Book Title: The Science Of Karma Punjabi
Author(s): Dada Bhagwan
Publisher: Dada Bhagwan Aradhana Trust

View full book text
Previous | Next

Page 31
________________ ਕਰਮ ਦਾ ਸਿਧਾਂਤ | ਦਾਦਾ ਸ੍ਰੀ : ਖੰਡ-ਪੂਰੀ ਤੁਸੀਂ ਖਾਂਦੇ ਹੋ ਅਤੇ ਚਲਾਉਂਦਾ ਹੈ ਉਹ?!!! | ਜਦੋਂ ਤੱਕ ਆਦਮੀ ਕਰਮ ਯੋਗ ਵਿੱਚ ਹੈ, ਉੱਥੇ ਤੱਕ ਭਗਵਾਨ ਨੂੰ ਸਵੀਕਾਰ ਕਰਨਾ ਪਵੇਗਾ ਕਿ ਹੇ ਭਗਵਾਨ, ਤੁਹਾਡੀ ਸ਼ਕਤੀ ਨਾਲ ਮੈਂ ਕਰਦਾ ਹਾਂ। ਨਹੀਂ ਤਾਂ ਮੈਂ ਕਰਦਾ ਹਾਂ ਉਹ ਕਿੱਥੇ ਤੱਕ ਕਿਹਾ ਜਾਂਦਾ ਹੈ? ਜਦੋਂ ਕਮਾਉਂਦਾ ਹੈ ਤਾਂ ਬੋਲਦਾ ਹੈ, ਮੈਂ ਕਮਾਇਆ` ਪਰ ਜਦੋਂ ਘਾਟਾ ਹੁੰਦਾ ਹੈ, ਤਾਂ ‘ਭਗਵਾਨ ਨੇ ਘਾਟਾ ਕਰ ਦਿੱਤਾ ਕਹੇਗਾ। “ਮੇਰੇ ਪਾਰਟਨਰ ਨੇ ਕੀਤਾ, ਨਹੀਂ ਤਾਂ “ਮੇਰੇ ਹਿ ਏਦਾਂ ਹਨ, ਭਗਵਾਨ ਰੁੱਸਿਆ ਹੋਇਆ ਹੈ, ਇਸ ਤਰ੍ਹਾਂ ਸਭ ਗਲਤ ਬੋਲਦਾ ਹੈ। ਭਗਵਾਨ ਦੇ ਲਈ, ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ। ਉਹ ਸਭ ਭਗਵਾਨ ਕਰਦਾ ਹੈ। ਇਸ ਤਰ੍ਹਾਂ ਸਮਝ ਕੇ ਨਿਮਿਤ ਰੂਪ ਵਿੱਚ ਕੰਮ ਕਰਨਾ ਚਾਹੀਦਾ ਹੈ। | ਕਰਮਯੋਗ ਕੀ ਹੈ? ਭਗਵਾਨ ਕਰਤਾ ਹੈ, ਮੈਂ ਉਸਦਾ ਨਿਮਿਤ ਹਾਂ। ਉਹ ਜਿਸ ਤਰ੍ਹਾਂ ਦਸਦੇ ਹਨ, ਉਸ ਤਰ੍ਹਾਂ ਕਰਨਾ ਹੈ। ਉਸਦਾ ਅਹੰਕਾਰ ਨਹੀਂ ਕਰਨਾ ਹੈ। ਇਸਦਾ ਨਾਮ ਕਰਮਯੋਗ। ਕਰਮਯੋਗ ਵਿੱਚ ਤਾਂ, ਸਭ ਕੰਮ ਅੰਦਰ ਤੋਂ ਦੱਸਦਾ ਹੈ, ਇਸ ਤਰ੍ਹਾਂ ਹੀ ਤੁਹਾਨੂੰ ਕਰਨਾ ਹੈ। ਬਾਹਰ ਤੋਂ ਕੋਈ ਡਰ ਨਹੀਂ ਰਹਿਣਾ ਚਾਹੀਦਾ ਕਿ ਲੋਕ ਕੀ ਕਹਿਣਗੇ ਅਤੇ ਕੀ ਨਹੀਂ। ਸਭ ਕੁੱਝ ਭਗਵਾਨ ਦੇ ਨਾਮ ਤੇ ਹੀ ਕਰਨਾ ਹੈ। ਅਸੀਂ ਕੁੱਝ ਨਹੀਂ ਕਰਨਾ ਹੈ। ਅਸੀਂ ਤਾਂ ਨਿਮਿਤ ਰੂਪ ਵਿੱਚ ਕਰਨਾ ਹੈ। ਅਸੀਂ ਤਾਂ ਭਗਵਾਨ ਦੇ ਹਥਿਆਰ (ਸਾਧਨ) ਹਾਂ, ਇਸ ਤਰ੍ਹਾਂ ਕੰਮ ਕਰਨਾ ਹੈ। ਕਰਮ, ਕਰਮ ਚੇਤਨਾ, ਕਰਮਫ਼ਲ ਚੇਤਨਾ! ਪ੍ਰਸ਼ਨ ਕਰਤਾ : ਆਪਣਾ ਕਰਮ ਕੌਣ ਲਿਖਦਾ ਹੈ? ਦਾਦਾ ਸ੍ਰੀ : ਆਪਣੇ ਕਰਮ ਨੂੰ ਲਿਖਣ ਵਾਲਾ ਕੋਈ ਨਹੀਂ ਹੈ। ਇਹ ਵੱਡੇ-ਵੱਡੇ ਕੰਪਿਉਟਰ ਹੁੰਦੇ ਹਨ, ਉਹ ਜਿਵੇਂ ਰਿਜ਼ਲਟ ਦਿੰਦੇ ਹਨ, ਉਸੇ ਤਰ੍ਹਾਂ ਹੀ ਤੁਹਾਨੂੰ ਕਰਮ ਦਾ ਫ਼ਲ ਮਿਲਦਾ ਹੈ। | ਕਰਮ ਕੀ ਚੀਜ਼ ਹੈ? ਜੋ ਜ਼ਮੀਨ ਵਿੱਚ ਬੀਜ ਬੀਜਦਾ ਹੈ, ਉਸਨੂੰ ਕਰਮ ਕਿਹਾ ਜਾਂਦਾ ਹੈ ਅਤੇ ਉਸਦਾ ਜੋ ਫ਼ਲ ਆਉਂਦਾ ਹੈ, ਉਹ ਕਰਮਫ਼ਲ ਹੈ।

Loading...

Page Navigation
1 ... 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60