________________
ਬੱਧ ਗ ਥਾਂ ਵਿਚ ਭਗਵਾਨ ਮਹਾਵੀਰ ਦੇ ਨਿਰਵਾਨ ਦਾ ਆਪਸੀ ਵਿਰੋਧ ਵਾਲਾ ਵਰਨਣ ਹੈ । ਇਨ੍ਹਾਂ ਪ੍ਰਮਾਣਾਂ ਨੂੰ ਵੇਖ ਕੇ ਕਈ ਲੋਕ ਉਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲੇ ਦੇ ਕੋਲ ਪਹੁਰ ਦੇ ਪਿੰਡ ਨੂੰ ਪਾਵਾ ਮੰਨਦੇ ਹਨ ।
ਪਰ ਜੈਨ ਖਾਂ ਵਿਚ ਕਿਧਰੇ ਵੀ ਭਗਵਾਨ ਮਹਾਵੀਰ ਦੇ ਇਨ੍ਹਾਂ ਖੇਤਰਾਂ ਵਿਚ , ਘੁਮਣ ਦਾ ਵਰਨਣ ਨਹੀਂ । ਦੂਸਰੇ ਬੁੱਧ ਗ ਥਾਂ ਵਿਚ ਭਗਵਾਨ ਮਹਾਵੀਰ ਨੂੰ ਮਹਾਤਮਾ ਬੁੱਧ ਵਿਰੋਧੀ ਦਰਸ਼ਾਇਆ ਗਿਆ ਹੈ । ਅਜਿਹੇ ਗਲਤ ਪ੍ਰਮਾਣਾਂ ਤੇ ਵਿਸ਼ਵਾਸ ਕਰਨਾ ਕਠਿਨ ਹੈ ।
| ਸਮੁੱਚਾ ਜੈਨ ਸਮਾਜ, ਬਿਹਾਰ ਵਿਚ ਸਥਿਤ ਪਾਵਾਪੁਰੀ ਨੂੰ ਹੀ ਭਗਵਾਨ ਮਹਾਵੀਰ ਦਾ ਨਿਰਵਾਨ ਸੰਥਾਨ ਮੰਨਦਾ ਹੈ । ਇਥੇ ਦਿਗੰਬਰ ਤੇ ਸ਼ਵੇਤਾਂਬਰ ਦੋਵੇਂ ਸਮਾਜਾਂ ਦਾ ਇਕੱਠਾ ਇਕ ਜਲ-ਮੰਦਰ ਹੈ । ਇਹ ਮੰਦਰ ਕਾਫੀ ਪ੍ਰਾਚੀਨ ਹੈ । ਸਿਧ ਜੈਨ ਇਤਿਹਾਸਕਾਰ ਗਣੀ ਕਲਿਆਣ ਵਿਜੈ ਅਤੇ ਸਵਰਗਵਾਸੀ ਸ੍ਰੀ ਅਗਰ ਚੰਦ ਨਾਹਟਾਂ ਨੇ ਇਸ ਨੂੰ ਭਗਵਾਨ ਮਹਾਵੀਰ ਦਾ ਨਿਰਵਾਨ ਸਥਾਨ ਦਸਿਆ ਹੈ । ਕਿਉਂਕਿ ਕਲਪਸੂਤਰ ਵਿਚ ਮੱਧਮ (ਵਿਚਕਾਰਲੀ) ਪਾਵਾਂ ਦਾ ਜ਼ਿਕਰ ਹੈ । ਉਸ ਸਮੇਂ ਤਿੰਨ ਪਾਵਾ ਨਗਰੀਆਂ ਸਨ (1) ਮਲਾਂ ਦੀ ਪਾਵਾ, ਜਿਥੇ ਬੁੱਧ ਨੇ ਨਿਰਵਾਨ ਤੋਂ ਪਹਿਲਾਂ ਆਰਾਮ ਕੀਤਾ ਸੀ । ਇਹ ਪਾਵਾ ਕੁਸ਼ੀਆਰਾ ਦੇ ਕਰੀਬ ਹੈ । ਜੋ ਵਿਦਵਾਨ ਬੁੱਧ ਗ ਥਾਂ ਦੇ ਅਧਾਰ ਤੇ ਭਗਵਾਨ ਮਹਾਵੀਰ ਦੇ ਨਿਰਵਾਨ ਦੀ ਗੱਲ ਕਰਦੇ ਹਨ, ਉਹ ਇਸ ਪਾਵਾ ਨੂੰ ਪਾਵਾ ਮੰਨਦੇ ਹਨ । ਪਰ ਇਥੇ ਕੋਈ ਨਵਾਂ ਜਾਂ ਪ੍ਰਾਚੀਨ ਧਰਮ ਅਸਥਾਨ ਭਗਵਾਨ ਮਹਾਵੀਰ ਦੀ ਯਾਦ ਨਾਲ ਸਬੰਧਤ ਨਹੀਂ ।
(2) ਇਕ ਪਾਵਾ ਮਗਧ ਦੇਸ਼ ਦੀ ਹੱਦ ਉਪਰ ਹੈ । ਇਸ ਦਾ ਵਰਨਣ ਉਪਰਲੀਆਂ ਸਤਰਾਂ ਵਿਚ ਆ ਚੁਕਾ ਹੈ ।
(3) ਇਕ ਪਾਵਾ ਭੰਗੀ ਦੇਸ਼ ਦੀ ਰਾਜਧਾਨੀ ਸੀ । ਜੋ ਕਿਸੇ ਵੀ ਸਥਿਤੀ ਵਿਚ ਭਗਵਾਨ ਮਹਾਵੀਰ ਦਾ ਨਿਰਵਾਨ ਸਥਾਨ ਨਹੀਂ । | ਸਭ ਗੱਲਾਂ ਦਾ ਸਿੱਟਾ ਇਕੋ ਹੈ, ਕਿ ਮਗਧ ਦੇਸ਼ ਦੇ ਕਰੀਬ ਰਾਜਗਿਰੀ ਦੇ ਪਾਸ ਵਾਲੀ ਪਾਵਾ ਹੀ ਭਗਵਾਨ ਮਹਾਵੀਰ ਦੀ ਨਿਰਵਾਨ ਜਗ੍ਹਾ ਹੈ । ਇਥੇ ਜਲ ਮੰਦਰ ਤੋਂ ਛੁੱਟ ਅਨੇਕਾਂ ਪ੍ਰਾਚੀਨ ਮੰਦਰ, ਖੂਹ ਸਤੂਪ ਵਰਨਣ ਯੋਗ ਹਨ । 12ਵੀਂ ਸਦੀ ਵਿਚ ਕਈ ਤੀਰਥ ਯਾਤਰੀਆਂ ਨੇ ਇਸੇ ਪਾਵਾ ਦਾ ਜ਼ਿਕਰ ਕੀਤਾ ਹੈ । ਸਿਧ ਥ ਵਿਵਿਧ ਤੀਰਥ ਕਲਪ ਵਿਚ ਇਸੇ ਪਾਵਾ ਦਾ ਜ਼ਿਕਰ ਹੈ । ਭਗਵਾਨ ਮਹਾਵੀਰ ਨਾਲ ਸਬੰਧਤ ਪਾਵਾ ਲੱਭਣ ਲਈ ਇਹ ਸ੍ਰੀ ਬ ਬਹੁਤ ਸਹਾਇਕ ਹੈ ।
( 3 )