________________
ਪ੍ਰਤੀਕ੍ਰਮਣ
85
| ਪ੍ਰਸ਼ਨ ਕਰਤਾ : ਵਿਹਾਰ ਵਿੱਚ ਕੋਈ ਗਲਤੀ ਕਰ ਰਿਹਾ ਹੋਵੇ ਤਾਂ ਉਸਨੂੰ ਟੋਕਣਾ ਪੈਂਦਾ ਹੈ। ਇਸ ਨਾਲ ਉਸਨੂੰ ਦੁੱਖ ਹੁੰਦਾ ਹੈ, ਤਾਂ ਕਿਵੇਂ ਉਸਦਾ ਨਿਕਾਲ ਕਰਨਾ ਚਾਹੀਦਾ ਹੈ?
| ਦਾਦਾ ਸ੍ਰੀ : ਵਿਹਾਰ ਵਿੱਚ ਟੋਕਣਾ ਪੈਂਦਾ ਹੈ, ਪਰ ਉਸ ਵਿੱਚ ਅਹੰਕਾਰ ਸਹਿਤ ਹੁੰਦਾ ਹੈ ਇਸ ਲਈ ਉਸਦਾ ਪ੍ਰਤੀਕ੍ਰਮਣ ਕਰਨਾ ਚਾਹੀਦਾ ਹੈ।
ਪ੍ਰਸ਼ਨ ਕਰਤਾ : ਟੋਕਾਂਗੇ ਨਹੀਂ ਤਾਂ ਉਹ ਸਿਰ ਤੇ ਚੜ ਜਾਣਗੇ?
ਦਾਦਾ ਸ੍ਰੀ ਟੋਕਣਾ ਤਾਂ ਪਵੇਗਾ, ਪਰ ਕਹਿਣਾ ਆਉਣਾ ਚਾਹੀਦਾ ਹੈ। ਕਹਿਣਾ ਨਹੀਂ ਆਉਂਦਾ, ਵਿਹਾਰ ਨਹੀਂ ਆਉਂਦਾ, ਇਸ ਲਈ ਅਹੰਕਾਰ ਸਹਿਤ ਟੋਕ ਦਿੰਦੇ ਹਨ। ਇਸ ਲਈ ਬਾਅਦ ਵਿੱਚ ਉਸਦਾ ਪ੍ਰਤੀਕੂਮਣ ਕਰਨਾ ਹੈ। ਤੁਸੀਂ ਸਾਹਮਣੇ ਵਾਲੇ ਨੂੰ ਟੋਕੋਗੇ ਤਾਂ ਇਸ ਨਾਲ ਉਸ ਨੂੰ ਬੁਰਾ ਤਾਂ ਲੱਗੇਗਾ, ਪਰ ਬਾਰ-ਬਾਰ ਉਸਦਾ ਪ੍ਰਤੀਕ੍ਰਮਣ ਕਰੋਗੇ ਤਾਂ ਛੇ ਮਹੀਨੇ, ਬਾਰਾਂ ਮਹੀਨੇ ਵਿੱਚ ਬਾਣੀ ਇਹੋ ਜਿਹੀ ਨਿਕਲੇਗੀ ਕਿ ਸਾਹਮਣੇ ਵਾਲੇ ਨੂੰ ਮਿੱਠੀ ਲੱਗੇਗੀ।
| ਹੁਣ ਅਸੀਂ ਵੀ ਕਿਸੇ ਦਾ ਮਜ਼ਾਕ ਕਰਦੇ ਹਾਂ ਤਾਂ ਉਸਦੇ ਵੀ ਸਾਨੂੰ ਪ੍ਰਤੀਕ੍ਰਮਣ ਕਰਨੇ ਪੈਂਦੇ ਹਨ। ਸਾਡਾ ਇਸ ਤਰ੍ਹਾਂ ਨਹੀਂ ਚੱਲ ਸਕਦਾ।
ਪ੍ਰਸ਼ਨ ਕਰਤਾ : ਉਹ ਤਾਂ ਮਨੋਰੰਜਨ ਹੈ। ਇਸ ਤਰ੍ਹਾਂ ਤਾਂ ਹੁੰਦਾ ਰਹਿੰਦਾ ਹੈ।
ਦਾਦਾ ਸ੍ਰੀ : ਨਹੀ, ਪਰ ਫਿਰ ਵੀ ਸਾਨੂੰ ਪ੍ਰਤੀਕ੍ਰਮਣ ਕਰਨੇ ਪੈਂਦੇ ਹਨ। ਤੁਸੀਂ ਨਹੀਂ ਕਰੋਗੇ ਤਾਂ ਚੱਲੇਗਾ। ਪਰ ਸਾਨੂੰ ਤਾਂ ਕਰਨੇ ਪੈਣਗੇ। ਨਹੀਂ ਤਾਂ ਸਾਡਾ ਇਹ ਗਿਆਨ, ਇਹ ਟੈਪਰਿਕਾਰਡ ਵੱਜਦਾ ਹੈ ਜੋ ਬਾਣੀ ਨਿਕਲਦੀ ਹੈ) ਨਾ, ਉਹ ਫਿਰ ਧੁੰਦਲਾ ਨਿਕਲੇਗਾ।
| ਬਾਕੀ, ਮੈਂ ਹਰ ਤਰ੍ਹਾਂ ਦੇ ਮਜ਼ਾਕ ਕੀਤੇ ਸਨ। ਹਮੇਸ਼ਾ ਹਰ ਤਰ੍ਹਾਂ ਦਾ ਮਜ਼ਾਕ ਕੌਣ ਕਰ ਸਕਦਾ ਹੈ? ਬਹੁਤ ਟਾਈਟ ਬ੍ਰੇਨ (ਤੇਜ਼ ਦਿਮਾਗ) ਹੋਵੇ, ਉਹ ਕਰ ਸਕਦਾ ਹੈ। ਮੈਂ ਤਾਂ ਮੌਜ਼ ਵਿੱਚ ਆ ਕੇ ਸਭ ਦਾ ਮਜ਼ਾਕ ਕਰਿਆ ਕਰਦਾ