________________
ਪੰਜਾਬ ਵਿਚ ਸ਼ਵੇਤਾਂਬਰ ਜੈਨ ਤੇਰਾਪੰਥ
ਜੈਨ ਧਰਮ ਦੇ ਚਾਰ ਪ੍ਰਮੁੱਖ ਫਿਰਕਿਆਂ ਵਿਚੋਂ ਤੇਰਾਬ ਫ਼ਿਰਕਾ ਸਭ ਤੋਂ ਨਵਾਂ ਹੈ । ਇਸ ਫ਼ਿਰਕੇ ਦੇ ਸੰਸਥਾਪਕ ਅਚਾਰੀਆ ਭੀਸ਼ਨ ਜੀ ਸਨ ਜੋ ਅਚਾਰੀਆ ਰ ਨਾਬ ਦੇ ਪ੍ਰਮੁੱਖ ਚੇਲੇ ਸਨ ।
ਅਚਾਰੀਆ ਭੀਖਣ ਦਾ ਜਨਮ ਸੰ: 1783 ਨੂੰ ਹੋਇਆ । 1808-1815 ਤਕ ਆਪ ਸਥਾਨਕਵਾਸੀ ਅਚਾਰੀਆ ਸ੍ਰੀ ਰਘੁਨਾਥ ਪਾਸ ਜੈਨ ਧਰਮ ਦੀ ਸਿਖਿਆ ਗ੍ਰਹਿਣ ਕਰਦੇ ਰਹੇ । ਆਪ ਦਾ ਜਨਮ ਸਥਾਨ ਰਾਜਸਥਾਨ ਦਾ ਕਟੱਲੀਆ ਪਿੰਡ ਹੈ { ਸੰਮਤ 1815 ਨੂੰ ਆਪ ਨੇ ਤੇਰਾਪੰਥ ਵਿਰਕੇ ਦੀ ਸਥਾਪਨਾ ਕੀਤੀ । ਉਸ ਸਮੇਂ ਆਪ : ਦੀ ਵਿਚਾਰਧਾਰਾ ਤੋਂ 13 ਸਾਧੂ ਅਤੇ 13 ਉਪਾਸਕ ਪ੍ਰਭਾਵਿਤ ਹੋਏ । ਇਸੇ ਕਾਰਣ ਇਸ ਫ਼ਿਰਕੇ ਨੂੰ ਤੇਰਾ ਪੰਥ ਆਖਿਆ ਜਾਂਦਾ ਹੈ । ਅਚਾ ਆ ਭੀਖਨ ਨੇ ਆਪਣੇ ਸਾਧੂਆਂ ਲਈ ਕੁਝ ਮਰਿਆਦਾਵਾਂ ਨਿਸ਼ਚਿਤ ਕੀਤੀਆਂ । ਜੋ ਮਰਿਆਦਾਵਾਂ ਮਹੋਤਸਵ ਤੇ ਪੜੀਆਂ ਜਾਂਦੀਆਂ ਹਨ । ਇਸ ਅਧੀਨ ਸਾਰੇ ਤੇਰਾਪੰਥੀ ਸਾਧੂ ਜਾਧਵੀ ਇਕ ਅਚਾਰੀਆ ਦੇ ਚੇਲੇ ਅਖਵਾਉਂਦੇ ਹਨ । ਸਾਰੇ ਥਾ ਦਾ ਅਲਗ ਧਰਮ ਸਿੰਘ ਹੈ । ਅਚਾਰੀਆ ਦੇ ਹੁਕਮ ਨਾਲ ਸਾਰੇ ਧਰਮ ਸਿੰਘ ਦਾ ਕੰਮ ਕਾਜ ਚਲਦਾ ਹੈ। ਸ਼ਵੇਤਾਂਬਰ ਜੈਨ ਤੇਰਾ ਪੰਥ ਦਾ ਇਕ ਅਚਾਰੀਆ ਹੁੰਦਾ ਹੈ ਅਤੇ ਉਹ ਧਰਮ ਹੁਕਮਾਂ ਦੀ ਪਾਲਨਾ ਕਰਾਉਣ ਵਿਚ ਆਖਰੀ ਅਥਾਰਟੀ ਹੈ । ਅਚਾਰੀਆ ਭੀਖਣ ਨੇ ਬਹੁਤ ਸਾਰੇ ਗ ਥਾਂ ਦੀ ਰਚਨਾ ਕੀਤੀ। ਜਿਨ੍ਹਾਂ ਦੀ ਭਾਸ਼ਾ ਰਾਜਸਥਾਨੀ ਸੀ । ਆਪ ਦਾ ਸਵਰਗਵਾਸ ਭਾਦੋਂ ਸ਼ੁਕਲਾ 13 ਸੰ: 1860 ਨੂੰ ਹੋਇਆ। ਆਪ ਦਾ ਪ੍ਰਚਾਰ ਖੇਤਰ ਰਾਜਸਥਾਨ ਦੇ ਭਿੰਨ-ਭਿੰਨ ਪਿੰਡ ਸਨ ।
ਆਪ ਤੋਂ ਬਾਅਦ ਅਚਾਰਿਆ ਭਾਰ ਮਲ ਸੰ. 1804 ਵਿਖੇ ਮੁਹਾ (ਉਦੈ ) ਵਿਖੇ ਹੋਏ । ਸੰ. 1832 ਮਾਘ ਕ੍ਰਿਸ਼ਨਾ 7 ਨੂੰ ਆਪ ਨੂੰ ਅਚਾਰਿਆ ਭੀਖਣ ਨੇ ਅਪਣਾ ਉਤਰਾਧਿਕਾਰੀ ਬਣਾਇਆ । ਆਪ ਦੇ ਭਗਤਾਂ ਵਿਚ ਉਦੇ ਪੁਰ ਦੇ ਮਹਾਰਾਨੀ ਦਾ ਨਾਂ
ਸਿਧ ਹੈ । ਆਪ ਸੰ. 1860 ਭਾਦੋਂ ਸ਼ੁਕਲਾ 13 ਨੂੰ ਅਚਾਰਿਆ ਬਣੇ । ਸੰ. 1878 ਮਾਘ ਕ੍ਰਿਸ਼ਨਾ 8 ਨੂੰ ਆਪ 75 ਸਾਲ ਦੀ ਉਮਰ ਵਿਚ ਰਾਜ ਨਗਰ ਵਿਚ ਸਵਰਗਵਾਸ ਹੋਏ ।
( 97 )