________________
ਪੰਜਾਬ ਦੀ ਯਤੀ (ਪੂਜ) ਪ੍ਰੰਪਰਾ
ਪਿਛਲੇ ਅਧਿਐਨਾਂ ਵਿਚ ਅਸੀ ਕੁੱਝ ਪ੍ਰਸਿਧ ਯਤੀਆਂ ਅਤੇ ਉਹਨਾਂ ਦੇ ਪ੍ਰਚਾਰ ਕੇਂਦਰਾਂ ਦਾ ਸੰਖੇਪ ਜਿਕਰ ਕੀਤਾ ਹੈ । ਇਸ ਅਧਿਐਨ ਵਿਚ ਅਸੀਂ ਯਤੀਆਂ ਦੀਆਂ ਕੁੱਝ ਪਟਾਵਲੀਆਂ ਦਾ ਸੰਖੇਪ ਵਰਨਣ ਕਰਾਂਗੇ । ਮਧਕਾਲ ਵਿਚ ਜੈਨ ਧਰਮ, ਕਲਾ ਸਾਹਿਤ ਨੂੰ ਹਰ ਪਖੋਂ ਸੁਰਖਿਤ ਰਖਨ ਦਾ ਸੇਹਰਾ ਇਨ੍ਹਾਂ, ਯਤੀਆਂ ਦੇ ਸਿਰ ਹੈ । ਅਸੀਂ ਦਸਿਆ ਸੀ ਕਿ ਯਤੀ ਸਾਧੂ ਤੋਂ ਨਿਯਮ ਖਾਂ ਕਾਫੀ ਵਖਰੇ ਹੁੰਦੇ ਹਨ । ਇਹ ਭਾਵੇਂ ਜੈਨ ਸਾਧੂ ਦੇ ਭੇਖ ਵਿਚ ਬ੍ਰਹਮਚਾਰੀ ਰੂਪ ਰਹਿਦੇ ਹਨ, ਪਰ ਧਨ ਸੰਗ੍ਰਹਿ, ਮੱਠ, ਜੰਤਰ, ਮੰਤਰ ਦਵਾਈ ਦਾ ਪ੍ਰਯੋਗ ਕਰਦੇ ਹਨ । ਜੋ ਜੈਨ ਸਾਧੂ ਨੂੰ ਬਿਲਕੁਲ ਮਨਾ ਹੈ । ਅਸਲ ਵਿਚ ਯਤੀ ਜੈਨ ਸਾਧੂ ਅਤੇ ਗ੍ਰਹਿਸਥ ਵਿਚਕਾਰ ਤਿਆਗੀਆਂ ਦਾ ਮਾਰਗ ਹੈ । ਇਹਨਾਂ ਯਤੀਆ ਵਿਚ ਕੁੱਝ ਇਸਤਰੀਆਂ ਯਤੀ ਵੀ ਸਨ । ਇਹ ਲੋਕ ਅਪਣੇ-ਅਪਣੇ ਖੇਤਰ ਵਿਚ (ਬੜੇ ਪੂਜ) ਦੇ ਹੁਕਮ ਹੇਠ ਪ੍ਰਚਾਰ ਕਰਦੇ ਸਨ । ਇਕ ਯਤੀ ਨੂੰ ਦੂਸਰੇ ਦੇ ਖੇਤਰ ਵਿਚ ਘੁੱਮਨ ਦੀ ਆਗਿਆ ਨਹੀਂ ਸੀ । ਪੰਜਾਬ ਦੇ ਹਰ ਰਾਜੇ ਅਤੇ ਨਵਾਬ ਦੇ ਦਰਬਾਰ ਵਿੱਚ ਇਨ੍ਹਾਂ ਪੂਜਾਂ ਦੇ ਚਮਤਕਾਰਾਂ ਦੀ ਘਟਨਾਵਾਂ ਮਸ਼ਹੂਰ ਹਨ। ਇਹ ਲੋਕ ਬਹੁਤ ਭਾਸ਼ਾਵਾਂ ਦੇ ਵਿਦਵਾਨ, ਲੇਖਕ, ਲਿਪੀਕਾਰ ਅਤੇ ਗ੍ਰੰਥ ਸੰਹਿਕਾਰ ਸਨ ।
| ਪੰਜਾਬ ਸਿੰਧ ਵਿਚ ਬੜਗੱਛ, ਖਰਤਰ ਗੱਛ, ਤਪਾਗੱਛ, ਅਤੇ ਲੋਕਾ ਗੱਛ ਦੀਆਂ ਗਦੀਆਂ ਸਨ । ਸਾਡੀ ਜਾਨਕਾਰੀ ਦਾ ਅਧਾਰ ਸ੍ਰੀ ਹੀਰਾ ਲਾਲ ਜੀ ਦੁਗੜ ਦੀ ਪੁਸਤਕ ਮਧ ਏਸ਼ੀਆ ਔਰ ਪੰਜਾਬ ਮੇਂ ਜੈਨ ਧਰਮ ਹੈ ।
ਉਤਰਾਧ ਲੋਕ'ਗੱਛ
ਇਨ੍ਹਾਂ ਦੀ ਪ੍ਰੰਪਰਾ ਸੰ: 1560 ਤੋਂ ਸ਼ੁਰੂ ਹੁੰਦੀ ਹੈ । ਜਦ ਯਤੀ ਸਰਵਰ ਦੇ , ਚੇਲੇ ਰਾਏਮਲ ਅਤੇ ਭਲੋਜੀ ਲਾਹੌਰ ਆਏ ਸਨ 1. ਸੌ 1871 ਮਾਘ ਸੁਦੀ 5 ਨੂੰ ਯਤੀ ਵਿਮਲ ਚੰਦ ਨੂੰ ਅਚਾਰਿਆ ਪੱਦਵੀ ਦੀ ਚਾਦਰ ਪੱਟੀ (ਹਿਆਤਪੁਰ) ਵਿਖੇ ਧੂਮਧਾਮ ਨਾਲ ਦਿਤੀ ਗਈ । ਯਤੀ ਜੀ ਦੇ 15 ਚੇਲੇ ਅਤੇ 3 ਚੇਲੀਆਂ ਦੇ ਨਾਂ ਤੇ ਪ੍ਰਚਾਰ ਖੇਤਰ ਇਸ ਪ੍ਰਕਾਰ ਹਨ ।
( 87 )