________________
ਲਿਆ।
16 ਸਾਲ ਦੀ ਉਮਰ ਵਿੱਚ ਆਪ ਜੀ ਦੀ ਸ਼ਾਦੀ ਸਿਆਲਕੋਟ ਨਿਵਾਸੀ ਸ਼੍ਰੀ ਹੀਰਾ ਲਾਲ ਅਤੇ ਆਤਮੀ ਦੇਵੀ ਦੀ ਸਪੁੱਤਰੀ ਜਵਾਲਾ ਦੇਵੀ ਨਾਲ ਕਰ ਦਿਤੀ ਗਈ । ਵਿਆਹ ਤੋਂ ਥੋੜਾ ਸਮਾਂ ਬਾਅਦ ਆਪ ਜੀ ਦੇ ਮਾਤਾ ਪਿਤਾ ਦਾ ਸਵਰਗਵਾਸ ਹੋ ਗਿਆ । ਕੰਮ ਦਾ ਸਾਰਾ ਭਾਰ ਆਪਣੇ ਸਿਰ ਆ ਗਿਆ । ਆਪਦੇ ਘਰ ਦੋ ਪੁੱਤਰੀਆਂ ਅਤੇ ਤਿੰਨ ਪੁੱਤਰ ਹੋਏ । ਪਰ ਬੱਦ ਕਿਸਮਤੀ ਨਾਲ ਤਿੰਨੋਂ ਪੁੱਤਰ ਛੋਟੀ ਉਮਰ ਦੇ ਵਿਚ ਮਰ ਗਏ। ਇਹੋ ਬੜਾ ਕਾਰਣ ਸੀ ਜਿਸ ਕਾਰਣ ਆਪ ਨੂੰ ਸੰਸਾਰ ਦੇ ਸੁੱਖ ਝੂਠੇ ਤੇ ਲਗ ਪਏ । ਕੁਝ ਸਮੇਂ ਵਾਅਦ ਆਪ ਜੀ ਦੀ ਧਰਮ ਪਤਨੀ ਦਾ ਸਵਰਗਵਾਸ ਹੋ ਗਿਆ । ਆਪਨੇ ਦੋਹਾਂ ਧੀਆਂ ਦੇ ਵਿਆਹ ਯੋਗ ਕੁਲਾਂ ਵਿਚ ਕਰਕੇ ਸਾਥ ਬਨਣ ਦਾ ਇਰਾਦਾ ਕੀਤਾ
ਨਿਰਾ ਅਧਾਰ ਲਗਨ
ਆਪਨੇ ਅਪਣੀ ਦੁਕਾਨ ਦਾ ਪ੍ਰਬੰਧ ਅਪਣੇ ਪੰਜ ਮੁਨੀਮਾਂ ਨੂੰ ਸੰਭਾਲ ਦਿਤੀ । ਸੰਪਤੀ ਅਪਣੇ ਦੱਹਤੇ ਕਿਰਪਾ ਰਾਮ ਨੂੰ ਸੰਭਾਲ ਕੇ ਦਿਲੀ ਵਿਚ ਵਿਰਾਜਮਾਨ ਅਚਾਰਿਆ ਸ਼੍ਰੀ ਰਾਮ ਲਾਲ ਜੀ ਮਹਾਰਾਜ ਪਾਸ ਦੀਖਿਆ ਗ੍ਰਹਿਣ ਕੀਤੀ । ਆਪਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਸੁਨਾਮ ਦੇ ਦੋ ਉਪਾਸਕ ਸ਼੍ਰੀ ਰਾਮ ਰਤਨ ਜੀ ਸ਼੍ਰੀ ਜੱਅਤੀ ਦਾਸ ਨੇ ਵੀ ਆਪਦੇ ਨਾਲ ਸਾਧੂ ਜੀਵਨ ਗ੍ਰਹਿਣ ਕੀਤਾ। ਇਹ ਸ਼ੁਭ ਦਿਹਾੜਾ ਸੰ: 1898 ਵੈਸਾਖ ਕ੍ਰਿਸ਼ਨਾ 2 ਸੀ । ਉਸ ਸਮੇਂ ਆਪਦੀ ਉਮਰ 36 ਸਾਲ ਦੀ ਸੀ। ਆਪ ਸ਼ਾਸਤਰਾਂ ਦੇ ਮਹਾਨ ਜਾਣਕਾਰ, ਮਹਾਨ ਪ੍ਰਚਾਰਕ ਸੰਤ ਹੋਏ ਹਨ । ਆਪਨੇ ਪੰਜਾਬ, ਰਾਜਸਥਾਨ, ਦਿੱਲੀ, ਉਤਰ ਪ੍ਰਦੇਸ਼ਆਵਾਂ ਦੇ ਖੇਤਰਾਂ ਵਿਚ ਜੈਨ ਧਰਮ ਦਾ ਝੰਡਾ ਝੁਲਾਇਆ । ਹਜ਼ਾਰਾਂ ਲੋਕਾਂ ਨੇ ਆਂਪਦੀ ਪ੍ਰੇਰਣਾ ਨਾਲ ਅਪਣੇ ਜੀਵਨ ਦਾ ਕਲਿਆਨ ਕੀਤਾ।
ਆਪ ਬੁੱਢੇ ਸਾਧੂਆਂ ਦੀ ਸੇਵਾ ਕਰਨ ਵਿਚ ਵੀ ਬਹੁਤ ਮਸ਼ਹੂਰ ਸਨ। ਆਪਨੇ ਮਾਰਵਾੜੀ ਸਾਧੂ ਗੰਗਾਰਾਮ ਜੀ ਦੀ ਤੱਦ ਤਕ ਸੇਵਾ ਕੀਤੀ, ਜੱਦ ਉਨ੍ਹਾਂ ਨੂੰ ਜੀਵਨ ਰਾਮ ਨਾਂ ਦਾ ਚੇਲਾ ਪ੍ਰਾਪਤ ਨਾ ਹੋ ਗਿਆ । ਇਹੋ ਜੀਵਨ ਲਾਲ ਜੀ, ਸ਼ਵੰਤਾਂਵਰ ਮੂਰਤੀ ਪੂਜਕ ਸੰਤ ਵਿਜੈ ਨੰਦ ਜੀ ਦੇ ਸਥਾਨਕਵਾਸੀ ਗੁਰੂ ਸਨ । ਸ਼੍ਰੀ ਵਿਜੈ ਨੰਦ ਦਾ ਸਥਾਨਕਵਾਸੀ ਨਾਂ ਸ਼੍ਰੀ ਆਤਮਾ ਰਾਮ ਸੀ !
ਸੰ. 1913 ਵੈਸ਼ਾਖ ਕ੍ਰਿਸ਼ਨ 2 ਨੂੰ ਦਿਲੀ ਵਿਖੇ ਆਪ ਨੂੰ ਅਚਾਰਿਆ ਪਦਵੀ ਪ੍ਰਾਪਤ ਹੋਈ । ਆਂਪਨੇ ਅਨੇਕਾਂ ਗ੍ਰੰਥਾਂ ਦੀਆਂ ਨਕਲਾਂ ਤਿਆਰ ਕੀਤੀਆਂ । ਆਪ ਅਪਣੇ ਸਮੇਂ ਦੇ ਮਹਾਨ ਚਰਚਾਵਾਦੀ ਸਨ । ਉਨ੍ਹਾਂ ਦੀ ਲਿਖਿਆ ਦਯਾਸਤਕ ਨਾਂ ਦਾ ਗ੍ਰੰਥ ਮਿਲਦਾ ਹੈ। ਆਪ ਦੇ ਚੋਲੇ ਚੇਲੀਆਂ ਦੀ ਗਿਣਤੀ 90 ਦੇ ਕਰੀਬ ਸੀ ।
ਆਪਦਾ ਸਵਰਗਵਾਸ ਸੰ. 1939 ਨੂੰ ਹਾੜ ਕ੍ਰਿਸ਼ਨ ਦੂਜ ਨੂੰ ਅਮਰਿਤਸਰ ਵਿਖੇ ਹੋਇਆ। ਅੱਜ ਪੰਜਾਬ ਵਿਚ ਘੁੰਮਣ ਵਾਲੇ ਜਿਆਦਾ ਸਾਧੂ ਸਾਧਵੀਆਂ ਦਾ ਸੰਬੰਧ ਅਚਾਰਿਆ ਸ੍ਰੀ ਅਮਰਸਿੰਘ ਜੀ ਨਾਲ ਹੈ । ਜੋ ਆਪ ਨੂੰ ਅਪਣਾ ਗੁਰੂ ਮਨਦੇ ਹਨ।
(115)