________________
ਪ੍ਰਤੀਮਣ ਸੀ। ਚੰਗੇ-ਚੰਗੇ ਲੋਕਾਂ ਦਾ, ਬੜੇ-ਬੜੇ ਵਕੀਲਾਂ ਦਾ, ਡਾਕਟਰਾਂ ਦਾ ਮਜ਼ਾਕ ਉਡਾਉਂਦਾ ਸੀ। ਹੁਣ, ਉਹ ਸਾਰਾ ਅਹੰਕਾਰ ਤਾਂ ਗਲਤ ਹੀ ਸੀ ਨਾ! ਉਹ ਸਾਡੀ ਬੁੱਧੀ ਦਾ ਦੁਰ-ਉਪਯੋਗ ਕੀਤਾ ਨਾ! ਮਜ਼ਾਕ ਉਡਾਉਣਾ ਉਹ ਬੁੱਧੀ ਦੀ ਨਿਸ਼ਾਨੀ ਹੈ।
| ਪ੍ਰਸ਼ਨ ਕਰਤਾ : ਮਜ਼ਾਕ ਉਡਾਉਣ ਵਿੱਚ ਕੀ-ਕੀ ਜ਼ੋਖਿਮ ਹੈ? ਕਿਸ ਤਰ੍ਹਾਂ ਦੇ ਜੋਖਿਮ ਹਨ? | ਦਾਦਾ ਸ੍ਰੀ : ਇਸ ਤਰ੍ਹਾਂ ਹੈ ਕਿ ਕਿਸੇ ਨੂੰ ਥੱਪੜ ਮਾਰਿਆ ਹੋਵੇ ਅਤੇ
ਇਸ ਨਾਲ ਜੋ ਜੋਖਿਮ ਆਵੇ ਉਸ ਨਾਲੋਂ ਅਨੇਕ ਗੁਣਾ ਜੋਖਿਮ ਮਜ਼ਾਕ ਉਡਾਉਣ ਵਿੱਚ ਹੈ। ਉਸਦੀ ਬੱਧੀ ਨਹੀਂ ਪਹੁੰਚ ਰਹੀ ਸੀ, ਇਸ ਲਈ ਤੁਸੀਂ ਉਸਨੂੰ ਆਪਣੀ ਬੁੱਧੀ ਦੀ ਲਾਈਟ ਨਾਲ ਖੁਦ ਦੇ ਕਬਜੇ ਵਿੱਚ ਕੀਤਾ।
| ਪ੍ਰਸ਼ਨ ਕਰਤਾ : ਜਿਸਨੂੰ ਨਵਾਂ ਟੇਪ ਨਾ ਕਰਨਾ ਹੋਵੇ, ਉਸਦੇ ਲਈ ਕਿਹੜਾ ਰਸਤਾ ਹੈ? | ਦਾਦਾ ਸ੍ਰੀ : ਕੋਈ ਵੀ ਸਪੰਦਨ ਨਾ ਹੋਣ ਦੇਣਾ। ਸਭ ਕੁੱਝ ਦੇਖਦੇ ਹੀ ਰਹਿਣਾ। ਪਰ ਇਸ ਤਰਾਂ ਹੁੰਦਾ ਨਹੀਂ ਹੈ ਨਾ! ਇਹ ਵੀ ਮਸ਼ੀਨ ਹੀ ਹੈ। ਅਤੇ ਪਰਾਧੀਨ ਵੀ ਹੈ। ਇਸ ਲਈ ਅਸੀਂ ਦੁਸਰਾ ਰਸਤਾ ਦਿਖਾਉਂਦੇ ਹਾਂ ਕਿ ਟੇਪ ਹੋ ਜਾਵੇ ਤਾਂ ਤੁਰੰਤ ਮਿਟਾ ਦੇਵੋਗੇ ਤਾਂ ਚੱਲੇਗਾ। ਇਹ ਪ੍ਰਤੀਕ੍ਰਮਣ ਤਾਂ ਮਿਟਾਉਣ ਦਾ ਸਾਧਨ ਹੈ। ਇਸ ਨਾਲ ਇੱਕ-ਅੱਧ ਜਨਮ ਵਿੱਚ ਪਰਿਵਰਤਨ ਹੋਣ ਤੋਂ ਬਾਅਦ ਇਸ ਤਰ੍ਹਾਂ ਸਭ ਬੋਲਣਾ ਬੰਦ ਹੋ ਜਾਵੇਗਾ।
| ਪ੍ਰਸ਼ਨ ਕਰਤਾ : ਸ਼ੁੱਧ ਆਤਮਾ ਦਾ ਲਕਸ਼ ਹੋਣ ਤੋਂ ਬਾਅਦ ਲਗਾਤਾਰ ਪ੍ਰਤੀਕ੍ਰਮਣ ਚੱਲਦੇ ਹੀ ਰਹਿੰਦੇ ਹਨ।
ਦਾਦ ਸ੍ਰੀ: ਇਸ ਲਈ ਤੁਹਾਡੀ ਜਿੰਮੇਦਾਰੀ ਨਹੀਂ ਰਹੇਗੀ। ਜੋ ਕੁੱਝ ਬੋਲੋਗੇ ਉਸਦਾ ਪ੍ਰਤੀਕ੍ਰਮਣ ਕਰੋਗੇ ਤਾਂ ਜਿੰਮੇਦਾਰੀ ਨਹੀਂ ਰਹੇਗੀ। ਕੌੜਾ ਬੋਲਣਾ ਪਰ ਰਾਗ-ਦਵੇਸ਼ ਰਹਿਤ ਬੋਲਣਾ। ਕੌੜਾ ਬੋਲ ਦਿੱਤਾ ਗਿਆ ਤਾਂ ਤੁਰੰਤ ਪ੍ਰਤੀਮਣ ਕਰ ਲੈਣਾ।