________________
ਪ੍ਰਤੀਕ੍ਰਮਣ ਪ੍ਰਸ਼ਨ ਕਰਤਾ : ਮਨੁੱਖ ਚਿੜ ਕੇ ਬੋਲੇ ਉਹ ਅਤੀਮਣ ਨਹੀਂ ਹੋਇਆ?
ਦਾਦਾ ਸ੍ਰੀ : ਅਤੀਕ੍ਰਮਣ ਹੀ ਕਹਾਵੇਗਾ।
ਪ੍ਰਸ਼ਨ ਕਰਤਾ : ਕਿਸੇ ਨੂੰ ਦੁੱਖ ਹੋਵੇ ਇਹੋ ਜਿਹੀ ਬਾਣੀ ਨਿਕਲ ਗਈ ਅਤੇ ਉਸਦਾ ਪ੍ਰਤੀਕ੍ਰਮਣ ਨਹੀਂ ਕੀਤਾ ਤਾਂ ਕੀ ਹੋਵੇਗਾ? | ਦਾਦਾ ਸ੍ਰੀ : ਇਹੋ ਜਿਹੀ ਬਾਣੀ ਨਿਕਲ ਗਈ, ਤਾਂ ਉਸ ਨਾਲ ਤਾਂ ਸਾਹਮਣੇ ਵਾਲੇ ਨੂੰ ਦੁੱਖ ਲੱਗੇਗਾ, ਇਸ ਨਾਲ ਉਸ ਨੂੰ ਦੁੱਖ ਹੋਵੇਗਾ। ਸਾਹਮਣੇ ਵਾਲੇ ਨੂੰ ਦੁੱਖ ਹੋਵੇ ਉਹ ਤੁਹਾਨੂੰ ਕਿਵੇਂ ਚੰਗਾ ਲੱਗੇਗਾ?
ਪ੍ਰਸ਼ਨ ਕਰਤਾ : ਉਸ ਨਾਲ ਬੰਧਨ ਹੋਵੇਗਾ?
ਦਾਦਾ ਸ੍ਰੀ : ਇਹ ਨਿਯਮ ਦੇ ਵਿਰੁੱਧ ਕਹਾਵੇਗਾ ਨਾ? ਨਿਯਮ ਦੇ ਵਿਰੁੱਧ ਹੈ ਨਾ? ਨਿਯਮ ਦੇ ਵਿਰੁੱਧ ਤਾਂ ਹੋਣਾ ਹੀ ਨਹੀਂ ਚਾਹੀਦਾ ਨਾ? ਸਾਡੀ ਆਗਿਆ ਦਾ ਪਾਲਣ ਕਰੋ, ਉਹ ਧਰਮ ਕਹਾਵੇਗਾ। ਅਤੇ ਪ੍ਰਤੀਕ੍ਰਮਣ ਕਰਨ ਵਿੱਚ ਨੁਕਸਾਨ ਕੀ ਹੈ ਤੁਹਾਨੂੰ? ਮਾਫੀ ਮੰਗ ਲਓ ਅਤੇ ਫਿਰ ਤੋਂ ਇਹੋ ਜਿਹਾ ਨਹੀਂ ਕਰਾਂਗਾ, ਇਹੋ ਜਿਹੇ ਭਾਵ ਵੀ ਰੱਖਣੇ ਹਨ। ਬੱਸ ਇੰਨਾ ਹੀ। ਸੰਖੇਪ ਵਿੱਚ ਕਰ ਦੇਣਾ ਹੈ। ਉਸ ਵਿੱਚ ਭਗਵਾਨ ਕੀ ਕਰੇ? ਉਸ ਵਿੱਚ ਨਿਆਂ ਕਿੱਥੇ ਦੇਖਣਾ ਹੁੰਦਾ ਹੈ? ਜੇ ਵਿਹਾਰ ਨੂੰ ਵਿਹਾਰ ਸਮਝਿਆ, ਤਾਂ ਨਿਆਂ ਸਮਝ ਗਿਆ! ਗੁਆਂਢੀ ਉਲਟਾ ਕਿਉਂ ਬੋਲ ਗਏ? ਕਿਉਂਕਿ ਤੁਹਾਡਾ ਵਿਹਾਰ ਇਹੋ ਜਿਹਾ ਸੀ ਇਸ ਲਈ। ਅਤੇ ਤੁਹਾਡੇ ਤੋਂ ਉਲਟੀ ਬਾਣੀ ਨਿਕਲ ਜਾਵੇ ਤਾਂ ਉਹ ਸਾਹਮਣੇ ਵਾਲੇ ਦੇ ਵਿਹਾਰ ਦੇ ਅਧੀਨ ਹੈ। ਪਰ ਸਾਨੂੰ ਤਾਂ ਮੋਕਸ਼ ਚਾਹੀਦਾ ਹੈ, ਇਸ ਲਈ ਉਸਦਾ ਪ੍ਰਤੀਕ੍ਰਮਣ ਕਰ ਲੈਣਾ ਚਾਹੀਦਾ ਹੈ।
| ਪ੍ਰਸ਼ਨ ਕਰਤਾ : ਸਾਹਮਣੇ ਵਾਲਾ ਉਲਟਾ ਬੋਲੇ ਉਦੋਂ ਤੁਹਾਡੇ ਗਿਆਨ ਨਾਲ ਸਮਾਧਾਨ ਰਹਿੰਦਾ ਹੈ, ਪਰ ਮੁੱਖ ਸਵਾਲ ਇਹ ਹੈ ਕਿ, ਸਾਡੇ ਤੋਂ ਕੌੜਾ ਨਿਕਲਦਾ ਹੈ, ਉਸ ਸਮੇਂ ਅਸੀਂ ‘ਬਾਣੀ ਪਰ ਹੈ ਅਤੇ ਪਰਾਧੀਨ ਹੈ। ਇਸ ਵਾਕ ਦਾ ਆਧਾਰ ਲਈਏ ਤਾਂ ਸਾਨੂੰ ਉਲਟਾ ਲਾਇਸੰਸ ਮਿਲ ਜਾਂਦਾ ਹੈ।