________________
ਬਾਦਸ਼ਾਹ ਨਾਲ ਲਾਹੌਰ ਹੁੰਦੇ ਹੋਏ ਦਿਲੀ ਪੁਜੇ। ਇਸ ਤਰਾਂ ਆਪ ਦਾ ਧਰਮ ਪ੍ਰਚਾਰ ਖੇਤਰ ਵਰਤਮਾਨ ਪੰਜਾਬ ਸੀ । ਸੋਜਤ ਅਤੇ ਜੋਧਪੁਰ ਵਿਖੇ ਅਨੇਕਾਂ ਕਸ਼ਟਾਂ ਦਾ ਸਾਹਮਣਾ ਕੀਤਾ । ਆਪ ਪੰਚਵੇਰ ਸੰਮੇਲਨ ਵਿਚ ਹਾਜਰ ਸਨ । ਇਸ ਸੰਮੇਲਨ ਵਿਚ ਤਾਰਾ ਚੰਦ ਜੀ ਅਚਾਰਿਆ ਪਤੀ ਦਾਸ ਦੇ ਚੇਲੇ ਸ੍ਰੀ ਮਲੂਕ ਚੰਦ, ਜੋਗ ਰਾਜ, ਤਿਲੋਕ ਚੰਦ ਮਹਾਰਾਜ, ਮੀਣਾ ਜੀ ਮਹਾਰਾਜ, ਰਾਧਾ ਜੀ ਮਹਾਰਾਜ, ਸਤੀ ਫੁੱਲਾ ਜੀ, ਪਰਸ ਰਾਮ ਜੀ ਮਹਾਰਾਜ, ਖੰਤਸੀ ਜੀ ਮਹਾਰਾਜ ਅਤੇ ਕੇਸ਼ਰ ਜੀ ਮਹਾਰਾਜ ਸ਼ਾਮਲ ਹੋਏ ਸਨ।
ਸੰ. 1811 ਵਿਚ ਆਪ ਦਾ ਚੰਮਾਸਾ ਜੋਧ ਪੁਰ ਵਿਖੇ ਸੀ। ਆਪ ਨੇ ਇਸ ਚੌਮਾਸੇ ਵਿਚ ਅਪਣੀ ਮੱਤ ਦੀ ਭਵਿਖ ਬਾਣੀ ਕਰ ਦਿਤੀ ਸੀ । ਸੰ. 1812 ਸਾਵਣ ਸ਼ੁਕਲਾ ਪੂਰਨਮਾਸ਼ੀ ਨੂੰ ਆਪ ਦਾ ਸਵਰਗਵਾਸ ਹੋ ਗਿਆ। ਆਪ ਨੇ ਰੋਹਤਕ, ਜੰਮੂ ਅਤੇ ਪਟਿਆਲਾ ਵਿਖੇ ਚੌਮਾਸ ਕੀਤੇ । ਆਪ ਦਾ ਜੀਵਨ ਚਮਤਕਾਰ ਭਰਿਆ ਸੀ । ਅਨੇਕਾਂ ਰਾਜੇ, ਨਵਾਬ, ਮੰਤਰੀ ਅਤੇ ਸ਼ਹਿਜਾਦੇ ਆਪ ਦੇ ਭਗਤ ਬਣੇ । ਪਟਿਆਲੇ ਦੇ ਸਰਦਾਰ ਕੁਲਵੰਤ ਸਿੰਘ ਆਪ ਦੇ ਖਾਸ ਭਗਤ ਸਨ । ਜੋ ਹਰ ਰੋਜ ਆਪ ਦਾ ਉਪਦੇਸ਼ ਸੁਣਦੇ ।
(86)