________________
ਸ਼ੁਕਲ
ਪਰ ਖੁੱਲਣ ਤੋਂ ਬਾਅਦ ਬਹੁਤ ਹਿੱਸਿਆਂ ਵਿਚ ਵੰਡ ਜਾਂਦੀ ਹੈ। ਖਰਬੂਜ਼ਾ, ਬਾਹਰੋਂ ਭਾਵੇਂ ਅੱਡ ਵਿਖਾਈ ਦੇਵੇਂ, ਪਰ ਅੰਦਰੋਂ ਇਕ ਹੁੰਦਾ ਹੈ । ਜੌਨ ਫ਼ਿਰਕੇ ਖਰਬੂਜੇ ਹਨ । ਨਾਰੰਗੀ ਵਾਲੀ ਸਾਨੂੰ ਕੋਈ ਗੱਲ ਨਹੀਂ ਕਰਨੀ ਚਾਹੀਦੀ ਤਦ ਹੀ ਜੈਨ ਧਰਮ ਉਨਤੀ ਕਰ ਸਕਦਾ ਹੈ " ਆਪ ਦੇ ਪ੍ਰਮੁਖ ਚੇਲਿਆਂ ਵਿਚੋਂ ਪ੍ਰਵਰਤਕ ਸ਼੍ਰੀ ਸ਼ਕਲਚੰਦ ਜੀ ਮਹਾਰਾਜ ਸਨ ਜਿਨ੍ਹਾਂ ਹਿੰਦੀ ਵਿਚ ਅਨੇਕਾਂ ਜੈਨ ਗ੍ਰੰਥ ਲਿਖੋ । ਜਿਨ੍ਹਾਂ ਵਿਚ ਇਨ੍ਹਾਂ ਰਾਹੀਂ ਲਿਖੀ ਜੈਨ ਰਮਾਇਣ ਅਤੇ ਜੈਨ ਮਹਾਭਾਰਤ ਪ੍ਰਸਿਧ ਹੈ । ਚੰਦ ਜੀ ਦੇ ਚੇਲੇ ਸ਼੍ਰੀ ਮਹਿੰਦਰ ਮੁਨੀ ਜੀ ਸਨ । ਜਿਨ੍ਹਾਂ ਵਿਖੇ ਹੈ । ਸ਼੍ਰੀ ਮਹਿੰਦਰ ਮੁਨੀ ਜੀ ਦੇ ਪ੍ਰਮੁੱਖ ਸ਼ਿਸ਼ ਸ਼੍ਰੀ ਸੁਮਨ ਮੁਨੀ ਜੀ ਮਹਾਰਾਜ ਹਨ । ਆਪ ਹਿੰਦੀ, ਅੰਗਰੇਜ਼ੀ, ਪੰਜਾਬੀ, ਗੁਜਰਾਤੀ, ਰਾਜਸਥਾਨੀ, ਪ੍ਰਾਕ੍ਰਿਤ, ਪਾਲੀ, ਸੰਸਕ੍ਰਿਤ ਭਾਸ਼ਾਵਾਂ ਦੇ ਮਹਾਨ ਜਾਨਕਾਰ ਹਨ । ਉਨ੍ਹਾਂ ਜੰਨ ਧਰਮ ਤੇ ਅਨੇਕਾਂ ਪੁਸਤਕਾਂ ਲਿਖੀਆਂ ਹਨ । ਆਪ ਮਹਾਨ ਜੈਨ ਇਤਿਹਾਸਕਾਰ ਹਨ । ਆਪ ਨੇ ਅਨੇਕਾਂ ਪੁਰਾਤਨ ਗ੍ਰੰਥਾਂ ਦੀ ਸਾਰ ਸੰਭਾਲ ਕੀਤੀ ਹੈ । ਅਚਾਰੀਆ ਕਾਂਸ਼ੀ ਰਾਮ ਜੀ ਮਹਾਰਾਜ ਦਾ ਸਵਰਗਵਾਸ ਸੰ: 2002' ਜੇਠ ਕ੍ਰਿਸ਼ਨਾ 8 ਨੂੰ ਹੋਇਆ ।
ਦਾ ਸਮਾਰਕ ਮਾਲੇਰ ਕੋਟਲੇ
ਅਚਾਰੀਆ ਵਿਜੇਂਦਰਦਿਨ ਸੂਰੀ ਜੀ
ਆਪ ਸ਼ਵੇਤਾਂਬਰ ਤਪਾਗੱਛ ਦੇ ਵਰਤਮਾਨ ਜੈਨ ਅਚਾਰੀਆ ਹਨ । ਆਪ ਦਾ ਜਨਮ ਗੁਜਰਾਤ ਦੇ ਬਡੱਲਾ ਜ਼ਿਲੇ ਦੇ ਪਿੰਡ ਸਾਲਪੁਰ ਵਿਖੇ ਹੋਇਆ । ਆਪ ਜਾਤ ਦੇ ਪਰਮਾਰ ਖਤਰੀ ਹਨ । ਆਪ ਦੇ ਪਿਤਾ ਗੋਪਾਲ ਸਿੰਘ ਅਤੇ ਮਾਤਾ ਸ਼੍ਰੀਮਤੀ ਸਨ। ਆਪ ਦਾ ਜਨਮ ਸੰ: 1990 ਕੱਤਕ ਵਦਿ ਨੂੰ ਹੋਇਆ । ਆਪ ਦਾ ਬਚਪਨ ਦਾ ਨਾਂ ਮੋਹਨ ਭਾਈ 12 ਸਾਲ ਦੀ ਉਮਰ ਵਿਚ ਆਪ ਦੇ ਮਾਤਾ ਪਿਤਾ ਸਵਰਗ ਸਿਧਾਰ ਗਏ। ਆਪ ਦਾ ਪਾਲਣ ਪੋਸ਼ਣ ਆਪ ਦੇ ਚਾਚੇ ਨੇ ਕੀਤਾ। ਆਪ ਨੇ ਸਕੂਲੀ ਪੜ੍ਹਾਈ ਦੇ ਨਾਲ ਨਾਲ ਜੈਨ ਧਰਮ ਦਾ ਅਧਿਐਨ ਕੀਤਾ । ਸੰ: 1998 ਫੱਗੂਨ ਸ਼ੁਕਲਾ 5 ਨੂੰ 18 ਸਾਲ ਦੀ ਉਮਰ ਵਿਚ ਆਪ ਨੇ ਅਚਾਰੀਆ ਵਿਜੈ ਵੱਲਭ ਦੇ ਪੋਤੇ ਚੇਲੇ ਮੁਨੀ ਵਿਨੇ ਵਿਜੈ ਤੋਂ ਜੈਨ ਸਾਧੂ ਜੀਵਨ ਅੰਗੀਕਾਰ ਕੀਤਾ ਅਤੇ ਆਪ ਦਾ ਨਾਂ ਇੰਦਰ ਵਿਜੇ ਮੁਨੀ ਪਿਆ।
ਆਪ ਜੀ ਨੇ ਅਚਾਰੀਆ ਵਿਜੈ ਵੱਲਭ ਸੂਰੀ ਤੋਂ ਲਗਾਤਾਰ 6 ਸਾਲ ਜੈਨ ਸ਼ਾਸਤਰਾਂ ਦਾ ਡੂੰਘਾ ਅਧਿਐਨ ਕੀਤਾ । ਅਚਾਰੀਆ ਜੀ ਦੇ ਸਵਰਗਵਾਸ ਤੋਂ ਬਾਅਦ ਆਪ ਨੂੰ ਅਚਾਰੀਆ ਸਦਰ ਵਿਜੇ ਜੀ ਦੀ ਸੇਵਾ ਕਰਨ ਦਾ ਸੁਭਾਗ ਮਿਲਿਆ। ਆਪ ਜੀ ਦੀ ਧਰਮ ਪ੍ਰਚਾਰ ਸ਼ਕਤੀ ਵਿਸ਼ਾਲ ਹੈ । ਆਪ ਨੇ ਪਰਮਾਰ ਜਾਤੀ ਦੇ 5000 ਵਿਅਕਤੀ ਨੂੰ ਜੈਨ ਧਰਮ ਵਿਚ ਸ਼ਾਮਲ ਕੀਤਾ।
(123)