________________
ਅਚਾਰੀਆ ਸਮੁਦਰ ਵਿਜੈ ਜੀ
ਆਪ ਅਚਾਰੀਆ ਸ਼੍ਰੀ ਵੱਲਭ ਵਿਜੈ ਤੋਂ ਬਾਅਦ ਉਨ੍ਹਾਂ ਦੀ ਗੱਦੀ ਤੇ ਵਿਰਾਜਮਾਨ ਹੋਏ । ਆਪ ਦਾ ਜਨਮ ਮੱਘਰ ਸੁਦੀ 11 ਸੰ: 1948 . ਨੂੰ ਪਾਲੀ ਨਗਰ ਰਾਜਸਥਾਨ ਵਿਖੇ ਹੋਇਆ । ਆਪ ਦੇ ਪਿਤਾ ਸੇਠ ਸ਼ੋਭਾਚੰਦ ਅਤੇ ਮਾਤਾ ਧਾਰਨੀ ਦੇਵੀ ਸੀ । ਉਨ੍ਹਾਂ ਬਾਲਕ ਦਾ ਨਾਂ ਸੁਖਰਾਜ ਰਖਿਆ । ਸੰ: 1967 ਫਗੁਣ ਵਦਿ 7 ਨੂੰ 19 ਸਾਲ ਦੀ ਉਮਰ ਵਿਚ ਆਪ ਨੇ ਸ਼੍ਰੀ ਵਿਜੈ ਵੱਲਭ ਸੂਰੀ ਦੇ ਚੇਲੇ ਉਪਾਧਿਆਏ ਸ਼੍ਰੀ ਸੋਹਨ ਵਿਜੈ ਤੋਂ ਜੈਨ ਮੁਨੀ ਦੀਖਿਆ ਗ੍ਰਹਿਣ ਕੀਤੀ ।
ਸੰ: 2009 ਮਾਘ ਸੁਦੀ 5 ਨੂੰ ਆਪ ਨੂੰ ਅਚਾਰੀਆ ਪਦਵੀ ਮਿਲੀ। ਆਪੇ ਮਹਾਨ ਗੁਰੂ ਭਗਤ, ਗਰੀਬਾਂ ਦੇ ਹਮਦਰਦ ਅਤੇ ਚਮਤਕਾਰੀ ਸਾਧੂ ਸਨ । ਆਪ ਨੇ ਜੈਨ ਏਕਤਾ ਲਈ ਆਪਣਾ ਸਭ ਕੁਝ ਵਾਰ ਦਿੱਤਾ । ਆਪ ਨੂੰ ਚਾਰੇ ਜੈਨ ਸਮਾਜਾਂ ਵਲੋਂ ਜਿੰਨ-ਸ਼ਾਸਨਰਤਨ ਦੀ ਪਦਵੀ ਦਿੱਤੀ ਗਈ । ਆਪ ਵੀ ਅਚਾਰੀਆ ਵਿਜੈ ਵੱਲਭ ਦੀ ਤਰ੍ਹਾਂ ਮਹਾਨ
ਸਮਾਜ ਸੁਧਾਰਕ, ਮਹਾਨ ਸਿਖਿਆ ਪ੍ਰਸਾਰਕ ਮੁਨੀ ਸਨ। ਆਪ ਜੀ ਦੀ ਕਿਰਪਾ ਨਾਲ ਪੰਜਾਬ ਸਰਕਾਰ ਵਲੋਂ ਸਕੂਲ ਦੇ ਬਚਿਆਂ ਨੂੰ ਅੰਡਾ ਦੇਣ ਦੀ ਸਕੀਮ ਠੱਪ ਕਰਨੀ ਪਈ । ਆਪ ਨੇ ਭਾਰਤ, ਚੀਨ ਯੁਧ ਸਮੇਂ ਜੈਨ ਸਮਾਜ ਨੂੰ ਹਰ ਪੱਖੋਂ ਭਾਰਤ ਸਰਕਾਰ ਦੀ ਭਰਪੂਰ ਮਦਦ ਕਰਨ ਦੀ ਪ੍ਰੇਰਣਾ ਕੀਤੀ ।
ਆਪ ਦਾ ਸਵਰਗਵਾਸ ਸੰ: 2034 ਜੇਠ ਵਿਦ 8 ਨੂੰ ਮੁਰਾਦਾਬਾਦ ਵਿਖੇ ਹੋਇਆ।
ਅਚਾਰੀਆ ਕਾਂਸ਼ੀ ਰਾਮ ਜੀ
ਸ਼੍ਰੀ
ਆਪ ਦਾ ਜਨਮ ਮਸਹੂਰ (ਪਾਕਿਸਤਾਨ) ਵਿਖੇ ਸੰ: ਨੂੰ ਹੋਇਆ । ਆਪਣੇ ਪਿਤਾ ਸ਼੍ਰੀ ਗੋਬਿੰਦ ਸ਼ਾਹ ਅਤੇ ਮਾਤਾ
1941 ਹਾੜ ਕ੍ਰਿਸ਼ਨਾ 1
ਸ਼੍ਰੀਮਤੀ ਰਾਧੇ ਦੇਵੀ ਸੀ।
ਤਪੱਸਵੀ ਸ਼੍ਰੀ ਗੈਂਡੇ ਰਾਏ ਜੀ ਮਹਾਰਾਜ ਨੇ ਇਨ੍ਹਾਂ ਦੇ ਮਹਾਪੁਰਸ਼ ਹੋਣ ਬਾਰੇ ਪਹਿਲਾਂ ਹੀ ਆਖ ਦਿੱਤਾ ਸੀ। ਸੰ: 1960 ਮੱਘਰ ਕ੍ਰਿਸ਼ਨਾ 7 ਨੂੰ ਕਾਂਧਲਾ (ਉਤਰ ਪ੍ਰਦੇਸ਼) ਵਿਖੇ ਅਚਾਰੀਆ ਸੋਹਨ ਲਾਲ ਤੋਂ ਦੀਖਿਆ ਗ੍ਰਹਿਣ ਕੀਤੀ। ਫੱਗਣ ਸ਼ੁਕਲਾ 6 ਸੰ: 1969 ਨੂੰ ਆਪ ਨੂੰ ਅੰਮ੍ਰਿਤਸਰ ਵਿਖੇ ਯੁਵਾ ਅਚਾਰੀਆ ਪਦਵੀ ਮਿਲੀ ।
ਸੰ: 1992 ਫੱਗਣ ਸ਼ਕਲਾਂ 2 ਨੂੰ ਸਮੁਚੇ ਜੈਨ ਸੰਘ ਨੇ ਆਪ ਨੂੰ ਅਚਾਰੀਆ ਪਦਵੀ ਦਿੱਤੀ । ਆਪ ਜੈਨ ਏਕਤਾ ਦੇ ਮਹਾਨ ਸਮਰਥਕ ਸਨ। ਆਪ ਆਖਦੇ ਸਨ ਸਾਨੂੰ ਨਾਰੰਗੀ ਨਹੀਂ, ਸਗੋਂ ਖਰਬੂਜ਼ਾ ਬਨਣਾ ਚਾਹੀਦਾ ਹੈ । ਨਾਰੰਗੀ ਬਾਹਰੋਂ ਇਕ ਦਿਖਾਈ ਦਿੰਦੀ ਹੈ।
(122)