________________
ਅਚਾਰਿਆ ਬੁੱਧੀ ਵਿਜੈ (ਬੂਟੇ ਰਾਏ ਜੀ
ਆਪ ਪੰਜਾਬ ਵਿਚ ਤੱਪਾ ਗੱਛਾਂ ਦਾ ਪ੍ਰਚਾਰ ਕਰਨ ਵਾਲੇ ਪਹਿਲੇ ਜੈਨ ਮੁਨੀ ਸਨ ਆਪਦਾ ਜਨਮ ਸੰ: 1863 ਵਿਚ ਲੁਧਿਆਣਾ ਜਿਲੇ ਦੇ ਬਹਿਲੋਲਪੁਰ ਪਿੰਡ ਤੋਂ 7-8 ਮੀਲ ਦੂਰ ਦੁਲਵਾਂ ਪਿੰਡ ਵਿਖੇ ਹੋਇਆ, ਆਪਦੇ ਪਿਤਾ ਟੇਕ ਸਿੰਘ ਮਾਤਾ ਕਰਮਾਂ ਸੀ ! ਆਪ ਜਾਤ ਦੇ ਜੱਟ ਸਿੱਖ ਸਨ
ਆਪਨੇ ਸੰ: 1888 ਨੂੰ ਸ਼ੀ ਨਾਗਰ ਮੱਲ 4 ਸ਼ਵੇਤਾਂਵਰ ਸਥਾਨਕ ਵਾਸੀ ਦੀਖਿਆ ਹਿਣ ਕੀਤੀ । ਉਸ ਸਮੇਂ ਸ੍ਰੀ ਨਾਗਰ ਮਲ ਜੀ ਮਹਾਰਾਜ ਦਿੱਲੀ ਵਿਖੇ ਵਿਰਾਜਮਾਨ ਸਨ ! ਆਪਦਾ ਨਾਂ ਬੂਟੇ ਰਾਏ ਰਖਿਆ ਗਿਆ । ਆਪ 17 ਸਾਲ ਇਸ ਜੈਨ ਸਥਾਨਕਵਾਸੀ ਦੀਖਿਆ ਪਾਲ ਕੇ ਸੰਵਤ 1912 ਵਿਚ ਤਪਾ ਗੱਛ, ਜੈਨ ਮੂਰਤੀ ਪੂਜਕ ਮੁਨੀ ਬਣੇ । ਉਥੇ ਆਪਦਾ ਨਾਂ ਸ੍ਰੀ ਬਧੀ ਵਿਜੈ ਪਿਆ । ਆਪਦੇ ਗੁਰ ਮੂਰਤੀ ਪੂਜਕ ਗੁਰੂ ਸ੍ਰੀ ਮਣੀ ਵਿਜੈ ਅਹਿਮਦਾਬਾਦ ਵਿਚ ਵਿਰਾਜਮਾਨ ਸਨ ! ਆਪਦੇ ਨਾਲ ਆਪਦੇ ਦੋ ਹੋਰ ਮੁਨੀ ਮੂਲ ਚੰਦ ਜੀ ਅਤੇ ਵਿਧੀ ਚੰਦ ਵੀ ਇਸ ਸੰਪਰਦਾਏ ਵਿਚ ਸ਼ਾਮਲ ਹੋਏ । ਆਪਨੇ ਸੰ: 1831 ਵਿਚ ਤੇਰਾਪੰਥੀ ਜੈਨ ਅਚਾਰਿਆ ਸ੍ਰੀ ਜੀਤ ਮੱਲ ਜੀ ਨਾਲ ਜੋਧਪੁਰ ਵਿਖੇ ਚੌਮਾਸਾ ਕੀਤਾ । ਸੰ. 1892 ਤੋਂ 1893 ਤੱਕ ਆਪ ਦਿਲੀ ਵਿਖੇ ਆਪਣੇ ਗੁਰੂ ਜੀ ਦੀ ਸੇਵਾ ਵਿਚ ਰਹੇ ।
ਆਪਨੇ ਸਥਾਨਕਵਾਸੀ ਅਚਾਰਿਆ ਸੀ ਰਾਮ ਲਾਲ ਜੀ ਨਾਲ ਵੀ ਧਰਮ ਚਰਚਾ ਕੀਤੀ । ਆਪਨੇ ਸੰ: 1932 ਵਿਚ ਸ੍ਰੀ ਆਤਮਾ ਰਾਮ ਸਮੇਤ 15 ਸਥਾਨਕਵਾਸੀ ਜੈਨ ਮੁਨੀਆਂ ਨੂੰ ਅਪਣੇ ਨਾਲ ਸ਼ਾਮਲ ਕੀਤਾ | ਆਪ ਇਕ ਤਰ੍ਹਾਂ ਨਾਲ ਮੂਰਤੀ ਪੂਜਕ ਫਿਰਕੇ ਦੇ ਮਹਤੱਵ ਪੂਰਣ ਅਚਾਰਿਆ ਸਨ । ਆਪਨੇ ਹੀ ਪਹਿਲਾਂ ਤਪਾਗੱਢ ਦੀ ਮਹਤੱਵ ਪੂਰਣ ਸਾਧੂ ਨਿਸ਼ਾਨੀ ਪੀਲੀ ਚੱਦਰ ਪੰਜਾਬ ਵਿੱਚ ਪਹਿਨਣੀ ਸ਼ੁਰੂ ਕੀਤੀ । ਆਪਨੇ ਅਪਣੇ ਜੀਵਨ ਵਿਚ 8 ਜੈਨ ਮੰਦਰਾਂ ਦੀ ਸਥਾਪਨਾ ਕਰਵਾਈ !
ਅੰਤ ਵਿਚ ਸੰ: 1938 ਨੂੰ ਆਪਦਾ ਸਵਰਗਵਾਸ ਅਹਿਮਦਾਵਾਦ ਵਿਖੇ ਹੋ ਗਿਆ।
ਅਚਾਰਿਆਂ ਸ੍ਰੀ ਵਿਜੈ ਨੰਦ ਜੀ (ਆਤਮਾ ਰਾਮ ਜੀ)
ਆਪ ਦਾ ਜਨਮ ਲਹਿਰਾ ਪਿੰਡ ਵਿਚ ਤਹਿਸੀਲ ਜੀਰਾ (ਫਿਰੋਜਪੁਰ) ਵਿਖੇ ਸੰ. 1894 ਨੂੰ ਕਪੂਰ ਗੋਤਰ ਦੇ ਖੱਤਰੀ ਕੁੱਲ ਵਿਚ ਹੋਇਆ। ਆਪਦੇ ਪਿਤਾ ਗਣੇਸ਼ਚੰਦ ਅਤੇ ਮਾਤਾ ਰੂਪਾ ਦੇਵੀ ਜੀ ਸਨ । ਆਪਦੇ ਪਿਤਾ ਕੁੱਝ ਸਮਾਂ ਰਣਜੀਤ ਸਿੰਘ ਦੀ ਫੌਜ ਵਿਚ
(116)