________________
ਜਨਮ ਸਥਾਨ -
ਭਗਵਾਨ ਮਹਾਵੀਰ ਦੇ ਜਨਮ ਸਥਾਨ ਬਾਰੇ ਅਜ ਦੇ ਇਤਿਹਾਸਕਾਰਾਂ ਨੂੰ ਕਾਫੀ ਭੁਲੇਖੇ ਹਨ । ਅਜ-ਕਲ ਤਿੰਨ ਸਥਾਨਾਂ ਨੂੰ ਭਗਵਾਨ ਮਹਾਵੀਰ ਦਾ ਜਨਮ ਸਥਾਨ ਮੰਨਿਆ ਜਾਂਦਾ ਹੈ । ਸ਼ਵੇਤਾਂਬਰ ਜੈਨ ਪਰੰਪਰਾ ਲਛਵਾੜ (ਜ਼ਿਲਾ ਗਯਾ) ਨੂੰ ਭਗਵਾਨ ਮਹਾਵੀਰ ਦਾ ਜਨਮ ਸਥਾਨ ਮੰਨਦੀ ਹੈ । ਦਿਗੰਬਰ ਜੈਨ ਪਰੰਪਰਾ ਨਾਲੰਦਾ ਦੇ ਨਜ਼ਦੀਕ ਕੁੰਡਲਪੁਰ ਨੂੰ ਭਗਵਾਨ ਮਹਾਵੀਰ ਦਾ ਜਨਮ ਸਥਾਨ ਮੰਨਦੀ ਹੈ ।
| ਪਰ ਅੱਜ ਦੇ ਭਾਰਤੀ ਤੇ ਵਿਦੇਸ਼ੀ ਸਾਰੇ ਇਤਿਹਾਸਕਾਰ ਭਗਵਾਨ ਮਹਾਵੀਰ ਦਾ ਜਨਮ ਸਥਾਨ ਵੈਸ਼ਾਲੀ ਜਿਲਾ ਮੁਜ਼ਫਰਪੁਰ ਨੂੰ ਮੰਨਦੇ ਹ । ਉਥੇ ਭਾਰਤ ਸਰਕਾਰ ਨੇ ਇਕ ਸਰੂਪ ਲਗਾਇਆ ਹੈ : ਸਾਡੇ ਰਿਸ਼ਟੀਕੋਣ ਤੋਂ ਇਹੋ ਵੈਸ਼ਾਲੀ ਭਗਵਾਨ ਮਹਾਵੀਰ ਦਾ ਜਨਮ ਸਥਾਨ ਹੈ । ਕਿਉਂਕਿ ਸ੍ਰੀ ਉਤਰਾਧਿਐਨ ਸੂਤਰ ਵਿਚ ਭਗਵਾਨ ਨੂੰ ਵਿਦੇਹ ਦੇਸ਼ ਵਾਸੀ ਵੈਸ਼ਾਲੀਕ (ਵੈਸ਼ਾਲੀ ਦੇ ਰਹਿਣ ਵਾਲ) ਆਖਿਆ ਗਿਆ ਹੈ ।
ਪਹਿਲੇ ਦੋਵੇਂ ਸਥਾਨ ਮਗਧ ਦੇਸ਼ ਵਿਚ ਆਉਂਦੇ ਹਨ । ਜਿਥੇ ਰਾਜ਼ਤੰਤਰ ਸੀ। | ਪਰ ਭਗਵਾਨ ਮਹਾਵੀਰ ਦਾ ਜਨਮ ਵੈਸ਼ਾਲੀ ਗਣਤੰਤਰ ਦੇ ਇਕ ਹਿਸੇ ਖਤਰੀ ਕੁੰਡ ਗ੍ਰਾਮ
ਵਿਚ ਹੋਇਆ ਸੀ । ਇਸ ਗੱਲ ਦੀ ਗਵਾਹੀ ਪੁਰਾਣੇ ਆਚਾਰੀਆ, ਭਗਵਤੀ ਸੂਤਰ, ਉਤਰਾਧਿਐਨ ਸੂਤਰ, ਕਲਪ ਸੂਤਰ ਆਦਿ ਤੋਂ ਵੀ ਹੁੰਦੀ ਹੈ । ਉਂਜ ਵੀ ਭਗਵਾਨ ਮਹਾਵੀਰ ਦੀ ਮਾਤਾ ਵੈਸ਼ਾਲੀ ਦੇ ਰਾਜਾ ਚੇਟਕ ਦੀ ਭੈਣ ਸੀ ।
ਦਿਗੰਬਰ ਪਰੰਪਰਾ ਵਾਲਾ ਕੁੰਡਲਪੁਰ ਤੀਰਥ ਜ਼ਿਆਦਾ ਪੁਰਾਣਾ ਨਹੀਂ ਹੈ । ਦਿਗੰਬਤ ਪਰੰਪਰਾ ਵਿਚ ਵੀ ਭਗਵਾਨ ਮਹਾਵੀਰ ਦਾ ਰਿਸ਼ਤਾ ਵੈਸ਼ਾਲੀ ਗਣਤੰਤਰ ਦੇ . ਮੁਖੀ ਮਹਾਰਾਜਾ ਚੇਟਕ ਨਾਲ ਜੋੜਿਆ ਗਿਆ ਹੈ ।
ਬੱਧ ਸਾਹਿਤ ਵਿਚ ਵੀ ਵੈਸ਼ਾਲੀ ਨੂੰ ਗਣਤੰਤਰ ਆਖਿਆ ਗਿਆ ਹੈ । ਮਹਾਤਮਾ ਬੁਧ ਨੇ ਵੈਸ਼ਾਲੀ ਦੇ ਲਿਛਵੀਆਂ ਦੀ ਸਭਾ ਉਨ੍ਹਾਂ ਵਲੋਂ ਸਰਬ ਸੰਮਤੀ ਨਾਲ ਫੈਸਲੇ ਕਰਨ ਦੀ ਪ੍ਰਸ਼ੰਸਾ ਕੀਤੀ ਹੈ । ਇਥੇ ਹੀ ਬਸ ਨਹੀਂ ਵੈਸ਼ਾਲੀ ਗਣਤੰਤਰ ਬਹੁਤ ਖੁਸ਼ਹਾਲ ਸੀ । ਇਥੋਂ ਦੇ ਲੋਕ ਰੰਗ ਬਿਰੰਗੇ ਕਪੜੇ ਪਹਿਨਦੇ ਸਨ । ਮਹਾਤਮਾ ਬੁਧ ਨੇ ਇਥੋਂ ਦੇ ਲੋਕਾਂ ਨੂੰ ਦੇਵਤਾ ਕਿਹਾ ਹੈ । ਇਹ ਲੋਕ ਬਜ਼ੁਰਗਾਂ ਅਤੇ ਮਹਿਮਾਨਾਂ ਦੀ ਬਹੁਤ ਇਜ਼ਤ ਕਰਦੇ ਸਨ। ਦਿਗੰਬਰ ਪਰੰਪਰਾ ਅਨੁਸਾਰ ਭਗਵਾਨ ਮਹਾਵੀਰ ਦੀ ਸ਼ਾਦੀ ਨਹੀਂ ਹੋਈ ਸੀ । ਉਨ੍ਹਾਂ ਦਾ ਪਹਿਲਾ ਉਪਦੇਸ਼ ਪਾਵਾ ਪੁਰੀ ਦੀ ਥਾਂ ਰਾਜਗਹਿ ਦੇ ਵਿਪੁਲਾਚਲ ਪਹਾੜ ਤੇ ਹੋਇਆ ਸੀ ।
ਨਿਰਵਾਨ ਸਥਾਨ
ਭਗਵਾਨ ਮਹਾਵੀਰ ਦੇ ਜਨਮ ਦੀ ਤਰਾਂ ਉਨਾਂ ਦੇ ਨਿਰਵਾਨ ਵਾਲੀ ਜਗ੍ਹਾ ਸਬੰਧੀ ਇਤਿਹਾਸਕਾਰਾਂ ਦੇ ਕਾਫੀ ਮਤਭੇਦ ਹਨ ।