________________
ਆਪ ਸਰਾਫ਼ੀ ਦਾ ਕੰਮ ਕਰਦੇ ਸਨ । ਆਪ ਆਪਣੇ ਕੰਮ ਵਿਚ ਬਹੁਤ ਮਸ਼ਹੂਰ ਸਨ । ਹਮੇਸ਼ਾ ਧਾਰਮਿਕ ਕਿ ਆਵਾਂ ਪ੍ਰਤੀ ਆਪ ਦਾ ਧਿਆਨ ਲੱਗਿਆ ਰਹਿੰਦਾ ਸੀ । ਵੈਰਾਗ ਦਾ ਕਾਰਣ
ਇਕ ਵਾਰ ਆਪ ਨਾਰੋਵਾਲ ਤੋਂ ਵਾਪਸ ਪਸਰੂਰ ਆ ਰਹੇ ਸਨ । ਰਾਹ ਵਿਚ ਨਦੀ ਚਲਦੀ ਸੀ । ਉਸ ਸਮੇਂ ਇਸ ਦੀ ਨੂੰ ਪਾਰ ਲਗਾਉਣ ਦਾ ਕੰਮ ਇਕ ਆਦਮੀ ਕਰਦਾ ਸੀ । ਉਸ ਪਾਸੇ ਕੋਈ ਕਿਸ਼ਤੀ ਨਹੀਂ ਸੀ । ਆਪ ਅਤੇ ਦੋ ਮਨੁਖ ਕੇਵਟ ਦੇ ਸਹਾਰੇ ਨਦੀ ਪਾਰ ਕਰਨ ਲੱਗੇ । ਨਦੀ ਦੇ ਵਿਚਕਾਰ ਪਹੁੰਚੇ ਤਾਂ ਨਦੀ ਵਿਚ ਹੜ ਆ ਗਿਆ। ਖੇਵਟ ਨੇ ਜਾਨ ਬਚਾਉਣ ਲਈ ਤਿੰਨਾਂ ਨੂੰ ਨਦੀ ਵਿਚ ਛੱਡ ਦਿੱਤਾ। ਆਪ ਨੇ ਉਸ ਸਮੇਂ ਪ੍ਰਤਿਗਿਆ ਕੀਤੀ ਕਿ ਜੇ ਮੈਂ ਨਦੀ ਤੋਂ ਪਾਰ ਹੋ ਗਿਆ ਤਾਂ ਸਾਧੂ ਬਣ ਜਾਵਾਂਗਾ। ਖੁਸ਼ਕਿਸਮਤੀ ਨਾਲ ਆਪ ਦੀ ਜਾਨ ਬਚ ਗਈ । ਦੋਵੇਂ ਆਦਮੀ ਨਦੀ ਦੇ ਹੜ ਵਿਚ ਵਹਿ ਗਏ । ਆਪ ਨੂੰ ਸਾਧੂ ਬਨਣ ਦੀ ਆਗਿਆ ਬੜੀ ਮੁਸ਼ਕਲ ਨਾਲ ਪ੍ਰਾਪਤ ਹੋਈ । ਆਪ ਸੰ: 1933 ਮੱਘਰ ਸ਼ੁਕਲਾ 5 ਨੂੰ ਸ੍ਰੀ ਦਲੇ ਰਾਇ, ਸ੍ਰੀ ਸ਼ਿਵ ਦਿਆਲ, ਸ਼੍ਰੀ ਸੋਹਨ ਲਾਲ ਨਾਲ ਪੂਜ ਅਚਾਰੀਆ ਸ੍ਰੀ ਅਮਰ ਸਿੰਘ ਦੇ ਚੇਲੇ ਬਣੇ ।
ਪੂਜ ਅਮਰ ਸਿੰਘ ਜੀ ਨੇ ਆਪ ਨੂੰ ਪੂਜ ਮੋਤੀ ਰਾਮ ਜੀ ਕੱਲ ਸ਼ਾਸਤਰ ਸਿੱਖਣ ਲਈ ਭੇਜ ਦਿਤਾ । ਆਪ ਨੇ ਪੰਜਾਬ, ਹਰਿਆਣਾ ਜੰਮੂ ਕਸ਼ਮੀਰ ਵਿਚ ਜੈਨ ਧਰਮ ਦਾ ਪ੍ਰਚਾਰ ਕੀਤਾ । ਸੰ: 1953 ਤੋਂ 1958 ਤਕ ਆਪ ਲੁਧਿਆਣੇ ਰਹੇ । ਆਪ ਨੇ ਪਟਿਆਲਾ
ਵਿਖੇ ਅਚਾਰਆ ਸੋਹਨ ਲਾਲ ਜੀ ਨੂੰ ਅਚਾਰਆ ਪਦਵੀ ਪ੍ਰਦਾਨ ਕੀਤੀ । ... ਆਪ ਨੇ ਲੁਧਿਆਣੇ ਵਿਖ ਜੈਨ ਕੰਨਿਆ ਪਾਠਸ਼ਾਲ ਦੀ ਸਥਾਪਨਾ ਕੀਤੀ । ਆਪ ਮਹਾਨ ਤਪੱਸਵੀ ਅਤੇ ਧਰਮ ਪ੍ਰਚਾਰਕ ਸਨ ।
#: 1988 ਜੇਠ ਕ੍ਰਿਸ਼ਨਾ 2 ਨੂੰ ਆਪ ਦਾ ਸਵਰਗਵਾਸ ਲੁਧਿਆਣਾ ਵਿਖੇ ਹੋਇਆ ;
ਅਚਾਰੀਆ ਸ੍ਰੀ ਆਤਮਾ ਰਾਮ ਜੀ
ਅਚਾਰੀਆ ਸ੍ਰੀ ਆਤਮਾਰਾਮ ਜੀ ਦਾ ਖਿਆਲ ਆਉਂਦੇ ਹੀ ਪ੍ਰਾਚੀਨ ਅਚਾਰੀਆ ' ਸੰਮਤ ਭੱਦਰ, ਸ੍ਰੀ ਕਾਕਾ ਅਚਾਰੀਆ, ਸ੍ਰੀ ਅਭੈ ਦੇਵ ਸੂਰੀ, ਅਚਾਰੀਆ ਚੰਦਰ ਜੀ ਦਾ ' fਧ ਮਾਨ ਆ ਜਾਂਦਾ ਹੈ । ਪੰਜਾਬ ਦੀ ਧਰਤੀ ਨੂੰ ਇਹ ਸੁਭਾਗ ਹਾਸਲ ਹੈ ਕਿ ਉਸ ਨੇ 20 ਜੈਨ ਆਗਮਾਂ ਦੇ ਟੀਕਾਕਾਰ ਅਤੇ 60 ਰਥਾਂ ਦੇ ਹਿੰਦੀ ਲੇਖਕ ਨੂੰ ਪੈਦਾ ਕੀਤਾ, ਜਿਸ ਨੇ ਆਪਣੇ ਦੇਸ਼ ਵਿਚ ਹੀ ਨਹੀਂ, ਸਗੋਂ ਵਿਦੇਸ਼ਾਂ ਅਤੇ ਵਿਦੇਸ਼ੀ ਧਰਮਾਂ ਨੂੰ ਆਪਣੇ ਗਿਆਨ, ਸੰਯਮ ਅਤੇ ਚਾਰਿੱਤਰ ਰਾਹੀਂ ਪ੍ਰਭਾਵਿਤ ਕੀਤਾ !
(13)}