________________
ਪ੍ਰਤੀਕ੍ਰਮਣ
ਮਨ-ਬਚਨ-ਕਾਇਆ ਦਾ ਯੋਗ, ਭਾਵਕਰਮ-ਕਰਮ-ਨੋਕਰਮ, ਚੰਦੂਭਾਈ ਅਤੇ ਚੰਦੂਭਾਈ ਦੇ ਨਾਮ ਦੀ ਸਰਵ ਮਾਇਆ ਤੋਂ ਅਲੱਗ ਇਹੋ ਜਿਹੇ ਸ਼ੁੱਧ ਆਤਮਾ ਨੂੰ ਯਾਦ ਕਰਕੇ ਕਹਿਣਾ, ਹੈ ਸ਼ੁੱਧ ਆਤਮਾ ਭਗਵਾਨ! ਮੈ ਉੱਚੀ ਆਵਾਜ਼ ਵਿੱਚ ਬੋਲ ਦਿੱਤਾ, ਇਹ ਭੁੱਲ ਹੋ ਗਈ। ਇਸ ਲਈ ਉਸਦੀ ਮਾਫੀ ਮੰਗਦਾ ਹਾਂ। ਅਤੇ ਉਹ ਭੁੱਲ ਹੁਣ ਫਿਰ ਤੋਂ ਨਹੀਂ ਕਰਾਂਗਾ ਇਹ ਨਿਸ਼ਚੈ ਕਰਦਾ ਹਾਂ। ਇਹੋ ਜਿਹੀ ਭੁੱਲ ਨਾ ਕਰਨ ਦੀ ਸ਼ਕਤੀ ਦਿਓ।` ਸ਼ੁੱਧ ਆਤਮਾ ਨੂੰ ਯਾਦ ਕੀਤਾ ਜਾਂ ਦਾਦਾ ਨੂੰ ਯਾਦ ਕੀਤਾ ਅਤੇ ਕਿਹਾ ਕਿ, ਇਹ ਭੁੱਲ ਹੋ ਗਈ ਇਹ ਆਲੋਚਨਾ ਅਤੇ ਉਸ ਭੁੱਲ ਨੂੰ ਧੋ ਦੇਣਾ ਉਹ ਪ੍ਰਤੀਕ੍ਰਮਣ ਅਤੇ ਇਹੋ ਜਿਹੀ ਭੁੱਲ ਫਿਰ ਤੋਂ ਨਹੀਂ ਕਰਾਂਗਾ ਇਹ ਨਿਸ਼ਚੈ ਕਰਨਾ, ਉਹ ਤਿਆਖਿਆਨ ਹੈ।
| ਪ੍ਰਸ਼ਨ ਕਰਤਾ : ਤੀਕੁਮਣ ਕਰਨ ਤੋਂ ਬਾਅਦ ਸਾਡੀ ਬਾਣੀ ਬਹੁਤ ਚੰਗੀ ਹੋ ਜਾਵੇਗੀ, ਇਸੇ ਜਨਮ ਵਿੱਚ?
ਦਾਦਾ ਸ੍ਰੀ : ਉਸਦੇ ਬਾਅਦ ਤਾਂ, ਕੁੱਝ ਹੋਰ ਹੀ ਤਰ੍ਹਾਂ ਦੀ ਹੋਵੇਗੀ। ਸਾਡੀ ਬਾਣੀ ਸੱਭ ਤੋਂ ਉੱਚ ਪ੍ਰਕਾਰ ਦੀ ਨਿਕਲਦੀ ਹੈ, ਉਸਦਾ ਕਾਰਣ
ਤੀਕ੍ਰਮਣ ਹੀ ਹੈ ਅਤੇ ਨਿਰਵਿਵਾਦੀ ਹੈ, ਉਸਦਾ ਕਾਰਣ ਵੀ ਪ੍ਰਤੀਕ੍ਰਮਣ ਹੀ ਹੈ। ਨਹੀਂ ਤਾਂ ਵਿਵਾਦ ਹੀ ਹੁੰਦਾ ਹੈ। ਹਰ ਜਗ੍ਹਾ ਵਿਵਾਦ ਵਾਲੀ ਬਾਣੀ ਹੀ ਹੁੰਦੀ ਹੈ। ਵਿਹਾਰ ਸ਼ੁੱਧੀ ਤੋਂ ਬਿਨ੍ਹਾਂ ਸਿਆਦਵਾਦ ਬਾਣੀ ਨਿਕਲੇਗੀ ਹੀ ਨਹੀ। ਪਹਿਲਾਂ ਵਿਹਾਰ ਸ਼ੁੱਧੀ ਹੋਣੀ ਚਾਹੀਦੀ ਹੈ।
21. ਛੁੱਟਣ ਪ੍ਰਕ੍ਰਿਤੀ ਦੋਸ਼ ਇਸ ਤਰ੍ਹਾਂ....
ਇਸ ਸਤਿਸੰਗ ਦਾ ਪੋਇਜ਼ਨ ਪੀਣਾ ਚੰਗਾ ਹੈ ਪਰ ਬਾਹਰ ਦਾ ਅੰਮ੍ਰਿਤ ਪੀਣਾ ਗਲਤ ਹੈ। ਕਿਉਂਕਿ ਇਹ ਪੋਇਜ਼ਨ ਪ੍ਰਤੀਕ੍ਰਮਣ ਵਾਲਾ ਹੈ। ਅਸੀਂ ਜ਼ਹਿਰ ਦੇ ਸਾਰੇ ਪਿਆਲੇ ਪੀ ਕੇ ਮਹਾਂਦੇਵ ਜੀ ਬਣੇ ਹਾਂ।
ਪ੍ਰਸ਼ਨ ਕਰਤਾ : ਤੁਹਾਡੇ ਕੋਲ ਆਉਣ ਦੀ ਬਹੁਤ ਸੋਚਦੇ ਹਾਂ ਪਰ ਆ ਨਹੀਂ ਪਾਉਂਦੇ।