________________
ਧਰਮ ਪ੍ਚਾਰਿਕਾ ਸਾਧਵੀ ਸੀਤਾ ਜੀ
ਆਪ ਅਮਿਰਤਸਰ ਦੇ ਰਹਿਣ ਵਾਲੇ ਸਨ । ਆਪਦੀ ਮਾਤਾ ਸ਼੍ਰੀਮਤੀ ਅਮਰਿਤਾ ਦੇਵੀ ਬੜੀ ਧਾਰਮਿਕ ਲਗਨ ਦੀ ਮਾਲਿਕ ਸੀ। ਆਪਦਾ ਪਰਿਵਾਰ ਸਟਾਫੀ ਦਾ ਕੰਮ ਕਰਦਾ ਸੀ । ਇਸ ਲਈ ਆਪਦੇ ਪਰਿਵਾਰ ਨੂੰ ਜੌਹਰੀ ਪਰਿਵਾਰ ਆਖਦੇ ਸਨ ।
ਆਪ ਅਪਣੀ ਮਾਤਾ ਜੀ ਦੀ ਪ੍ਰੇਰਣਾ ਨਾਲ ਜੈਨ ਸਾਧਵੀ ਬਣੇ। ਸੰ: 1755 ਵਿਚ ਆਪਣੇ ਸਾਧਵੀ ਵਗਤਾ ਪਾਸੋਂ ਦੀਖਿਆ ਗ੍ਰਹਿਣ ਕੀਤੀ । ਆਪ ਬਾਲ ਬ੍ਰਹਮਚਾਰਨੀ
ਸਨ।
ਆਪਦਾ ਉਪਦੇਸ਼ ਆਮ ਲੋਕਾਂ ਦੀ ਮੁਕਤੀ ਦਾ ਉਪਦੇਸ਼ ਸੀ । ਇਕ ਵਾਰ ਆਪਨੇ 5000 ਇਕੱਠੇ ਇਸਤਰੀ ਪੁਰਸ਼ਾਂ ਦਾ ਮਾਂਸ ਸ਼ਰਾਬ ਦਾ ਤਿਆਗ ਕਰਵਾਇਆ ਸ ਆਪਦਾ ਸਵਰਗਵਾਸ ਸੰਬਤ ਦਾ ਪਤਾ ਨਹੀਂ।
ਸਾਧਵੀਂ ਖੇਮਾ ਜੀ
V
ਆਪ ਸਾਧਵੀਂ ਸੀਤਾ ਜੀ ਦੀ ਪ੍ਰਮੁਖ ਚੇਲੀ ਸਨ। ਆਪਦਾ ਜਨਮ ਸਥਾਨ ਪਿੰਡ ਰੋੜਕਾ (ਰੋਹਤਕ) ਹੈ । ਆਪਨੇ ਘਰ ਗ੍ਰਹਿਸਥੀ ਛੱਡਕੇ ਬਡੇਰੀ ਉਮਰ ਵਿਚ ਸੰ. 1800 ਨੂੰ ਸਾਧਵੀ ਜੀਵਨ ਗ੍ਰਹਿਣ ਕੀਤਾ ।
ਸੰ. 1809 ਵਿਚ ਆਪ ਇਕ ਸਾਧੂ ਸੰਮੇਲਨ ਵਿਚ ਹਿਸਾ ਲੈਣ ਲਈ ਸਿਆਲਕੋਟ ਤੋਂ ਪਚੇਬਰ ਪਿੰਡ ਪਧਾਰੇ ਸਨ ।
ਆਪ ਦੀਆਂ ਪ੍ਰਮੁੱਖ ਚੇਲੀਆਂ ਸਨ—(1) ਸ੍ਰੀ ਸਦਾ ਕੁੰ ਵਰ; (2) ਸ਼੍ਰੀ ਬੇਨਤੀ ਜੀ, (3) ਸ੍ਰੀ ਸਜਨਾ ਜੀ ।
ਸਾਧਵੀ ਜੀ ਦੇ ਧਰਮ ਪ੍ਰਚਾਰ ਦਾ ਖੇਤਰ ਬਹੁਤ ਵਿਸ਼ਥਾਰ ਵਾਲਾ ਸੀ। ਆਪਦੇ ਉਪਦੇਸ਼ਾਂ ਤੋਂ ਪ੍ਰਭਾਵਿਤ ਹੋਕੇ 250 ਵਿਵਾਹਿਤ ਪੁਰਸ਼ਾਂ ਇਸਤਰੀਆਂ ਨੇ ਬ੍ਰਹਮਚਰਜ ਵਰਤ ਗ੍ਰਹਿਣ ਕੀਤਾ ।
ਸਾਧਵੀ ਫੁੱਲਾਂ ਜੀ
ਆਪਦੇ ਵਾਰੇ ਬਹੁਤ ਘੱਟ ਇਤਿਹਾਸਕ ਜਾਣਕਾਰੀ ਮਿਲਦੀ ਹੈ । ਆਪ ਸੰ. 1877 ਵਿਚ ਮਾਜੂਦ ਸਨ । ਸ਼ਾਇਦ ਆਪ ਸਾਧਵੀ ਬਖਤਾ ਜੀ ਦੀ ਚੇਲੀ ਸਨ ।
(109)