________________
ਅਚਾਰੀਆ ਵਿਜੈ ਵੱਲਭ ਮਹਾਨ ਸਮਾਜ ਸੁਧਾਰਕ, ਸਿਖਿਆ ਪ੍ਰਚਾਰਕ ਹੋਏ ਹਨ । ਆਪ ਨੇ ਜੈਨ ਏਕਤਾ ਲਈ ਤਨ ਅਤੇ ਮਨ ਨਾਲ ਕੰਮ ਕੀਤਾ । ਆਪ ਜੀ ਜੀ ਪ੍ਰੇਰਣਾ ਨਾਲ 3 ਕਾਲੇਜ, 7 ਸਕੂਲ, 7 ਧਾਰਮਿਕ ਪਾਠਸ਼ਾਲਾਵਾਂ, 6 ਜੈਨ ਲਾਈਬਰੇਰੀਆਂ, 6 ਵਾਚਨ ਲਿਆਂ ਅਤੇ 2 ਜੂਨ ਗੁਰੂਕੁਲਾਂ ਦ ਨਿਰਮਾਨ ਹੋਇਆ। ਆਪ ਦੀਆਂ ਪ੍ਰਸਿੱਧ ਸੰਸਥਾਵਾਂ ਵਿਚੋਂ ਸ਼੍ਰੀ ਮਹਾਵੀਰ ਜੈਨ ਵਿਦਿਆਲਿਆ ਫੰਬਈ ਅਤੇ ਸ਼੍ਰੀ ਆਤਮਾ ਨੰਦ ਜੈਨ ਗੁਰੂ ਕੁਲ ਗੁਜਰਾਂਵਾਲਾ ਪ੍ਰਸਿੱਧ ਹਨ । ਅਪ ਇਸਤਰੀ ਸਿਖਿਆ ਦੇ ਬਹੁਤ ਹਿਮਾਇਤੀ ਸਨ । ਛੂਆਛੂਤ, ਸ਼ਰਾਬਬੰਦੀ, ਖੱਦਰ ਪ੍ਰਚਾਰ ਨੂੰ ਲੈ ਕੇ ਆਪ ਗਾਂਧੀ ਜੀ ਦੇ ਸਿਧਾਂਤਾਂ ਦਾ ਪ੍ਰਚਾਰ ਕਰਦੇ ਰਹੇ । ਆਪ ਕਾਂਗਰਸ, ਖਿਲਾਫ਼ਤ ਆਂਦੋਲਨ ਦੇ ਮਹਾਨ ਹਿਮਾਇਤੀ ਸਨ । ਆਪ ਨੇ ਹਿੰਦੂ ਮੁਸਲਮਾਨ ਏਕਤਾ ਲਈ ਅਜੇਹਾ ਕੰਮ ਕੀਤਾ ਕਿ ਆਪ ਨੂੰ ਲੋਕ ਪੰਜਾਬ ਕੇਸਰੀ ਆਖਣ ਲੱਗ ਪਏ । ਆਪ ਨੇ ਅਨੇਕਾਂ ਗ੍ਰੰਥ, ਕਵਿਤਾਵਾਂ, ਭਜਨ, ਪੂਜਾ ਵਿਧੀਆਂ ਨੂੰ ਲਿਖ ਕੇ ਜੈਨ ਧਰਮ ਦਾ ਪ੍ਰਚਾਰ ਕੀਤਾ । 1947 ਦੇ ਦੰਗਿਆਂ ਸਮੇਂ ਆਪ ਨੇ ਗੁਜਰਾਂਵਾਲੇ ਦੀ ਜੈਨ ਬਿਰਾਦਰੀ ਨਾਲ ਕਾਫ਼ਲੇ ਦੀ ਸ਼ਕਲ ਵਿਚ ਕੂਚ ਕੀਤਾ, ਜਦੋਂ ਕਿ ਸਰਕਾਰ ਨੇ ਆਪ ਲਈ ਹਵਾਈ ਜਹਾਜ਼ ਦਾ ਇੰਤਜ਼ਾਮ ਕਰ ਦਿੱਤਾ ਸੀ। ਆਪ ਨੇ ਜੰਨ ਸੰਘ ਨੂੰ ਪ੍ਰਮੁਖ ਰਖਿਆ ਅਤੇ ਹਜ਼ਾਰਾਂ ਭਰਾਵਾਂ ਨਾਲ ਸਹੀ ਸਲਾਮਤ ਭਾਰਤ ਪਰਤੇ ।
ਆਪ ਮਹਾਨ ਸ਼ਾਸਤਰਆਰਥੀ ਸਨ । ਆਪਨੇ ਅਪਣੇ ਗਿਆਨ ਰਾਹੀਂ ਪੰਜਾਬ, ਉੱਤਰ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ ਵਿਚ ਜੈਨ ਧਰਮ ਦਾ ਨਾਂ ਰੋਸ਼ਨ ਕੀਤਾ। ਆਪ ਦੀ ਪ੍ਰੇਰਣਾ ਨਾਲ 5 ਧਰਮਸ਼ਾਲਾਵਾਂ 11 ਜੈਨ ਉਪਾਸਰੇ (ਭਵਨ) ਦਾ ਨਿਰਮਾਨ ਹੋਇਆ । ਆਪ ਨੇ ਅਨੇਕਾਂ ਵਾਰ ਜੈਨ ਤੀਰਥ ਦੀ ਯਾਤਰਾ ਕੀਤੀ । ਕਾਂਗੜਾ ਤੀਰਥ ਨੂੰ ਪ੍ਰਕਾਸ਼ ਵਿਚ ਲਿਆਉਣ ਦਾ ਸੋਹਰਾ ਆਪ ਦੇ ਸਿਰ ਹੈ। ਆਪ ਨੇ ਸਮਾਨਾ, ਲਾਹੌਰ, ਸਾਡੌਰਾ, ਖਾਨਕ ਡੋਗਰਾ, ਕਸੂਰ, ਰਾਏਕੋਟ, ਹੁਸ਼ਿਆਰਪੁਰ, ਫ਼ਾਜ਼ਿਲਕਾ, ਸਿਆਲਕੋਟ, ਬਿਨੌਲੀ ਅਤੇ ਬੜੌਤ ਵਿਖੇ ਜੈਨ ਮੰਦਰਾਂ ਅਤੇ ਮੂਰਤੀਆਂ ਦੀ ਸਥਾਪਨਾ ਕੀਤੀ । ਆਪ ਨੂੰ ਸੰ: 1981 ਵਿਚ ਅਚਾਰੀਆ ਪਦਵੀ ਮਿਲੀ । ਸੰ: 1974 ਵਿਚ ਆਪ ਨੇ ਪਾਟਨ ਦੇ ਅਕਾਲ ਪੀੜਤਾਂ ਦੀ ਮਦਦ ਲਈ ਫ਼ੰਡ ਸਥਾਪਿਤ ਕੀਤਾ ।
ਸੰ: 2010 ਵਿਚ ਬੰਬਈ ਵਿਚ ਸਹਧਰਮੀਆਂ (ਜੈਨ) ਲਈ ਇਕ ਫ਼ੰਡ ਕਾਇਮ ਕੀਤਾ । ਇਸ ਫ਼ੰਡ ਰਾਹੀਂ ਅਨੇਕਾਂ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਮਿਲਿਆ।
ਆਪ ਦਾ ਸਵਰਗਵਾਸ ਸਾਵਨ 11 ਸੰ: 2010 ਨੂੰ ਬੰਬਈ ਵਿਖੇ ਹੋਇਆ । ਇਥੇ ਹੀ ਆਪ ਦੀ ਸਮਾਧੀ ਹੈ । ਆਪ ਇਕ ਮਹਾਨ ਦੇਸ਼-ਭਗਤ ਸਨ । ਪੰ: ਮੰਤੀ ਲਾਲ ਨੇਹਰੂ, ਪੰ: ਮਦਨ ਮੋਹਨ ਮਾਲਵੀਆਂ, ਵਲਭ ਭਾਈ ਪਟੇਲ ਅਤੇ ਮੋਰਾਰ ਜੀ ਦੇਸਾਈ ਆਪ ਤੋੰ ਮਹਾਨ ਪ੍ਰਭਾਵਿਤ ਸਨ । ਅਨੇਕਾਂ ਰਾਜੇ ਮਹਾਰਾਜੇ ਅਤੇ ਰਾਜਕੁਮਾਰਾਂ ਨੇ ਆਪ ਦੇ ਉਪਦੇਸ਼ਾਂ ਤੋਂ ਪ੍ਰਭਾਵਿਤ ਹੋ ਕੇ ਮਾਸ ਅਤੇ ਸ਼ਿਕਾਰ ਛੱਡ ਦਿੱਤਾ।
(121)