________________
ਪ੍ਰਤੀਕ੍ਰਮਣ
ਦਾਦਾ ਸ਼੍ਰੀ : ਆਤਮਾ ਕਰਤਾ ਹੋਵੇਗਾ ਤਾਂ ਕਰਮ ਬੰਧੇਗਾ। ਪ੍ਰਤੀਕ੍ਰਮਣ ਆਤਮਾ ਨਹੀਂ ਕਰਦਾ ਹੈ। ਚੰਦੂਭਾਈ ਕਰਦੇ ਹਨ ਅਤੇ ਤੁਸੀਂ ਉਸਦੇ ਗਿਆਤਾ-ਦ੍ਰਿਸ਼ਟਾ ਰਹੋ।
90
ਨਿੱਜ ਸਵਰੂਪ ਦੀ ਪ੍ਰਾਪਤੀ ਤੋਂ ਬਾਅਦ ਸਹੀ ਪ੍ਰਤੀਕ੍ਰਮਣ ਹੋਣਗੇ। ਪ੍ਰਤੀਕ੍ਰਮਣ ਕਰਨ ਵਾਲਾ ਹੋਣਾ ਚਾਹੀਦਾ ਹੈ, ਪ੍ਰਤੀਕ੍ਰਮਣ ਕਰਵਾਉਣ ਵਾਲਾ ਹੋਣਾ ਚਾਹੀਦਾ ਹੈ।
ਸਾਡਾ ਪ੍ਰਤੀਕ੍ਰਮਣ ਯਾਨੀ ਕੀ? ਕਿ ਗਡਾਰੀ ਖੇਡਦੇ ਸਮੇਂ ਜਿੰਨੇ ਵੀ ਟੁਕੜੇ ਹੋਣ, ਉਹਨਾਂ ਨੂੰ ਜੋੜ ਕੇ ਸਾਫ਼ ਕਰ ਦੇਵੇ, ਉਹੀ ਸਾਡਾ ਪ੍ਰਤੀਕ੍ਰਮਣ
ਹੈ।
ਪ੍ਰਸ਼ਨ ਕਰਤਾ : ਨੀਂਦ ਵਿੱਚੋਂ ਜਾਗਦੇ ਹੀ ਪ੍ਰਤੀਕ੍ਰਮਣ ਸ਼ੁਰੂ ਹੋ ਜਾਂਦੇ
ਦਾਦਾ ਸ਼੍ਰੀ : ਇਹ ‘ਪ੍ਰਤੀਕ੍ਰਮਣ ਆਤਮਾ’ ਹੋਇਆ। ਸ਼ੁੱਧ ਆਤਮਾ ਤਾਂ ਹੈ ਪਰ ਇਹ ਪ੍ਰਤਿਸ਼ਠਿਤ ਆਤਮਾ, ‘ਪ੍ਰਤੀਕ੍ਰਮਣ ਆਤਮਾ' ਬਣ ਗਿਆ। ਲੋਕਾਂ ਨੂੰ ਕਸ਼ਾਈ ਆਤਮਾ ਹੈ। ਇਸ ਵਰਲਡ ਵਿੱਚ ਕੋਈ ਇੱਕ ਵੀ ਪ੍ਰਤੀਕ੍ਰਮਣ ਕਰ ਸਕੇ, ਇਹੋ ਜਿਹਾ ਨਹੀਂ ਹੈ।
ਹਨ।
ਜਿਵੇਂ-ਜਿਵੇਂ ਨਕਦ ਪ੍ਰਤੀਕ੍ਰਮਣ ਹੁੰਦਾ ਜਾਵੇਗਾ, ਉਵੇਂ-ਉਵੇਂ ਸ਼ੁੱਧ ਹੁੰਦਾ ਜਾਵੇਗਾ। ਅਤੀਕ੍ਰਮਣ ਦੇ ਸਾਹਮਣੇ ਤੁਸੀਂ ਨਕਦ ਪ੍ਰਤੀਕ੍ਰਮਣ ਕਰੋਗੇ ਤਾਂ ਮਨ ਅਤੇ ਬਾਣੀ ਸ਼ੁੱਧ ਹੁੰਦੇ ਜਾਣਗੇ।
ਪ੍ਰਤੀਕ੍ਰਮਣ ਯਾਨੀ ਬੀਜ ਨੂੰ ਭੁੰਨ ਕੇ ਬੀਜਣਾ।
ਆਲੋਚਨਾ-ਪ੍ਰਤੀਕ੍ਰਮਣ ਅਤੇ ਪ੍ਰਤਿਆਖਿਆਨ ਯਾਨੀ ਪ੍ਰਤੀਦਿਨ ਦਾ ਲੇਖਾ-ਜੋਖਾ ਕੱਢਣਾ।
ਜਿੰਨੇ ਦੋਸ਼ ਦਿਖਾਈ ਦਿੱਤੇ ਉੰਨਾ ਕਮਾਏ। ਉਂਨੇ ਪ੍ਰਤੀਕ੍ਰਮਣ ਕਰਨੇ
ਹਨ।
ਪ੍ਰਸ਼ਨ ਕਰਤਾ : ਇਹ ਜੋ ਪ੍ਰਤੀਕ੍ਰਮਣ ਨਹੀਂ ਹੋ ਪਾਉਂਦੇ, ਉਹ ਪ੍ਰਕ੍ਰਿਤੀ ਦੋਸ਼ ਹੈ ਜਾਂ ਉਹ ਅੰਤਰਾਏ ਕਰਮ ਹੈ?