________________
84
ਪ੍ਰਤੀਮਣ | ਦਾਦਾ ਸ੍ਰੀ : ਉਸਨੂੰ ਦੁੱਖ ਹੋ ਜਾਵੇ ਤਾਂ ਸਮਾਧਾਨ ਤਾਂ ਜਰੂਰ ਕਰਨਾ ਚਾਹੀਦਾ ਹੈ। ਉਹ ਸਾਡੀ ਰਿਸਪੌਂਸਿਬਿਲਟੀ ਹੈ। ਹਾਂ, ਦੁੱਖ ਨਾ ਹੋਵੇ ਉਸਦੇ ਲਈ ਤਾਂ ਸਾਡੀ ਲਾਈਫ ਹੈ।
ਪ੍ਰਸ਼ਨ ਕਰਤਾ : ਪਰ ਮੰਨ ਲਓ ਕਿ ਇਹੋ ਜਿਹਾ ਕਰਨ ਤੇ ਵੀ ਸਾਹਮਣੇ ਵਾਲੇ ਦਾ ਸਮਾਧਾਨ ਨਾ ਹੁੰਦਾ ਹੋਵੇ, ਤਾਂ ਫਿਰ ਖੁਦ ਦੀ ਜਿੰਮੇਦਾਰੀ ਕਿੰਨੀ?
| ਦਾਦਾ ਸ੍ਰੀ : ਜੇ ਹੋ ਸਕੇ ਤਾਂ ਰੁਬਰੁ ਜਾ ਕੇ ਅੱਖਾਂ ਵਿੱਚ ਨਰਮੀ ਦਿਖਾਉਣਾ। ਫਿਰ ਵੀ ਇਸ ਤਰ੍ਹਾਂ ਮਾਫੀ ਮੰਗਣ ਤੇ ਜੇ ਉੱਪਰ ਤੋਂ ਸਿਰ ਚੜੇ ਤਾਂ ਸਮਝ ਜਾਣਾ ਕਿ ਇਹ ਹਲਕੀ ਜਾਤ ਹੈ। ਫਿਰ ਵੀ ਨਿਕਾਲ ਕਰਨਾ ਹੈ। ਮਾਫੀ ਮੰਗਣ ਤੇ ਜੇ ਥੱਪੜ ਮਾਰੇ ਤਾਂ ਸਮਝਣਾ ਕਿ ਇਸਦੇ ਨਾਲ ਗਲਤੀ ਤਾਂ ਹੋਈ ਹੈ, ਪਰ ਆਦਮੀ ਹੈ ਹਲਕੀ ਜਾਤ ਦਾ ਇਸ ਲਈ ਝੁਕਣਾ ਬੰਦ ਕਰ ਦਿਓ।
ਪ੍ਰਸ਼ਨ ਕਰਤਾ : ਹੇਤੂ ਚੰਗਾ ਹੋਵੇ ਤਾਂ ਫਿਰ ਤੀਕ੍ਰਮਣ ਕਿਉਂ ਕਰਨਾ ਚਾਹੀਦਾ ਹੈ?
ਦਾਦਾ ਸ੍ਰੀ : ਪ੍ਰਤੀਕ੍ਰਮਣ ਤਾਂ ਕਰਨਾ ਪਵੇਗਾ, ਉਸਨੂੰ ਦੁੱਖ ਹੁੰਦਾ ਹੈ ਨਾ। ਅਤੇ ਵਿਹਾਰ ਵਿੱਚ ਲੋਕ ਕਹਿਣਗੇ ਕਿ ਦੇਖੋ ਇਹ ਭੈਣ ਆਪਣੇ ਪਤੀ ਨੂੰ ਕਿਵੇਂ ਧਮਕਾ ਰਹੀ ਹੈ। ਫਿਰ ਪ੍ਰਤੀਕ੍ਰਮਣ ਕਰਨਾ ਪਵੇਗਾ। ਜੋ ਅੱਖਾਂ ਨਾਲ ਦਿਖਾਈ ਦੇਵੇ ਉਸਦਾ ਪ੍ਰਤੀਕ੍ਰਮਣ ਕਰਨਾ ਹੈ। ਅੰਦਰ ਤੁਹਾਡਾ ਹੇਤੂ ਸੋਨੇ ਵਰਗਾ ਹੋਵੇ, ਪਰ ਕਿਸ ਕੰਮ ਦਾ? ਨਹੀਂ ਚੱਲੇਗਾ ਉਹ ਹੇਤੂ। ਹੇਤੂ ਬਿਲਕੁਲ ਸੋਨੇ ਵਰਗਾ ਹੋਵੇ ਫਿਰ ਵੀ ਸਾਨੂੰ ਪ੍ਰਤੀਕ੍ਰਮਣ ਕਰਨਾ ਪਵੇਗਾ। ਗਲਤੀ ਹੁੰਦੇ ਹੀ ਪ੍ਰਤੀਕ੍ਰਮਣ ਕਰਨਾ ਪਵੇਗਾ। ਇਹ ਸਾਰੇ ਮਹਾਤਮਾਵਾਂ ਦੀ ਇੱਛਾ ਹੈ। ਹੁਣ ਜਗਤ ਕਲਿਆਣ ਕਰਨ ਦੀ ਭਾਵਨਾ ਹੈ। ਹੇਤ ਚੰਗਾ ਹੈ। ਫਿਰ ਵੀ ਨਹੀਂ ਚੱਲੇਗਾ। ਪ੍ਰਤੀਕ੍ਰਮਣ ਤਾਂ ਪਹਿਲਾ ਕਰਨਾ ਪਵੇਗਾ। ਕੱਪੜਿਆਂ ਤੇ ਦਾਗ ਲੱਗਦਾ ਹੈ ਤਾਂ ਧੋ ਦਿੰਦੇ ਹੋ ਨਾ ਉਸੇ ਤਰ੍ਹਾਂ ਇਹ ਵੀ ਕੱਪੜਿਆਂ ਤੇ ਲੱਗੇ ਹੋਏ ਦਾਗ ਹਨ।