Book Title: The Science Of Karma Punjabi
Author(s): Dada Bhagwan
Publisher: Dada Bhagwan Aradhana Trust

View full book text
Previous | Next

Page 25
________________ 16 ਕਰਮ ਦਾ ਸਿਧਾਂਤ ਸਿਰਫ਼ ਡਿਸਚਾਰਜ ਹੀ ਰਹੇਗਾ। ਇਹ ਸਾਇੰਸ ਹੈ। ਸਾਡੇ ਕੋਲ ਇਸ ਪੂਰੇ ਵਲਡ ਦਾ ਸਾਇੰਸ ਹੈ। ਤੁਸੀਂ ਕੌਣ ਹੋ? ਮੈਂ ਕੌਣ ਹਾਂ? ਇਹ ਕਿਸ ਤਰ੍ਹਾਂ ਚਲਦਾ ਹੈ? ਕੌਣ ਚਲਾਉਂਦਾ ਹੈ? ਇਹ ਸਭ ਸਾਇੰਸ ਹੈ। ਪ੍ਰਸ਼ਨ ਕਰਤਾ : ਆਦਮੀ ਮਰ ਜਾਂਦਾ ਹੈ, ਉਦੋਂ ਆਤਮਾ ਅਤੇ ਦੇਹ ਅੱਲਗ ਹੋ ਜਾਂਦੇ ਹਨ, ਤਾਂ ਫਿਰ ਆਤਮਾ ਦੂਸਰੇ ਸ਼ਰੀਰ ਵਿਚ ਜਾਂਦਾ ਹੈ ਜਾਂ ਪਰਮੇਸ਼ਵਰ ਵਿੱਚ ਵਲੀਨ ਹੋ ਜਾਂਦਾ ਹੈ? ਜੇ ਦੂਸਰੇ ਸ਼ਰੀਰ ਵਿੱਚ ਜਾਂਦਾ ਹੈ ਤਾਂ ਕੀ ਉਹ ਕਰਮ ਦੀ ਵਜ੍ਹਾ ਨਾਲ ਜਾਂਦਾ ਹੈ? ਦਾਦਾ ਸ਼੍ਰੀ : ਹਾਂ, ਦੂਸਰਾ ਕੋਈ ਨਹੀਂ, ਕਰਮ ਹੀ ਲੈ ਜਾਣ ਵਾਲਾ ਹੈ। ਕਰਮ ਨਾਲ ਪੁਦਗਲ ਭਾਵ ਹੁੰਦਾ ਹੈ। ਪੁਦਗਲ ਭਾਵ ਯਾਨੀ ਪ੍ਰਾਕ੍ਰਿਤ ਭਾਵ, ਉਹ ਹਲਕਾ ਹੋਵੇ ਤਾਂ ਦੇਵਗਤੀ ਵਿੱਚ, ਉਧਰਵਗਤੀ (ਉੱਚੀ ਗਤੀ) ਵਿਚ ਲੈ ਜਾਂਦਾ ਹੈ ਅਤੇ ਉਹ ਭਾਰੀ ਹੋਵੇ ਤਾਂ ਅਧੋਗਤੀ (ਨੀਵੀਂ ਗਤੀ) ਵਿੱਚ ਲੈ ਜਾਂਦਾ ਹੈ, ਨਾਰਮਲ ਹੋਵੇ ਤਾਂ ਇਧਰ ਹੀ ਰਹਿੰਦਾ ਹੈ, ਸੱਜਣ ਵਿੱਚ, ਮਨੁੱਖ ਵਿੱਚ ਰਹਿੰਦਾ ਹੈ। ਪ੍ਰਾਕ੍ਰਿਤ ਭਾਵ ਪੂਰਾ ਹੋ ਗਿਆ ਤਾਂ ਮੋਕਸ਼ ਵਿਚ ਚਲਾ ਜਾਂਦਾ ਹੈ। , ਪ੍ਰਸ਼ਨ ਕਰਤਾ : ਕੋਈ ਆਦਮੀ ਮਰ ਗਿਆ ਅਤੇ ਉਸਦੀ ਕੋਈ ਖੁਆਇਸ਼ ਬਾਕੀ ਰਹਿ ਗਈ ਹੋਵੇ, ਤਾਂ ਉਹ ਖੁਆਇਸ਼ ਪੂਰੀ ਕਰਨ ਦੇ ਲਈ ਕੀ ਯਤਨ ਕਰਦਾ ਹੈ? ਦਾਦਾ ਸ਼੍ਰੀ : ਆਪਣਾ ਇਹ ‘ਗਿਆਨ’ ਮਿਲ ਗਿਆ ਅਤੇ ਜੇ ਉਸਦੀ ਇੱਛਾ ਬਾਕੀ ਰਹਿੰਦੀ ਹੈ ਤਾਂ ਉਸਦੇ ਲਈ ਉਸਦਾ ਅਗਲਾ ਜਨਮ ਐਜ਼ ਫਾਰ ਐਜ਼ ਪੌਸੀਬਲ ਤਾਂ ਦੇਵਗਤੀ ਦਾ ਹੀ ਰਹਿੰਦਾ ਹੈ। ਨਹੀਂ ਤਾਂ ਕਦੇ ਕਿਸੇ ਆਦਮੀ, ਬਹੁਤ ਸੱਜਣ ਆਦਮੀ ਦਾ ਯੋਗਭ੍ਰਿਸ਼ਟ ਆਦਮੀ ਦਾ ਅਵਤਾਰ ਆਉਂਦਾ ਹੈ, ਪਰ ਉਸਦੀ ਇੱਛਾ ਪੂਰੀ ਹੁੰਦੀ ਹੈ। ਇੱਛਾ ਦਾ ਸਭ ਸਰਕਮਸਟਾਂਸ਼ਿਅਲ ਐਵੀਡੈਂਸ ਪੂਰਾ ਹੋ ਜਾਂਦਾ ਹੈ। ਮੋਕਸ਼ ਵਿੱਚ ਜਾਣ ਤੋਂ ਪਹਿਲਾਂ ਜਿਸ ਤਰ੍ਹਾਂ ਦੀ ਇੱਛਾ ਹੈ, ਉਸ ਤਰ੍ਹਾਂ ਇੱਕ-ਦੋ-ਜਨਮਾਂ ਵਿੱਚ ਸਭ ਚੀਜ਼ ਮਿਲ ਜਾਂਦੀ ਹੈ ਅਤੇ ਸਭ ਇੱਛਾ ਪੂਰੀ ਹੋਣ ਤੋਂ ਬਾਅਦ ਮੋਕਸ਼ ਵਿੱਚ ਚਲਾ ਜਾਂਦਾ ਹੈ। ਪਰ ਮਨੁੱਖ ਜਨਮ ਇਸ ਖੇਤਰ ਵਿੱਚ ਨਹੀਂ ਆਵੇਗਾ,

Loading...

Page Navigation
1 ... 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60