________________
ਪ੍ਰਤੀਕ੍ਰਮਣ ਦਾਦਾ ਸ੍ਰੀ : ਤੁਹਾਡੇ ਹੱਥ ਵਿੱਚ ਸੱਤਾ ਕੀ ਹੈ? ਆਉਣ ਦੀ ਸੋਚਦੇ ਹੋ, ਪਰ ਆ ਨਹੀਂ ਸਕਦੇ ਤਾਂ ਉਸਦੇ ਲਈ ਮਨ ਵਿੱਚ ਖੇਦ ਰਹਿਣਾ ਚਾਹੀਦਾ ਹੈ। ਤੁਸੀਂ ਉਸਨੂੰ ਕਹਿਣਾ ਕਿ ਚੰਦੂਭਾਈ ਪ੍ਰਤੀਕ੍ਰਮਣ ਕਰੋ, ਜਲਦੀ ਹੱਲ ਨਿਕਲੇਗਾ। ਨਹੀਂ ਜਾ ਸਕਦੇ ਉਸਦੇ ਲਈ ਪ੍ਰਤੀਕ੍ਰਮਣ ਕਰੋ।
ਤਿਆਖਿਆਨ ਕਰੋ ਕਿ ਇਸ ਤਰ੍ਹਾਂ ਦੀ ਭੁੱਲ-ਚੁੱਕ ਹੋਈ। ਹੁਣ ਫਿਰ ਤੋਂ ਭੁੱਲ-ਚੁੱਕ ਨਹੀਂ ਕਰਾਂਗਾ।
ਅਤੇ ਹੁਣ ਜੋ ਭਾਵ ਆਉਂਦੇ ਹਨ ਉਹ ਭਾਵ ਕਿਉਂ ਜਿਆਦਾ ਆਉਂਦੇ ਹਨ? ਅਤੇ ਕੰਮ ਕਿਉਂ ਨਹੀਂ ਹੁੰਦਾ। ਭਾਵ ਆਉਣ ਦੀ ਵਜ੍ਹਾ ਇਹ ਹੈ ਕਿ ਕੰਮਿਗ ਇਵੇਂਟਸ ਕਾਸਟ ਦੇਅਰ ਸ਼ੈਡੋਜ਼ ਬਿਫੋਰ। ਇਹ ਸਾਰੀਆਂ ਗੱਲਾਂ ਹੋਣ ਵਾਲੀਆਂ ਹਨ।
| ਪ੍ਰਸ਼ਨ ਕਰਤਾ : ਚਿੰਤਾ ਹੋ ਜਾਂਦੀ ਹੈ। ਉਸਦਾ ਪ੍ਰਤੀਕ੍ਰਮਣ ਕਿਵੇਂ ਕਰਨਾ ਚਾਹੀਦਾ ਹੈ?
| ਦਾਦਾ ਸ੍ਰੀ : ‘ਮੇਰੇ ਅਹੰਕਾਰ ਦੇ ਕਾਰਣ ਚਿੰਤਾ ਹੁੰਦੀ ਹੈ। ਮੈਂ ਉਸਦਾ ਕਰਤਾ ਥੋੜੇ ਹੀ ਹਾਂ? ਇਸ ਲਈ ਦਾਦਾ ਭਗਵਾਨ! ਮਾਫ਼ ਕਰਨਾ। ਇਹੋ ਜਿਹਾ ਕੁੱਝ ਤਾਂ ਕਰਨਾ ਪਵੇਗਾ ਨਾ? ਕੀ ਉਸਦੇ ਬਿਨਾਂ ਚੱਲ ਸਕਦਾ ਹੈ? | ਪ੍ਰਸ਼ਨ ਕਰਤਾ : ‘ਬਹੁਤ ਠੰਡ ਪੈ ਰਹੀ ਹੈ, ਬਹੁਤ ਠੰਡ ਪੈ ਰਹੀ ਹੈ। ਅਸੀਂ ਜੇ ਇਸ ਤਰ੍ਹਾਂ ਕਹੀਏ ਤਾਂ ਉਹ ਕੁਦਰਤ ਦੇ ਵਿਰੁੱਧ ਬੋਲੇ ਤਾਂ ਕੀ ਉਸਦਾ ਪ੍ਰਤੀਕ੍ਰਮਣ ਕਰਨਾ ਚਾਹੀਦਾ ਹੈ? | ਦਾਦਾ ਸ੍ਰੀ : ਨਹੀ, ਪ੍ਰਤੀਕ੍ਰਮਣ ਤਾਂ ਜਿੱਥੇ ਰਾਗ-ਦਵੇਸ਼ ਹੋ ਰਹੇ ਹੋਣ, ‘ਫਾਈਲ’ ਹੋਵੇ ਉਥੇ ਕਰਨੇ ਹਨ। ਕੁੜੀ ਖੱਟੀ ਹੋਵੇ ਤਾਂ ਉਸਦਾ ਪ੍ਰਤੀਕੂਮਣ ਨਹੀਂ ਕਰਨਾ ਹੈ, ਪਰ ਜਿਸਨੇ ਖੱਟੀ ਬਣਾਈ, ਉਸਦਾ ਪ੍ਰਤੀਕ੍ਰਮਣ ਕਰਨਾ ਹੈ। ਪ੍ਰਤੀਕ੍ਰਮਣ ਨਾਲ ਸਾਹਮਣੇ ਵਾਲੇ ਦੀ ਪਰਣਿਤੀ ਬਦਲਦੀ ਹੈ।
ਕਿਤੇ ਪੇਸ਼ਾਬ ਕਰਨ ਗਿਆ ਉਥੇ ਇੱਕ ਕੀੜੀ ਰੁੜ ਗਈ ਤਾਂ ਮੈਂ ਪ੍ਰਤੀਕ੍ਰਮਣ ਕਰਦਾ ਹਾਂ। ਅਸੀਂ ਉਪਯੋਗ ਨਹੀਂ ਛੱਡਦੇ। ਰੁੜ ਗਈ ਉਹ