________________
ਲੋਕਾਗੱਛ ਦੀਆਂ ਕੁਝ ਪ੍ਰਮੁੱਖ ਸਾਧਵੀਆਂ ਸਾਧਵੀ ਸ਼੍ਰੀ ਖੇਤਾਂ ਜੀ
ਆਪਦਾ ਜਨਮ, ਮਾਤਾ, ਪਿਤਾ ਵਾਰੇ ਇਤਿਹਾਸ ਚੁੱਪ ਹੈ। ਆਪ ਅਚਾਰਿਆ ਹੁਰੀ ਦਾਸ ਜੀ ਜਾਂ ਅਚਾਰਿਆਂ ਵਿੰਦਰਾਵਨ ਪਾਸੋਂ ਸੰ: 1750 ਵਿਚ ਸਾਧਵੀ ਬਣੇ ਸਨ। ਆਪਦਾ ਪ੍ਰਚਾਰ ਪੰਜਾਬ, ਹਰਿਆਣਾ ਦੇ ਕੁਝ ਖੇਤਰ ਸਨ । ਆਪਦੇ ਚਾਰ ਤੋਂ ਪ੍ਰਭਾਵਿਤ ਹੋ ਕੇ ਅਨੇਕਾਂ ਉੱਚੇ ਘਰਾਣੇ ਦੀਆਂ ਇਸਤਰੀਆਂ ਨੇ ਸਾਧਵੀ ਜੀਵਨ ਗ੍ਰਹਿਣ ਕੀਤਾ ।ਆ ਆਪ ਜੀ ਦੀ ਇਕ ਚੇਲੀ ਬਰਾਤਾ ਜੀ ਦਾ ਜਿਕਰ ਆਇਆ ਹੈ। ਦੋ ਹੋਰ ਬੋਲੀਆਂ ਦੇ ਨਾਂ ਵੀ ਮਿਲਦੇ ਹਨ ਇਹ ਸਨ । (1) ਮੀਨਾ ਜੀ (2) ਕਕੋ ਜੀ ।
ਸਾਧਵੀ ਸ਼੍ਰੀ ਵਗਤਾ ਜੀ
ਆਪਦਾ ਜਨਮ ਸੰਮਤ ਵਾਲ਼ੇ ਇਤਿਹਾਸ ਚੁਪ ਹੈ। ਆਪਦੇ ਪਿਤਾ ਸ਼੍ਰੀ ਰਤਨ ਸਿੰਘ ਅਤੇ ਮਾਤਾ ਸ਼੍ਰੀਮਤੀ ਥੀਆ ਜੀ ਸਨ। ਆਪ ਰਾਜਪੂਤ ਕਿਸਾਨ ਸਨ । ਆਪਦੀ ਦੀਖਿਆ ਸੰ: 1750 ਹੈ ।
ਆਪਦੀ ਪ੍ਰਮੁਖ ਚੇਲੀਆਂ ਸਨ—(1) ਦਿਆ ਜੀ, () ਸੀਤਾ ਜੀ, (3) ਫੂਲੋਂ ਜੀ। ਆਪ ਜੀ ਦੀ ਇਕ ਹੋਰ ਚੇਲੀ ਸ਼੍ਰੀ ਸੀਤਾ ਜੀ ਮਹਾਰਾਜ ਸਨ ।
ਆਪਨੇ ਪੰਜਾਬ ਦੇ ਦੂਰ ਦੁਰਾਡੇ ਖੇਤਰਾਂ ਵਿਚ ਜੈਨ ਧਰਮ ਦਾ ਸੁਨੇਹਾ ਪਹੁੰਚਾਇਆ । ਆਪਦੀ ਇਕ ਹੋਰ ਸਾਧਵੀ ਸ਼੍ਰੀ ਸਚਨਾ ਜੀ ਸਨ । ਜਿਨ੍ਹਾਂ ਦੇ ਲਿਖੇ ਨਸਿਥ ਸੂਤਰ ਟੰਬਾ ਦੀ ਪ੍ਰਤਿ ਸੰ. 1765 ਸਾਵਨ ਵਦੀ 11 ਦੀ ਲਿਖੀ ਹੈ ।
ਸਾਧਵੀ ਵਗ਼ਤਾ ਵਾਰੇ ਕਈ ਕਹਾਣੀਆਂ ਪ੍ਰਚਲਿਤ ਹਨ । ਇਕ ਵਾਰ ਆਪ ਇਕ ਪਿੰਡ ਵਿਚ ਪਹੁੰਚੇ । ਆਪ ਦੀਆਂ ਚੇਲੀਆਂ ਭੱਜਨ ਲਈ ਪਿੰਡ ਪਹੁੰਚੀਆਂ । ਭੋਜਨ ਆ ਗਿਆ । ਆਪਨੇ ਭੋਜਨ ਨੂੰ ਵੇਖਕੇ ਕਿਹਾ “ਇਹ ਭੋਜਨ ਸੁਟ ਦੇਵੇ' ਚੇਲੀਆਂ ਨੇ ਭੋਜਨ ਸੁਟ ਦਿਤਾ। ਵਾਅਦ ਵਿਚ ਪਤਾ ਲਗਾ ਕਿ ਸਾਰਾ ਪਿੰਡ ਮੁਸਲਮਾਨਾਂ ਦਾ ਹੋਣ ਕਾਰਣ ਭੋਜਨ ਅਧ ਸੀ ਅਤੇ ਇਸ ਵਿਚ ਆਂਡ ਦੀ ਜਰਦੀ ਸੀ।
ਆਪਦਾ ਸਵਰਗਵਾਸ ਸੰ: 1780 ਵਿਚ ਹੋਇਆ ।
(108)