________________
ਅਚਾਰਿਆ ਭਾਰ ਮਲ ਤੋਂ ਬਾਅਦ ਅਚਾਰਿਆ ਰਾਏ ਚੰਦ ਬਣੇ ! ਆਪ ਦਾ ਜਨਮ ਸੰ. 1847 ਹੈ । ਜਨਮ ਬੜੀ ਰਾਬੜੀਆ ਹੈ । ਆਪ ਨੂੰ ਸੰ. 1878 ਮਾਘ ਕ੍ਰਿਸ਼ਨਾ 9 ਨੂੰ ਅਚਾਰਿਆ ਪਦਵੀ ਮਿਲੀ । ਆਪ ਦਾ ਸਵਰਗਵਾਸ ਸੰ. 1908 ਮਾਘ ਕ੍ਰਿਸ਼ਨਾ 14 ਨੂੰ ਹੋਇਆ । ਆਪ ਨੇ ਰਾਜਸਥਾਨ ਤੋਂ ਛੁਟ ਗੁਜਰਾਤ, ਮਾਲਵਾ, ਸੌਰਾਸ਼ਟਰ ਅਤੇ ਕੱਛ ਵਿਚ ਜੈਨ ਧਰਮ ਦਾ ਪ੍ਰਚਾਰ ਕੀਤਾ। .. ...
ਅਚਾਰਿਆ ਰਾਏ ਚੰਦ ਤੋਂ ਬਾਅਦ ਜੈ ਅਚਾਰਿਆ ਹੋਏ । ਜੋ ਕਿ ਰਾਜਸਥਾਨੀ ਭਾਸ਼ਾ ਵਿਚ ਜੈਨ ਸ਼ਾਸਤਰਾਂ ਦੇ ਸਭ ਤੋਂ ਬੜੇ ਟੀਕਾਕਾਰ ਸਨ । ਆਪ ਨੇ ਦਿੱਲੀ ਤਕ ਧਰਮਪ੍ਰਚਾਰ ਕੀਤਾ । ਆਪ ਦਾ ਜਨਮ ਸੰ. 1860 ਸਾਵਨ ਸ਼ੁਕਲਾ 14 ਹੈ : ਸੰ. 1908 ਮਾਘ ਪੂਰਨਿਮਾ ਨੂੰ ਆਪ ਅਚਾਰਿਆ ਬਣੇ । ਆਪ ਦਾ ਜਨਮ-ਸਥਾਨ ਯਟ ਅਤੇ ਆਪਦਾ ਸਵਰਗਵਾਸ ਸੰ. 1938 ਭਾ ਕ੍ਰਿਸ਼ਨਾ 12 ਨੂੰ ਜੈ ਪੁਰ ਵਿਖੇ ਹੋਏ । ਆਪ ਨੇ ਤੇਰਾ ਪੰਥ ਸੰਘ ਵਿਚ ਕਈ ਨਵੀਆਂ ਸਾਧੁ ਮਰਿਆਦਾ ਜੋੜੀਆਂ :: ਆਪ ਦਾ ਪ੍ਰਚਾਰ ਖੇਤਰ ਰਾਜਸਥਾਨ ਮਾਲਵ, ਗੁਜਰਾਤ, ਰਾਸ਼ਟਰ, ਕੱਛ, ਹਰਿਆਣਾ ਅਤੇ ਦਿੱਲੀ ਸੀ । ' '
ਜੈ ਅਚਾਰਿਆ ਤੋਂ ਬਾਅਦ ਅਚਾਰਿਆ ਮਘਵਾਗਣੀ ਨੇ ਤੇਰਾ ਪੰਥ ਚੈਨ ਸਿੰਘ ਦੀ ਬਾਗਡੋਰ ਸੰਭਾਲੀ । ਆਪ ਦਾ ਜਨਮ ਸਥਾਨ ਵੀਦਾਸ਼ਰ ਵਿਖੇ ਸੰ. 1897 ਚੇਤਰ ਸ਼ੁਕਲਾ 11 ਨੂੰ ਹੋਇਆ : ਸੰ. 1938 ਭਾਦੋਂ ਸ਼ੁਕਲਾ 2 ਨੂੰ ਆਪ ਅਚਾਰਿਆਂ ਬਣੇ । ਸੰ. 1949 ਚੇਤਰ ਕ੍ਰਿਸ਼ਨਾ 5 ਨੂੰ ਆਪ ਦਾ ਸਵਰਗਵਾਸ ਸਰਦਾਰ ਸ਼ਹਿਰ ਵਿਖੇ ਹੋ ਗਿਆ ।
ਮਘਵਾਗਣੀ ਤੋਂ ਬਾਅਦ ਅਚਾਰਿਆ ਮਾਣਕ ਗਣੀ ਨੇ ਸ਼ਵੇਤਾਂਵਰ, ਜੈਨ ਤੇਰਾਪੰਥ ਨੂੰ ਸੰਭਾਲਿਆ । ਆਪ ਦਾ ਜਨਮ ਸੰ. 1912 ਭਾਦੋਂ ਕ੍ਰਿਸ਼ਨਾ 4 ਹੈ । ਸੰ. 1949 ਚਤ ਕ੍ਰਿਸ਼ਨਾ 8 ਨੂੰ ਆਪ ਅਚਾਰਿਆ ਬਣੇ । ਆਪ ਦੀ ਜਨਮ ਭੂਮੀ ਜੈ ਪੁਰ ਹੈ । ਸੰ. 1954 ਨੂੰ ਕੱਤਕ ਸ਼ਨਾ 3 ਨੂੰ ਆਪਦਾ ਸਵਰਗਵਾਸ ਸੁਜਾਨ ਗੜ੍ਹ ਵਿਖੇ ਹੋਇਆ । ਆਪ ਨੇ ਰਾਜਸਥਾਨ ਤੋਂ ਛੁਟ ਹਰਿਆਣੇ ਨੂੰ ਅਪਣਾ ਪ੍ਰਚਾਰ ਕੇਂਦਰ ਬਣਾਇਆ । ਸੰ. 1950 ਦਾ ਮਰਿਆਦਾ ਮਹੋਤਸਵ ਹਾਂਸੀ ਵਿਖੇ ਮਨਾਇਆ ਗਿਆ ਸੀ, ਜਿਸ ਤੋਂ ਆਪ ਦੇ ਹਰਿਆਣਾ ਵਿਖੇ ਪ੍ਰਭਾਵਾਂ ਦਾ ਪਤਾ ਚਲਦਾ ਹੈ !
ਮਘਵਾਗਣੀ ਤੋਂ ਬਾਅਦ, ਅਚਾਰਿਆ ਡਾਲਗਣੀ ਆਏ ! ਆਪ ਦਾ ਜਨਮ ਸੰ. 1909 ਹਾੜ ਸ਼ੁਕਲਾ 4 ਨੂੰ ਉਜੈਨੀ ਵਿਖੇ ਹੋਇਆ । ਸੰ. 1954 ਪੋਹ ਕਿਸ਼ਨਾ 3 ਨੂੰ ਆਪ ਅਚਾਰਿਆ ਬਣੇ । ਆਪਦਾ ਸਵਰਗਵਾਸ ਸੰ. 1965 ਭਾਦੋਂ ਸ਼ੁਕਲਾ 12 ਨੂੰ ਲਾੜਨੂੰ ਵਿਖੇ ਹੋਇਆ । ਆਪ ਦਾ ਪ੍ਰਚਾਰ ਖੇਤਰ ਮਾਲਵ, ਗੁਜਰਾਤ, ਰਾਸ਼ਟਰ ਅਤੇ , ਕੱਛ ਰਿਹਾ
ਅਚਾਰਿਆ ਕਾਲ ਗਣੀ 9ਵੇਂ ਅਚਾਰਿਆ ਸਨ । ਆਪ ਦਾ ਜਨਮ ਸੰ. 1933
(98 )