________________
k
ਨੋਕਰੀ ਕਰਦੇ ਰਹੇ । ਪਿਤਾ ਜੀ ਦੇ ਸਵਰਗਵਾਸ ਤੋਂ ਬਾਅਦ ਆਪ ਜੀਰਾ ਨਿਵਾਸੀ ਜੱਧਾ ਮੱਲ ਕੋਲ ਰਹਿਣ ਲਗੇ । ਜੋ ਆਪ ਦੇ ਪਿਤਾ ਦਾ ਪੁਰਾਣਾ ਮਿੱਤਰ ਸੀ । ਸ਼੍ਰੀ ਜੋਧਾ ਮੱਲ ਪੱਕੇ ਸਵੇਤਾਂਵਰ ਸਥਾਨਕਵਾਸੀ ਜੈਨ ਸਨ। ਇਹੋ ਕਾਰਣ ਸੀ ਕਿ ਸ਼੍ਰੀ ਆਤਮਾ ਰਾਮ ਜੀ ਦਾ ਪਾਲਨ ਪੋਸਨ ਜੈਨ ਸੰਸਕਾਰਾਂ ਵਿਚ ਹੋਇਆਂ। ਆਂਪ ਬਚਪਨ ਤੋਂ ਹੀ ਤੇਜ਼ ਬੱਧੀ ਦੇ ਮਾਲਕ ਸਨ ।
ਸੰ: 1910 ਨੂੰ 16 ਸਾਲ ਦੀ ਉਮਰ ਵਿੱਚ ਆਪਨੇ ਮਾਲੇਰ ਕੋਟਲੇ ਪੂਜ ਸ਼੍ਰੀ ਜੀਵਨ ਮਲ ਜੀ ਪਾਸ ਸ਼ਵੇਤਾਵਰ ਸਥਾਨਕ ਵਾਸੀ ਮੁਨੀ ਦੀਖਿਆ ਗ੍ਰਹਿਣ ਕੀਤੀ । 5-6 ਸਾਲ ਵਿਚ ਹੀ ਆਪਨੇ 32 ਸ਼ਾਸਤਰ ਪੜ ਲਏ। ਫੇਰ ਆਗਰੇ ਵਿਖੇ ਸ਼੍ਰੀ ਰਤਨ ਮੁਨੀ ਜੀ ਮਹਾਰਾਜ ਪਾਸੋਂ ਚਰਣੀ, ਨਿਰਯੁਕਤੀ ਟੀਕਾ ਅਤੇ ਭਾਸ਼ਯ ਪੜੋ ।
ਆਪਨੇ 22 ਸਾਲ ਸਥਾਨਕਵਾਸੀ ਮੁਨੀ ਧਰਮ ਦਾ ਪਾਲਨ ਕੀਤਾ । ਸੰ. 1932 ਨੂੰ ਆਪਣੇ 15 ਸਾਥੀਆਂ ਨਾਲ ਅਹਿਮਦਾਬਾਦ ਵਿਖੇ, ਸ਼੍ਰੀ ਬੁਧੀ ਵਿਜੇ ਤੋਂ ਸਵੇਤਾਵਰ ਮੂਰਤੀ ਪੂਜਕ ਤੱਪਾ ਗੱਛ ਦੀਖਿਆ ਗ੍ਰਹਿਣ ਕੀਤੀ । ਆਪਨੇ ਅਨੇਕਾਂ ਸਥਾਨਾਂ ਤੇ ਨਵੇਂ ਜੈਨ ਮੰਦਰ ਬਨਵਾਏ । ਪੁਰਾਣੇ ਮੰਦਰ ਦੀ ਮੁਰੰਮਤ ਦੀ ਪ੍ਰੇਰਣਾ ਦਿਤੀ ।
ਸੰ. 1943 ਮਗਰ ਵਦੀ 5 ਨੂੰ ਆਪ ਨੂੰ ਪਾਲੀਤਾਨੇ ਵਿਖੇ ਅਚਾਰਿਆ ਪਦਵੀ ਮਿਲੀ ਆਪਦਾ ਆਨੰਦ ਵਿਜੇ ਤੋਂ ਅਚਾਰਿਆ ਵਿਜੈ ਆਨੰਦ ਹੋ ਗਿਆ । ਆਪਨੇ 12 ਚੱਲੀਆਂ ਨੂੰ ਮੁਨੀ ਦੀਖਿਆ ਦਿਤੀ । ਇਸਤੋਂ ਛੁਟ 27 ਹੋਰ ਸਾਧੂਆਂ ਨੂੰ ਆਪਨੇ ਦੇਖਿਆ ਦਾ ਪਾਠ ਪੜਾਇਆ।
ਆਪਦੀ ਪ੍ਰੇਰਣਾ ਨਾਲ ਪਹਿਲੇ ਵਿਸ਼ਵ ਧਰਮ ਸਮੇਲਨ ਵਿਚ ਸ਼੍ਰੀ ਵੀਰ ਜੀ ਰਾਘਵ ਜੀ ਗਾਂਧੀ ਅਮਰਕਾ ਗਏ। ਇਸ ਸਮੇਲਨ ਵਾਰ ਆਪਨੇ ਸ਼ਿਕਾਗੋ ਪ੍ਰਸ਼ਨੋਤਰ ਲਿਖੀ । ਇਸ ਸਮੇਂ ਆਰਿਆ ਸਮਾਜੀ ਅਤੇ ਈਸਾਈ, ਜੈਨ ਧਰਮ ਵਾਰੇ ਗਲਤ ਪ੍ਰਚਾਰ ਕਰ ਰਹੇ ਸਨ । ਆਪਨੇ ਅਗਿਆਨਤਿਮਰ ਭਾਸਕਰ ਆਦਿ ਮਹਾਨ ਗ੍ਰੰਥ ਰਾਹੀਂ ਇਸ ਪ੍ਰਚਾਰ ਦਾ ਮੁਕਾਬਲਾ
ਕੀਤਾ।
ਅਰਥ ਕੀਤੇ । ਆਪ
ਗਿਆ । ਪਰ ਸਵਾਮੀ
ਜ਼ਹਿਰ ਦੇਣ ਕਾਰਣ
ਆਪ ਮਹਾਨ ਕ੍ਰਾਂਤੀਕਾਰੀ ਲੇਖਕ, ਕਵਿ ਅਤੇ ਸਮਾਜ ਸੁਧਾਰਕ ਅਤੇ ਵਿਦਿਆ ਪ੍ਰਸਾਰਕ ਸਨ । ਆਪਨੇ ਕਈ ਧਰਮਾਂ ਦੇ ਮੁਖੀਆਂ ਨਾਲ ਸ਼ਾਸਤਰ ਦਾ ਸਵਾਮੀ ਦਿਆ ਨੰਦ ਜੀ ਨਾਲ ਵੀ ਸ਼ਾਸਤਰ ਅਰਥ ਤਹਿ ਹੋ ਜੀ ਜੋਧਪੁਰ ਪਹੁੰਚਨ ਤੋਂ ਪਹਿਲਾਂ ਅਜਮੇਰ ਵਿਚ ਰਸੋਈਏ ਰਾਹੀਂ ਮਾਰ ਦਿਤੇ ਗਏ। ਆਪ ਪੁਰਾਤਨ ਜੈਨ ਸਾਹਿਤ ਦੀ ਸੰਭਾਲ ਲਈ ਗ੍ਰੰਥ ਭੰਡਾਰ ਦਾ ਨਿਰਮਾਨ ਕੀਤਾ । ਜਿਨ੍ਹਾਂ ਦੇ ਨਿਰਮਾਨ ਦਾ ਸਮਾਂ ਸੰ. 1924 ਤੋਂ 1950 ਹੈ । ਆਪ ਉਤਰਪ੍ਰਦੇਸ਼, ਰਾਜਸਥਾਨ, ਗੁਜਰਾਤ, ਪੰਜਾਬ ਦੇ ਦੂਰ ਦੁਰਾੜੇ ਇਲਾਕਿਆਂ ਵਿਚ ਧਰਮ ਚਾਰ ਕੀਤਾ।
ਸੰ. 1953 ਜੇਠ ਸੁਦੀ 8 ਨੂੰ ਆਪਦਾ ਸਵਰਗਵਾਸ ਗੁਜਰਾਂਵਾਲੇ ਵਿਖੇ ਹੋਇਆ। ਜਿਥੇ ਅੱਜ ਵੀ ਆਪਦਾ ਸਮਾਧੀ ਮੰਦਰ ਹੈ।
(117)