________________
ਪੂਜ ਸ਼੍ਰੀ ਅਮਰ ਸਿੰਘ ਜੀ (ਮਾਰਵਾੜੀ)
1
ਪੂਜ ਅਮਰ ਸਿੰਘ ਜੀ ਨਾਂ ਦੇ ਦੋ ਸਥਾਨਕਵਾਸੀ ਜੈਨ ਅਚਾਰਿਆ ਹੋਏ ਹਨ। ਇਕ ਦਾ ਸੰਬੰਧ ਪੂਜ ਜੀਵਰਾਜ ਜੀ ਦੀ ਪ੍ਰੰਪਰਾ ਦੇ ਅਚਾਰਿਆ ਸ੍ਰੀ ਲਾਲ ਚੰਦ ਨਾਲ ਹੈ ਦੂਸਰੇ ਅਚਾਰਿਆ ਪੂਜੇ ਸ੍ਰੀ ਹਰੀ ਦਾਸ ਦੇ ਨਾਲ ਸੰਬੰਧਿਤ ਸਨ । ਪ੍ਰਜ ਅਮਰ ਸਿੰਘ ਜੀ ਮਾਰਵਾੜੀ ਜਾਣਕਾਰੀ ਪ੍ਰਸਿੱਧ ਜੰਨ ਲੇਖਕ ਦਵਿੰਦਰ ਮੁਨੀ ਸ਼ਾਸਤਰੀ ਨੇ ਅਪਣੇ ਇਤਿਹਾਸਕ ਹਿੰਦੀ ਨਾਵਲ ਧਰਤੀ ਦਾ ਦੇਵਤਾ ਵਿਚ ਵਿਸਥਾਰ ਅਤੇ ਘਟਨਾਵਾਂ ਨਾਲ ਦਿਤੀ ਹੈ। ਪਰ ਇਥੇ ਅਸੀਂ ਸਿਰਫ ਇਤਿਹਾਸਕ ਪੱਖੋਂ ਸੰਖੇਪ ਵਰਨਣ ਕਰਾਂਗੇ।
ਬਿਕਰਮ ਸੰ. 1719 ਸਾਵਨ ਸ਼ੁਕਲਾ 14 ਦਿਨ ਐਤਵਾਰ ਨੂੰ ਆਪ ਦਾ ਜਨਮ ਦਿੱਲੀ ਵਿਖੇ ਹੋਇਆ । ਆਪ ਦੇ ਪਿਤਾ ਲਾਲਾ ਦੇਵੀ ਸਿੰਘ ਅਤੇ ਮਾਤਾ ਕਮਲਾ ਦੇਵੀ ਜੀ ਧਾਰਮਿਕ ਸੰਸਕਾਰਾਂ ਨਾਲ ਰੰਗੇ ਹੋਏ ਸਨ। ਦੇਵੀ ਸਿੰਘ ਦੇ ਬੜੇ ਵਡੇਰੇ ਮੁਗਲ ਬਾਦਸ਼ਾਹ ਦੇ ਸ਼ਾਹੀ ਜੌਹਰੀ ਸਨ । ਦੇਵੀ ਸਿੰਘ ਖੁਦ ਵੀ ਮੁਗਲ ਦਰਬਾਰ ਵਿਚ ਇੱਜਤ ਰਖਦੇ ਸਨ ।
ਸੰ. 1741 ਨੂੰ ਅਚਾਰਿਆ ਅਮਰ ਸਿੰਘ ਸਾਧੂ ਬਣੇ । ਆਪ ਦੇ ਗੁਰੂ ਪ੍ਰਸਿੱਧ ਜੈਨ ਅਚਾਰਿਆ ਸ੍ਰੀ ਲਾਲ ਚੰਦ ਸਨ । ਆਪ ਨੇ ਬਚਪਨ ਵਿਚ ਹੀ ਸੰਸਕ੍ਰਿਤ, ਪ੍ਰਾਕ੍ਰਿਤ, ਅਰਬੀ ਫਾਰਸੀ ਅਤੇ ਉਰਦੂ ਭਾਸ਼ਾਵਾਂ ਦਾ ਅਧਿਐਨ ਕਰ ਲਿਆ ਸੀ । ਸ੍ਰੀ ਅਮਰ ਸਿੰਘ ਦੀ ਸ਼ਾਦੀ ਵੀ ਹੋਈ ਸੀ । ਆਪ ਨੇ ਇਨ੍ਹਾਂ ਬਹੁਪੱਖੀ ਵਿਸ਼ਾਲ ਛਡ ਕੇ ਤਿਆਗ ਦਾ ਰਸਤਾ ਗ੍ਰਹਿਣ ਕੀਤਾ। ਉਸ ਸਮੇਂ ਯਤੀ ਪ੍ਰੰਪਰਾ ਪੰਜਾਬ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿਚ ਆਮ ਸੀ । ਆਪ ਨੇ ਸਾਰੀ ਉਮਰ ਇਨ੍ਹਾਂ ਪ੍ਰਦੇਸ਼ਾਂ ਵਿਚ ਘੁੰਮ ਕੇ ਵੇਸ਼ਿਆ ਪ੍ਰਥਾ, ਮਰਿਤ ਭੋਜ, ਜਾਤ-ਪਾਤ, ਬਲੀ ਪ੍ਰਥਾ ਆਦਿ ਦਾ ਖੁਲ ਕੇ ਵਿਰੋਧ ਕੀਤਾ । ਸੋਜਤ (ਰਾਜਸਥਾਨ) ਵਿਖੇ ਯਤੀਆਂ ਨਾਲ ਧਰਮ ਚਰਚਾ ਕੀਤੀ। ਜੈਨ ਅਤੇ ਅਜੈਨ ਸਭ ਆਪ ਦੇ ਭਗਤ ਸਨ । ਸੰ. 1761 ਵਿਚ ਆਪ ਅਚਾਰਿਆ ਬਣ।
ਸੰ. 1767 ਵਿਚ ਆਪ ਦਾ ਚੱਮਾਸਾ ਦਿੱਲੀ ਵਿਖੇ ਸੀ । ਉਸ ਸਮੇਂ ਮੁਗਲ ਸਮਰਾਟ ਬਹਾਦਰ ਸ਼ਾਹ ਸੀ । ਚੌਮਾਸ ਤੋਂ ਪਹਿਲਾਂ ਆਪ ਦੀ ਭੇਂਟ ਜੋਧਪੁਰ ਦੇ ਮੰਤਰੀ ਖੀਬ ਸਿੰਘ ਭੰਡਾਰੀ ਨਾਲ ਹੋਈ । ਆਪ ਜੈਨ ਧਰਮ ਦੇ ਉਪਾਸਕ ਸਨ । ਬਾਦਸ਼ਾਹ ਨੂੰ ਖੀਬ ਸਿੰਘ ਤੇ ਸ਼ਹਿਜਾਦਾ ਅਜੀਮ ਦੀ ਮਾਰਫਤ ਮਿਲੇ ਸਨ I ਆਪ
(85)