________________
ਪੰਚੇਵਰ ਦੇ ਰਿਸ਼ੀ ਸੰਮੇਲਨ ਵਿਚ ਆਪ ਹਾਜਰ ਹੋਏ ਸਨ ।
ਆਪ ਵਾਰੇ ਜਾਣਕਾਰੀ ਦਾ ਆਪਾਰ ਆਪ ਰਾਹੀਂ ਹੱਥ ਲਿਖਤ ਅੱਪਪਾਤਿਕ ਸੂਤਰ ਦਾ ਅਖ ਨੌਟ ਹੈ ।
| ਆਪਦਾ ਪ੍ਰਚਾਰ ਖੇਤਰ ਸਾਰਾ ਪੰਜਾਬ, ਉਤਰਦੇਸ਼ ਸੀ । ਆਪ ਸੰਸਕ੍ਰ ਤੇ ਪ੍ਰਾਤੇ ਦੇ ਮਹਾਨ ਵਿਦਵਾਨ ਸਨ ।
ਸਾਧਵੀ ਸ਼ੀ ਗਿਆਨੀ ਜੀ ਆਪਦਾ ਸ਼ਵੇਵਰ ਜੈਨ ਸਥਾਨਕਵਾਸੀ ਪ੍ਰੰਪਰਾ ਵਿਚ ਪ੍ਰਮੁੱਖ ਸਥਾਨ ਹੈ । ਆਪਦੀ ਸਾਧਵੀ ਦੀਖਿਆ ਸ਼ੰ. 1870 ਨੂੰ ਸੁਨਾਮ ਵਿਖੇ ਹੋਈ । ਆਪ ਬਹੁਤ ਸਰਲ, ਸ਼ਾਂਤ, ਤਪਸਵੀ ਅਤੇ ਗਿਆਨੀ ਸਨ ।
ਸੰ. 1895 ਤੱਕ ਆਪ ਹਾਜਰ ਸਨ । ਆਪਦੇ ਸਮੇਂ ਸਦਾ ਕੁੰਵਰ ਨਾਂ ਦੀ ਸਾਧਵੀ ਦਾ ਵਰਨਣ ਮਿਲਦਾ ਹੈ । ਜਿਨ੍ਹਾਂ · ਸ਼ੀ, 1898 ਵਿਚ ਨੇਮੀਨਾਥ ਵਿਆਲ ਨਾਂ ਦੀ ਪੁਸਤਕ ਦੀ ਨਕਲ ਕੀਤੀ । ਆਪ ਦੀ ਮਹਾਨਤਾ ਦਾ ਕਾਰਣ ਹੈ “ਇਕ ਵਾਰ ਪੰਜਾਬ ਵਿਚ ਸਾਰੇ ਸਾਧੂ ਮਰ ਗਏ । ਕੁੱਝ ਸਾਧਵੀਆਂ ਦੇ ਸਹਾਰੇ , ਜੈਨ ਧਰਮ ਚਲ ਰਿਹਾ ਸੀ । ਆਪਨੂੰ ਇਸ ਵਾਰੇ ਬਹੁਤ ਚਿੰਤਾ ਸੀ । ਆਪਨੇ ਇਕ ਰਾਜਪੂਤ ਨਿਹਾਲਚੰਦ ਦੇ ਪੁੱਤਰ ਸ਼੍ਰੀ ਰਾਮ ਲਾਲ ਧਰਮ ਪ੍ਰਚਾਰ ਹਿੱਤ ਪ੍ਰਾਪਤ ਕੀਤਾ । ਸਾਧਵੀ ਮਰਿਆਦਾ ਦਾ ਪੂਰਾ ਧਿਆਠ ਰਖਦੇ ਹੋਏ ਉਸਨੂੰ ਜੈਨ ਸ਼ਾਸਤਰ, ਵਿਆਕਰਣ, ਜੋਤਸ਼ ਅਤੇ ਮੰਤਰ ਸ਼ਾਸ਼ਤਰ ਦੀ ਦੀਖਿਆ ਦਿਤੀ ਵਾਅਦ ਵਿਚ ਸ੍ਰੀ ਰਾਮਲਾਲ ਜੀ ਸਾਧੂ ਬਣ ਗਏ । ਇਹ ਮੁਨੀ ਰਾਮ ਲਾਲ, ਅਚਾਰਿਆ ਛੱਜ ਮਲ ਦੀ ਪੰਜਾਬੀ ਪ੍ਰੰਪਰਾ ਦੇ ਵਾਰਸ ਬਣੇ । ਅਚਾਰਿਆ ਰਾਮਲਾਲ ਜੀ ਪੂਜ ਅਮਰ ਸਿੰਘ ਜੀ ਦੇ ਗੁਰੂ ਸਨ । ਸਾਧਵੀ ਸ਼ੇਰਾ ਨੇ ਪੂਜ ਅਮਰਸਿੰਘ ਜੀ ਦੀ ਪ੍ਰੇਰਣਾ ਦੇ ਕੇ ਸਾਧੂ ਬਣਾਇਆ ਸੀ । ਇਸ ਸਾਧਵੀ ਦੇ ਸਵਰਗਵਾਸ ਸੰਬਤ ਵਾਰੇ ਕੁਝ ਪਤਾ ਨਹੀਂ ਚਲਦਾ |'
ਸਾਧਵੀ ਸਜਨਾ ਜੀ ਆਪ ਦਿਲੀ ਦੇ ਰਹਿਣ ਵਾਲੇ ਸਨ । ਜਾਤੀ ਤੋਂ ਰਾਜਪੂਤ ਸਨ । ਆਪ ਵਾਰੇ ਕੋਈ ਇਤਿਹਾਸਕ ਜਾਣਕਾਰੀ ਨਹੀਂ ਮਿਲਦੀ । ਸੰ. 1865 ਵਿਚ ਆਪ ਜੈਨ ਸਾਧਵੀ ਬਣੇ । , , ਆਪਦੀਆਂ ਦੇ ਪ੍ਰਮੁਖ ਚੇਲੀਆ ਸਨ-(1) ਸ਼੍ਰੀ ਗਿਆਨਾ ਜੀ, (2) ਸ੍ਰੀ ਸ਼ੇਰਾ ਜੀ ।
ਆਪਦਾ ਧਰਮ ਪ੍ਰਚਾਰ ਖੇਤਰ ਪੰਜਾਬ, ਹਰਿਆਣਾ ਤੇ ਉਤਰ ਦੇਸ਼ ਹੈ ।
(110)