________________
ਜੀ (14) ਸ੍ਰੀ ਜਮਨਾ ਜੀ (15) ਸ੍ਰੀ ਰਾਧਾ ਜੀ
ਸ੍ਰੀ ਨਿਹਾਲੀ ਦੇਵੀ ਜਾਲੰਧਰ ਨਿਵਾਸੀ ਸਨ। ਆਪ ਦੀਆਂ ਤਿੰਨ ਚੇਲੀਆਂ ਸਨ (1) ਗੰਗਾ ਦੇਵੀ ਜੀ (2) ਸ਼੍ਰੀ ਖੂਬਾ (3) ਸ੍ਰੀ ਜੀਵੀ ਜੀ । ਗੰਗਾ ਦੇਵੀ ਦੀਆਂ ਦੋ ਚੇਲੀਆਂ ਸਨ ਜਮੁਨਾ ਤੇ ਲਾਜਵੰਤੀ ।
ਸਾਧਵੀ ਜਮੁਨਾ ਜੀ ਦਾ ਜਨਮ ਲੁਧਿਆਣੇ ਵਿਖੇ ਸ: 1929 ਮਾਘ ਸੁਦੀ 13 ਨੂੰ ਹੋਇਆ। ਸ: 1960 ਵੇਸਾਖ 5 ਨੂੰ ਆਪ ਲੁਧਿਆਣੇ ਵਿਖੇ ਸਾਧਵੀ ਬਣੇ । ਆਪ ਦਾ ਸਵਰਗਵਾਸ ਸ: 2008 ਪੋਹ 15 ਨੂੰ ਪਾਨੀਪਤ ਵਿਖੇ ਹੋਇਆ । ਆਪ ਦੀ ਚੇਲੀ ਪੰਨਾ ਦੇਵੀ ਹੋਈ । ਪੰਨਾ ਦੇਵੀ ਜੀ ਦਾ ਜਨਮ ਹਿਸਾਰ ਵਿਖੇ ਸ: 1946 ਮੱਘਰ ਕ੍ਰਿਸ਼ਨਾ 2 ਨੂੰ ਬੜੇ ਅਮੀਰ ਘਰਾਣੇ ਵਿਚ ਹੋਇਆ। ਆਪ ਦੀ ਦੀਖਿਆ ਸ: 1971 ਨੂੰ ਰਾਮਪੁਰਾ ਵਿਖੇ ਹੋਈ । ਆਪ ਦਾ ਸਵਰਗਵਾਸ ਦਿਲੀ ਵਿਖੇ ਸ: 2012 ਨੂੰ ਹੋਇਆ। ਆਪ ਦੀਆਂ ਪੰਜ ਚੋਲੀਆਂ ਸਨ (1) ਹੁਕਮੀ ਦੇਵੀ (2) ਪ੍ਰਿਆ ਵਤੀ (3) ਪ੍ਰੇਮ ਕੁਮਾਰੀ (4) ਪ੍ਰਕਾਸ਼ ਵਤੀ (5) ਚੰਦਰ ਕਲਾ ।
ਹੁਕਮੀ ਦੇਵੀ ਦੀਆਂ ਪਦਮਾ ਅਤੇ ਸ੍ਰੀਮਤੀ ਜੀ ਚੇਲੀਆਂ ਸਨ । ਪਦਮਾ ਜੀ ਦੀਆਂ ਦੋ ਚੇਲੀਆਂ ਸ੍ਰੀ ਸਤਿਆ ਵਤੀ ਅਤੇ ਪਵਨ ਕੁਮਾਰੀ ਜੀ ਹੋਈਆਂ। ਸਤਿਆਵਤੀ ਦੀਆਂ ਚੰਪਕ ਮਾਲਾ, ਪ੍ਰਮੋਦ ਕੁਮਾਰੀ ਤੇ ਜਿਤੇਂਦਰ ਕੁਮਾਰੀ ਜੀ ਹੋਏ ਹਨ।
ਸ੍ਰੀਮਤੀ ਜੀ ਦੀ ਇਕ ਚੇਲੀ ਸ਼ਸ਼ੀਕਾਂਤਾ ਜੀ ਹਨ । ਉਨ੍ਹਾਂ ਦੀਆਂ ਚੇਲੀਆਂ ਵਿਚੋਂ ਸ੍ਰੀ ਸਰਿਤਾ ਜੀ ਐਮ. ਏ. (ਹਿੰਦੀ ਸੰਸਕ੍ਰਿਤ) ਹਨ ।
ਪ੍ਰਿਆ ਵਤੀ ਜੀ ਦੀਆਂ ਬਲਭਵਤੀ, ਵਿਜੇਂਦਰ ਕੁਮਾਰੀ, ਸੁਸ਼ੀਲਾ ਜੀ ਹਨ । ਪ੍ਰੇਮ ਕੁਮਾਰੀ ਜੀ ਦੀਆਂ ਵਿਜੈ ਕੁਮਾਰੀ ਅਤੇ ਸ਼ਾਂਤੀ ਦੇਵੀ ਹਨ।
ਸਾਧਵੀ ਲਾਜਵੰਤੀ ਰਾਵਲਪਿੰਡੀ ਦੇ ਰਹਿਨ ਵਾਲੇ ਸਨ । ਆਪ ਪ੍ਰਸਿੱਧ ਸਮਾਜਸੁਧਾਰਕ ਖਜ਼ਾਨਚੰਦ ਜੀ ਮਹਾਰਾਜ ਦੇ ਰਿਸ਼ਤੇਦਾਰ ਸਨ ।
ਸਾਧਵੀਂ ਜੀਵੀ ਜੀ ਨਿਹਾਲੀ ਦੇਵੀ ਜੀ ਮਹਾਰਾਜ ਦੀ ਚੋਲੀ ਸਨ। ਆਪ ਦੇ ਪ੍ਰੇਮ ਦੇਵੀ ਹੋਏ ।
. (107)