________________
83
ਪ੍ਰਤੀਕ੍ਰਮਣ
| ਦਾਦਾ ਸ੍ਰੀ : ਇਸ ਵਾਕ ਦਾ ਆਧਾਰ ਲੈ ਹੀ ਨਹੀਂ ਸਕਦੇ। ਉਸ ਸਮੇਂ ਤਾਂ ਤੁਹਾਨੂੰ ਪ੍ਰਤੀਕ੍ਰਮਣ ਦਾ ਆਧਾਰ ਦਿੱਤਾ ਹੈ। ਸਾਹਮਣੇ ਵਾਲੇ ਨੂੰ ਦੁੱਖ ਹੋਵੇ ਇਹੋ ਜਿਹਾ ਬੋਲ ਦਿੱਤਾ ਹੋਵੇ ਤਾਂ ਪ੍ਰਤੀਕ੍ਰਮਣ ਕਰ ਲੈਣਾ।
ਅਤੇ ਜਦੋਂ ਸਾਹਮਣੇ ਵਾਲਾ ਕੁੱਝ ਵੀ ਬੋਲੇ, ਤਾਂ ਬਾਣੀ ਪਰ ਹੈ ਅਤੇ ਪਰਾਧੀਨ ਹੈ, ਉਸਨੂੰ ਸਵੀਕਾਰ ਕੀਤਾ, ਤਾਂ ਤੁਹਾਨੂੰ ਸਾਹਮਣੇ ਵਾਲੇ ਦਾ ਦੁੱਖ ਰਿਹਾ ਹੀ ਨਹੀਂ ਨਾ? | ਪ੍ਰਸ਼ਨ ਕਰਤਾ : ਪਰਮਾਰਥ ਲਈ ਥੋੜਾ ਝੂਠ ਬੋਲੀਏ ਤਾਂ ਉਸਦਾ ਦੋਸ਼ ਲੱਗੇਗਾ?
| ਦਾਦਾ ਸ੍ਰੀ : ਪਰਮਾਰਥ ਅਰਥਾਤ ਆਤਮਾ ਦੇ ਲਈ ਜੋ ਕੁੱਝ ਵੀ ਕਰਦੇ ਹਾਂ, ਉਸ ਵਿੱਚ ਦੋਸ਼ ਨਹੀਂ ਲੱਗੇਗਾ ਅਤੇ ਦੇਹ ਦੇ ਲਈ ਜੋ ਕੁੱਝ ਵੀ ਕਰਦੇ ਹਾਂ, ਗਲਤ ਕੀਤਾ ਤਾਂ ਦੋਸ਼ ਲੱਗੇਗਾ ਅਤੇ ਚੰਗਾ ਕੀਤਾ ਤਾਂ ਗੁਣ ਲੱਗੇਗਾ। ਆਤਮਾ ਦੇ ਲਈ ਜੋ ਕੁੱਝ ਵੀ ਕੀਤਾ ਜਾਵੇ ਉਸ ਵਿੱਚ ਪਰੇਸ਼ਾਨੀ ਨਹੀਂ ਹੈ। ਹਾਂ, ਆਤਮ ਹੇਤੁ ਹੋਵੇ, ਉਸ ਨਾਲ ਸਬੰਧਿਤ ਜੋ-ਜੋ ਕੰਮ ਹੋਣ, ਉਸ ਵਿੱਚ ਕੋਈ ਦੋਸ਼ ਨਹੀਂ ਹੈ। ਸਾਹਮਣੇ ਵਾਲੇ ਨੂੰ ਤੁਹਾਡੇ ਨਿਮਿਤ ਨਾਲ ਦੁੱਖ ਪਹੁੰਚੇ ਤਾਂ ਦੋਸ਼ ਲੱਗਦਾ ਹੈ।
| ਪ੍ਰਸ਼ਨ ਕਰਤਾ : ਤੀਕੁਮਣ ਦਾ ਅਸਰ ਨਾ ਹੋਣ ਦਾ ਕੀ ਕਾਰਣ ਹੈ? ਅਸੀਂ ਪੂਰੇ ਭਾਵ ਨਾਲ ਨਹੀਂ ਕੀਤਾ ਜਾਂ ਸਾਹਮਣੇ ਵਾਲੇ ਵਿਅਕਤੀ ਦੇ ਆਵਰਣ ਹਨ? | ਦਾਦਾ ਸ੍ਰੀ : ਤੁਹਾਨੂੰ ਸਾਹਮਣੇ ਵਾਲੇ ਵਿਅਕਤੀ ਦਾ ਨਹੀਂ ਦੇਖਣਾ। ਉਹ ਤਾਂ ਸ਼ਾਇਦ ਪਾਗਲ ਵੀ ਹੋਵੇ। ਤੁਹਾਡੇ ਨਿਮਿਤ ਤੋਂ ਉਸ ਨੂੰ ਦੁੱਖ ਨਹੀਂ ਹੋਣਾ ਚਾਹੀਦਾ, ਬੱਸ!
ਪ੍ਰਸ਼ਨ ਕਰਤਾ : ਅਰਥਾਤ ਕਿਸੇ ਵੀ ਤਰ੍ਹਾਂ ਉਸ ਨੂੰ ਦੁੱਖ ਹੋ ਜਾਵੇ ਤਾਂ ਸਾਨੂੰ ਉਸਦਾ ਸਮਾਧਾਨ ਕਰਨ ਦਾ ਯਤਨ ਕਰਨਾ ਚਾਹੀਦਾ ਹੈ।