________________
ਪ੍ਰਤੀਕ੍ਰਮਣ ‘ਡਿਸਚਾਰਜ’ ਰੂਪ ਹੈ ਪਰ ਉਸ ਸਮੇਂ ਅਤੀਕ੍ਰਮਣ ਦੋਸ਼ ਕਿਉਂ ਹੋਇਆ? ਜਾਗ੍ਰਿਤੀ ਮੰਦ ਕਿਉਂ ਹੋਈ? ਉਸਦਾ ਦੋਸ਼ ਲੱਗਦਾ ਹੈ। | ਪੜ੍ਹਦੇ ਸਮੇਂ ਕਿਤਾਬ ਨੂੰ ਨਮਸਕਾਰ ਕਰ ਕੇ ਕਹਿਣਾ ਕਿ, “ਦਾਦਾ ਜੀ, ਮੈਨੂੰ ਪੜ੍ਹਨ ਦੀ ਸ਼ਕਤੀ ਦਿਓ। ਅਤੇ ਜੇ ਕਦੇ ਭੁੱਲ ਗਏ ਤਾਂ ਉਪਾਅ ਕਰਨਾ। ਦੋ ਵਾਰ ਨਮਸਕਾਰ ਕਰਨਾ ਅਤੇ ਕਹਿਣਾ ਕਿ “ਦਾਦਾ ਭਗਵਾਨ, ਮੇਰੀ ਇੱਛਾ ਨਹੀਂ ਸੀ, ਫਿਰ ਵੀ ਭੁੱਲ ਗਿਆ, ਇਸ ਲਈ ਉਸਦੀ ਮਾਫੀ ਮੰਗਦਾ ਹਾਂ। ਹੁਣ ਫਿਰ ਤੋਂ ਇਸ ਤਰ੍ਹਾਂ ਨਹੀਂ ਕਰਾਂਗਾ।
ਸਮੇਂ ਤੇ ਵਿਧੀ ਕਰਨਾ ਭੁੱਲ ਜਾਓ ਅਤੇ ਬਾਅਦ ਵਿੱਚ ਯਾਦ ਆਵੇ ਤਾਂ ਪ੍ਰਤੀਕ੍ਰਮਣ ਕਰਕੇ ਬਾਅਦ ਵਿੱਚ ਕਰਨਾ।
‘ਡਿਸਚਾਰਜ` ਵਿੱਚ ਜੋ ਅਤੀਕ੍ਰਮਣ ਹੋਏ ਹਨ, ਉਸਦੇ ਲਈ ਅਸੀਂ ਪ੍ਰਤੀਕ੍ਰਮਣ ਕਰਦੇ ਹਾਂ। ਸਾਹਮਣੇ ਵਾਲੇ ਨੂੰ ਦੁੱਖ ਪਹੁੰਚੇ ਇਹੋ ਜਿਹੇ ‘ਡਿਸਚਾਰਜ’ ਦੇ ਪ੍ਰਤੀਕ੍ਰਮਣ ਕਰਨੇ ਹਨ। ਜਿੱਥੇ ਮਹਾਤਮਾਵਾਂ ਦਾ ਜਾਂ ਦਾਦਾ ਜੀ ਦਾ ਕੁੱਝ ਭਲਾ ਕੀਤਾ ਹੋਵੇ ਤਾਂ ਉਸਦੇ ਪ੍ਰਤੀਕੁਮਣ ਨਹੀਂ ਕਰਨੇ ਹਨ। ਪਰ ਬਾਹਰ ਕਿਸੇ ਹੋਰ ਦਾ ਭਲਾ ਕੀਤਾ ਹੋਵੇ ਤਾਂ ਉਸਦਾ ਪ੍ਰਤੀਕ੍ਰਮਣ ਕਰਨਾ ਪਵੇਗਾ ਕਿਉਂਕਿ ਉਪਯੋਗ ਭੁੱਲ ਗਏ, ਉਸਦਾ ਪ੍ਰਤੀਕ੍ਰਮਣ ਕਰਨਾ ਪਵੇਗਾ।
ਪ੍ਰਸ਼ਨ ਕਰਤਾ : ਤੀਮਣ ਕਰਦੇ ਹਾਂ ਤਾਂ ਉਹ ਸਾਹਮਣੇ ਵਾਲੇ ਨੂੰ ਪਹੁੰਚਦਾ ਹੈ?
| ਦਾਦਾ ਸ੍ਰੀ : ਸਾਹਮਣੇ ਵਾਲੇ ਨੂੰ ਪਹੁੰਚਦਾ ਹੈ, ਉਹ ਨਰਮ ਹੁੰਦਾ ਜਾਵੇਗਾ। ਉਸਨੂੰ ਪਤਾ ਚੱਲੇ ਜਾਂ ਨਾ ਵੀ ਚੱਲੇ। ਸਾਡੇ ਪ੍ਰਤੀ ਉਸਦਾ ਭਾਵ ਨਰਮ ਹੁੰਦਾ ਜਾਵੇਗਾ। ਸਾਡੇ ਪ੍ਰਤੀਕ੍ਰਮਣ ਵਿੱਚ ਤਾਂ ਬਹੁਤ ਅਸਰ ਹੈ। ਜੇ ਇੱਕ ਘੰਟਾ ਸਹੀ ਢੰਗ ਨਾਲ ਹੋਏ ਹੋਣ ਤਾਂ ਸਾਹਮਣੇ ਵਾਲੇ ਵਿੱਚ ਪਰਿਵਰਤਨ ਆ ਜਾਂਦਾ ਹੈ। ਜਿਨ੍ਹਾਂ ਦਾ ਅਸੀਂ ਤੀਕੁਮਣ ਕਰਦੇ ਹਾਂ, ਉਹ ਆਪਣੇ ਦੋਸ਼ ਤਾਂ ਨਹੀਂ ਦੇਖੇਗਾ ਪਰ ਉਸਨੂੰ ਆਪਣੇ ਲਈ ਸਨਮਾਨ ਉਤਪੰਨ ਹੋਵੇਗਾ।
ਪ੍ਰਸ਼ਨ ਕਰਤਾ : ਪ੍ਰਤੀਕ੍ਰਮਣ ਕਰਦੇ ਹਾਂ ਤਾਂ ਨਵਾਂ ‘ਚਾਰਜ ਨਹੀਂ ਕਰਦੇ?