________________
ਵੈਦਿਕ ਸਾਹਿਤ ਅਤੇ ਭਗਵਾਨ ਮਹਾਵੀਰ
ਹਿੰਦੂ ਸਾਹਿਤ ਵਿਚ ਜਿਥੇ ਭਗਵਾਨ ਰਿਸ਼ਭ ਦੇਵ, ਅਰਿਸ਼ਟਨੇਮਿ ਆਦਿ ਤੀਰਥੰਕਰਾਂ ਦਾ ਜ਼ਿਕਰ ਆਇਆ ਹੈ । ਉਥੇ ਜੈਨ ਧਰਮ ਸੰਬੰਧੀ ਭਰਪੂਰ ਮਗਰੀ ਵੇਦ, ਪੁਰਾਣ ਆਦਿ ਵੈਦਿਕ ਸਾਹਿਤ ਵਿਚ ਮਿਲਦੀ ਹੈ । ਕੋਈ ਵੀ ਪੁਰਾਣੇ ਅਜਿਹਾ ਨਹੀਂ, ਜਿਸ ਵਿਚ ਪਹਿਲੇ ਤੀਰਥੰਕਰ ਭਗਵਾਨ ਰਿਸ਼ਭ ਦੇਵ ਦਾ ਜਕਰ ਨਾ ਆਇਆਂ ਹੋਵੇ । ਪੁਰਾਣਕਾਰਾਂ ਨੇ ਭਗਵਾਨ ਰਿਸ਼ਭ ਦੇਵ ਨੂੰ ਭਗਵਾਨ ਵਿਸ਼ਨੂੰ ਜੀ ਦਾ ਅਵਤਾਰ ਅਤੇ ਸ਼੍ਰੋਮਣੇ ਧਰਮ ਦਾ ਪ੍ਰਵਰਤਕ ਮੰਨਿਆ ਹੈ । ਪਰ ਕਿਸੇ ਵੀ ਵੈਦਿਕ ਥ ਵਿਚ ਅਜ ਤਕ ਭਗਵਾਨ ਮਹਾਵੀਰ ਬਾਰੇ ਇਕ ਸ਼ਬਦ ਨਹੀਂ ਮਿਲਦਾ । ਹੁਣ ਤਕ ਕਿਸੇ ਵੀ ਵੈਦਿਕ ਗੂ ਥਕਾਰ ਨੇ ਭਗਵਾਨ ਮਹਾਵੀਰ ਦੇ ਹੱਕ ਜਾਂ ਵਿਰੋਧ ਵਿਚ ਕੋਈ ਸ਼ਬਦ ਨਹੀਂ ਲਿਖਿਆ ਇਸੇ ਸਿੱਟੇ ਵਜੋਂ ਪਛਮ ਦੇ ਕੁਝ ਲੇਖ਼ਕ 19ਵੀਂ ਸਦੀ ਤਕ ਡਾ: ਲਯੂਸ਼ਨ ਆਦਿ, ਜੈਨ ਧਮ ਅਤੇ ਬੁੱਧ ਧਰਮ ਨੂੰ ਇਕ ਸਮਝਦੇ ਰਹੇ । ਮਹਾਤਮਾ ਬੁਧ ਨੂੰ ਮਹਾਵੀ ਆਖਦੇ ਰਹੇ । ਇਸ ਸਭ ਦਾ ਕੀ ਕਾਰਣ ਹੈ ? ਇਹ ਬਹੁਤ ਵਿਚਾਰ ਕਣ ਵਾਲੀ ਗੱਲ ਹੈ : ਜਿਸ ਮਹਾਪੁਰਸ਼ਾਂ ਨੇ ਸੰਸਾਰ ਤੇ ਇੰਨੇ ਉਪਕਾਰ ਕੀਤੇ, ਉਸ ਦਾ ਉਸ ਸਮੇਂ ਦੇ ਸਾਹਿਤ ਵਿਚ ਨਾਂ ਤਕ ਨਾ ਆਉਣਾ, ਇਕ ਅਚੰਭੇ ਵਾਲੀ ਗੱਲ ਹੈ । ਸਾਡੀ ਸਮਝ ਅਨੁਸਾਰ ਇਸ ਦੇ ਹੇਠ ਲਿਖੇ ਕਾਰਣ ਹੋ ਸਕਦੇ ਹਨ ।
(1) ਇਸ ਵੈਦਿਕ ਧਰਮ ਦਾ ਅਥਾਰ ਚਾਰ ਵੇਦ ਰਹੇ ਹਨ । ਵੈਦਿਕ ਧਰਮ ਵਾਲੇ ਵੇਦਾਂ ਤੋਂ ਉਲਟ ਚੱਲਣ ਵਾਲੇ ਨੂੰ ਨਾਸਤਿਕ ਸਮਝਦੇ ਸਨ । ਇਸੇ ਕਾਰਣ ਸ਼ਾਇਦ ਭਗਵਾਨ ਮਹਾਵੀਰ ਦਾ ਜ਼ਿਕਰ ਨਾ ਆਇਆ ਹੋਵੇ !
(2) ਭਗਵਾਨ ਮਹਾਵਰ ਨੇ ਵੇਦਾਂ ਤੇ ਅਧਾਰਿਤ ਜਾਤਪਾਡ ਅਤੇ ਛੂਆਛੂਤ ਆਦਿ ਬੁਰਾਈਆਂ ਨਾਲ ਖੁਲ ਕੇ ਟੱਕਰ ਲਈ । ਉਨ੍ਹਾਂ ਆਪਣੇ ਧਰਮ ਸੰਘ ਵਿਚ ਛੋਟੀਆਂ ਆਖੀਆਂ ਜਾਣ ਵਾਲੀਆਂ ਜਾਤਾਂ ਨੂੰ ਬਰਾਬਰੀ ਦੀ ਥਾਂ · ਦਿਤੀ। ਭਗਵਾਨ ਮਹਾਵੀਰ ਦੀ ਵਿਰੋਧਤਾ ਦਾ ਇਹ ਕਾਰਣ ਵੀ ਹੋ ਸਕਦਾ ਹੈ ।
(3) ਭਗਵਾਨ ਮਹਾਵੀਰ ਨੇ ਯੱਗਾਂ ਤੇ ਅਧਾਰਿਤ ਹਿੰਸਾ ਦਾ, ਪਸ਼ੂ ਬਲੀ ਅਤੇ ਬਹੂਦੇਵ ਵਾਦ ਦੀ ਖੁਲ ਕੇ ਨਿੰਦਾ ਕੀਤੀ । ਇੰਨੀ ਨਿੰਦਾ, ਉਸ ਸਮੇਂ ਦੇ ਕਿਸੇ ਵੀ ਧਰਮ ਪ੍ਰਚਾਰਕ ਨੇ ਨਹੀਂ ਕੀਤੀ । ਹੋ ਸਕਦਾ ਹੈ, ਇਸ ਧਾਰਮਿਕ ਵਿਰੋਧਤਾ ਦੇ ਕਾਰਣ, ਭਗਵਾਨ ਮਹ ਵੀਰ ਦਾ ਜ਼ਿਕਰ ਨਾ ਆਇਆ ਹੋਵੇ । ਹੋਰ ਤੀਰਥੰਕਰਾਂ ਸਮੇਂ ਇਹ ਬੁਰਾਈਆਂ ਵੈਦਿਕ ਧਰਮ ਵਿਚ ਨਾ ਹੋਣ, ਇਸੇ ਕਾਰਣ ਬਹੁਤ ਸਾਰੇ ਪ੍ਰਮੁਖ ਤੀਰਥੰਕਰਾਂ ਦਾ ਵੈਦਿਕ ਸਾਹਿਤ ਵਿਚ ਵਰਣਨ ਆਇਆ ਹੈ ।
(4) ਇਕ ਕਰਣ ਇਹ ਵੀ ਹੋ ਸਕਦਾ ਹੈ ਕਿ ਵੈਦਿਕ ਧਰਮ ਵਿਚ ਬ੍ਰਾਹਮਣਾਂ ਦੀ ,
( ਟ )