹਾਨ ਦੇਸ਼ ਭਗਤ ਸਨ । ਆਪ ਤੋਂ ਪ੍ਰਭਾਵਿਤ ਹੋਣ ਵਾਲਿਆਂ ਵਿਚ ਪੰਡਿਤ ਜਵਾਹਰ ਲਾਲ ਨਹਿਰੂ, ਸਰਦਾਰ ਪ੍ਰਤਾਪ ਸਿੰਘ ਕੈਰੋ, ਸਤਪਾਲ ਮਿੱਤਲ ਅਤੇ ਭੀਮ ਸੈਨ ਸੱਚਰ ਪ੍ਰਮੁੱਖ ਹਨ । ਭਾਰਤ ਦੀ ਅਜ਼ਾਦੀ ਬਾਰੇ ਭਵਿਖਵਾਣੀ ਆਪ ਨੇ 13 ਸਾਲ ਪਹਿਲਾਂ ਕਰ ਦਿੱਤੀ ਸੀ ।
ਆਪ ਨੇ ਜੈਨ ਸਾਹਿਤ ਦਾ ਤੁਲਨਾਤਮਕ ਅਧਿਐਨ ਕੀਤਾ। ਆਪ ਹਿੰਦੀ ਭਾਸ਼ਾ ਵਿਚ ਸ਼ਾਸਤਰਾਂ ਦੀ ਟੀਕਾ ਕਰਨ ਵਾਲੇ ਮਹਾਨ ਟੀਕਾਕਾਰ ਹੋਏ ਹਨ । ਇੰਨੀ ਵਿਸ਼ਾਲ ਟੀਕਾ ਨਾ ਅਜੇ ਤਕ ਕਿਸੇ ਨੂੰ ਕੀਤੀ ਹੈ ਅਤੇ ਨਾ ਹੀ ਹੁਣ ਮਿਲਦੀ ਹੈ । ਇਕੱਲੇ ਉਤਰਾ ਧਿਐਨ ਸੂਤਰ ਨੂੰ 3 ਵਿਸ਼ਾਲ ਭਾਗਾਂ ਵਿਚ ਲਾਹੌਰ ਤੋਂ ਛਪਵਾਂਇਆਂ ।
| ਆਪ ਦੇ ਪ੍ਰਸਿੱਧ ਥਾਂ ਵਿਚੋਂ ਇਕ ਹੈ ਤੱਤ ਵਾਰਥ ਜੈਨ ਆਗਮ ਸਮਨਵਯੇ । ਇਸ ਗੱ ਥ ਨੂੰ ਭਾਰਤ ਦੇ ਵਿਦਵਾਨਾਂ ਦਾ ਹੀ ਨਹੀਂ ਸਗੋਂ ਅਮਰੀਕਾ, ਇੰਗਲੈਂਡ, ਚੈਕੋਸਲਵਾਕੀਆ, ਰੂਸ, ਪੋਲੈਂਡ ਅਤੇ ਜਰਮਨੀ ਦੇ ਵਿਦਵਾਨਾਂ ਤਕ ਆਪ ਨੂੰ ਮਸ਼ਹੂਰ ਕੀਤਾ ! ਆਪ ਨੇ ਅਰਧ ਮਾਗਧੀ ਕੈਸ਼ ਦੇ ਇਕ ਭਾਗ ਦੀ ਤਿਆਰੀ ਵਿਚ ਪੂਰਨ ਹਿੱਸਾ ਪਾਇਆ। ਇਸ ਕੱਬ ਦਾ ਸੰਕਲਨ ਸ਼ਤਾਵਧਾਨੀ ਸ੍ਰੀ ਰਤਨ ਚੰਦਰ ਜੀ ਮਹਾਰਾਜ ਸਨ ਆਪ ਦੀ ਲੇਖਣੀ ਨਿਰਪੱਖ, ਤੁਲਨਾਤਮਕ ਵਿਆਖਿਆ ਭਰਪੂਰ ਅਤੇ ਫ਼ਿਰਕਾਪਰਸਤੀ ਤੋਂ ਪਰੇ ਸੀ ਇਹੋ ਕਾਰਨ ਹੈ ਕਿ ਆਪ ਦੇ ' ਥਾਂ ਨੂੰ ਜੈਨੀਆਂ ਦੇ ਸਾਰੇ ਫ਼ਿਰਕੇ ਇੱਜ਼ਤ ਤੇ ਮਾਨ ਨਾਲ ਪੜ੍ਹਦੇ ਹਨ ।
(13)