________________
ਸੰਬੰਧ ਸਨ । ਇਸ ਕਾਰਨ ਸ਼੍ਰੀ ਸੁਖਰਾਮ ਜੀ ਜੈਨ ਸਾਧੂਆਂ ਦੀ ਸੇਵਾ ਭਗਤੀ ਕਰਦੇ
ਸਨ |
ਛੋਟੀ ਉਮਰ ਵਿਚ ਆਪ ਨੂੰ ਮਨੋਹਰ ਸਥਾਨਕ ਵਾਸੀ ਜੈਨ ਫ਼ਿਰਕੇ ਦੇ ਸਾਧੂ ਸ੍ਰੀ ਮੋਤੀ ਰਾਮ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ | ਆਪ ਨੂੰ ਸੰਸਾਰ ਦੇ ਸੁਖ ਆਰਾਮ ਬੇਕਾਰ ਜਾਪਣ ਲਗ ਪਏ । ਮਨ ਵਿਚ ਵੈਰਾਗ ਜਾਗ ਪਿਆ । ਸੰ: 1957 ਫਗੁਣ ਪੂਰਨਮਾਸ਼ੀ ਨੂੰ ਮਹਿੰਦਰ ਗੜ੍ਹ ਵਿਖੇ ਆਪ ਨੇ ਸ੍ਰੀ ਮੰਗਲ ਸੈਨ ਤੋਂ ਜੈਨ ਸਾਧੂ ਦੀਖਿਆ ਗ੍ਰਹਿਣ ਕੀਤੀ। ਆਪ ਦਾ ਨਾਂ ਬਦਲ ਕੇ ਪਿਰਥੀ ਸਿੰਘ ਤੋਂ ਪਿਰਥੀ ਚੰਦਰ ਕਰ ਦਿਤਾ ।
ਸਾਧੂ ਬਣਦੇ ਸਾਰ ਹੀ ਆਪ ਨੇ ਜੈਨ ਅਤੇ ਅਜੈਨ ਧਾਰਮਿਕ ਸਾਹਿਤ ਦਾ ਡੂੰਘਾ ਅਧਿਐਨ ਕੀਤਾ। ਵਿਆਕਰਨ, ਕਸ਼, ਨਿਆਏ, ਕਾਵਸ ਆਦਿ ਸਾਹਿਤ ਦੇ ਆਪ ਮਹਾਨ ਪੰਡਿਤ ਬਣ ਗਏ । ਇਸ ਕਾਰਨ ਆਪ ਨੂੰ ਪੰਡਿਤ ਪਦਵੀ ਪ੍ਰਦਾਨ ਕੀਤੀ ਗਈ । ਸੈਂਕੜੇ ਵਿਦਿਆਰਥੀਆਂ ਨੇ ਆਪ ਤੋਂ ਇਹ ਵਿਸ਼ੇ ਪੜ !
ਆਪ ਬਹੁਤ ਹੀ ਸਰਲ ਆਤਮਾ ਸਨ । ਆਪ ਦੇ ਉਪਦੇਸ਼ ਬੜੀ ਸਰਲ ਭਾਸ਼ਾ ਵਿਚ ਹੁੰਦੇ ਸਨ । ਆਪ ਨੇ ਅਪਣੇ ਸਮੇਂ ਦੇ ਅਨੇਕਾਂ ਵਿਦਵਾਨਾਂ ਨਾਲ ਸ਼ਾਸਤਰਆਰਥ ਕਰਕੇ ਅਪਣੀ ਬੁੱਧੀ ਦਾ ਸਬੂਤ ਦਿੱਤਾ ! ਆਪ ਮਹਾਨ ਕਵੀ ਸਨ । . .
ਸੰ: 1992 ਵਿਚ ਆਪ ਅਪਣੇ ਫ਼ਿਰਕੇ ਦੇ ਅਚਾਰੀਆ ਚੁਣੇ ਗਏ । ਪਰ ਆਪ ਜੈਨ ਏਕਤਾ ਵਿਚ ਬਹੁਤ ਵਿਸ਼ਵਾਸ ਰਖਦੇ ਸਨ । ਸੰ: 1990 ਦੇ ਸਾਧੂ ਸੰਮੇਲਣ ਅਜਮੇਰ ਵਿਖੇ ਆਪ ਨੇ ਆਪਣੇ ਵਿਚ ਰਖੇ ! ਸੰ: 2009 ਨੂੰ 'ਦੜੀ (ਰਾਜਸਥਾਨ) ਵਿਖੇ ਹੋਏ ਸਮੇਲਣ ਵਿਚ ਆਪ ਨੇ ਅਪਣੀ ਮਹਾਨਤਾ ਦਾ ਸਬੂਤ ਦਿੰਦੇ ਹੋਏ ਅਚਾਰੀਆ ਪਦਵੀ ਤਿਆਗ ਦਿਤੀ । ਉਸ ਸਮੇਂ ਸਾਰੇ ਅਚਾਰੀਆਂ ਨੇ ਇਕ ਅਚਾਰੀਆ ਹੋਠ ਰਹਿਣ ਦਾ ਫੈਸਲਾ ਕੀਤਾ। ਉਹ ਅਚਾਰੀਆ ਸਨ ਰਾਹੋਂ ਨਿਵਾਸੀ ਅਚਾਰੀਆ ਸ਼੍ਰੀ ਆਤਮਾ ਰਾਮ ਜੀ । ਪਰ ਆਪ ਦੀ ਮਹਾਨਤਾ ਨੂੰ ਵੇਖਦਿਆਂ ਸਾਦੜੀ ਸਮੇਲਣ ਵਿਖੇ ਆਪ ਨੂੰ ਉੱਤਰ ਪ੍ਰਦੇਸ਼ ਦੇ ਮੰਤਰੀ ਪ੍ਰਵਰਤਕ ਪਦ ਦਿਤਾ ਗਿਆ, ਜਿਸ ਨੂੰ ਆਪ ਨੇ ਅਪਣੇ ਅੰਤਮ ਸਮੇਂ ਤਕ ਨਿਭਾਇਆ।
ਆਪ ਨੇ ਪੰਜਾਬ, ਹਰਿਆਣਾ, ਜੰਮੂ ਕਸ਼ਮੀਰ, ਹਿਮਾਚਲ, ਉਤਰ ਪ੍ਰਦੇਸ਼ ਦੇ ਦੂਰ ਦੁਰਾਡੇ ਇਲਾਕਿਆਂ ਵਿਚ ਜੈਨ ਧਰਮ ਦਾ ਨਾਂ ਰੌਸ਼ਨ ਕੀਤਾ। ਆਪ ਦੇ ਪ੍ਰਮੁਖ ਚੇਲਿਆਂ ਵਿਚੋਂ ਹਨ ਉਪਾਧਿਆਇ ਸ਼੍ਰੀ ਅਮਰ ਮੁਨੀ ਜੀ ਮਹਾਰਾਜ, (ਆਪ ਬਾਰੇ ਅੱਗੇ ਲਿਖਿਆ ਜਾਵੇਗਾ) ਆਪ ਨੇ ਜੀਵਨ ਦੇ 27 ਸਾਲ ਆਗਰੇ ਵਿਚ ਗੁਜ਼ਾਰੇ ।
92 ਸਾਲ ਦੀ ਉਮਰ ਵਿਚ 22 ਜਨਵਰੀ 1976 ਨੂੰ ਆਪ ਦਾ ਸਵਰਗਵਾਸ ਆਗਰਾ ਵਿਖੇ ਹੋ ਗਿਆ ।
(139)