________________
ਪ੍ਰਤੀਕ੍ਰਮਣ
81
ਪ੍ਰਸ਼ਨ ਕਰਤਾ : ਝੂਠ ਬੋਲਣ ਤੋਂ ਰੁਕਣਾ ਚਾਹੀਦਾ ਹੈ।
ਦਾਦਾ ਸ੍ਰੀ : ਨਹੀ, ਝੂਠ ਬੋਲਣ ਦਾ ਅਭਿਏ ਹੀ ਛੱਡ ਦੇਣਾ ਚਾਹੀਦਾ ਹੈ। ਅਤੇ ਝੂਠ ਬੋਲ ਦਿੱਤਾ ਤਾਂ ਪਛਚਾਤਾਪ ਕਰਨਾ ਚਾਹੀਦਾ ਹੈ ਕਿ ‘ਕੀ ਕਰਾਂ? ਇਸ ਤਰ੍ਹਾਂ ਝੂਠ ਨਹੀਂ ਬੋਲਣਾ ਚਾਹੀਦਾ। ਪਰ ਝੂਠ ਬੋਲਣਾ ਬੰਦ ਨਹੀਂ ਹੋਵੇਗਾ, ਪਰ ਉਹ ਅਭਿਪਾਏ ਬੰਦ ਹੋ ਜਾਵੇਗਾ। ਹੁਣ ਅੱਜ ਤੋਂ ਝੂਠ ਨਹੀਂ ਬੋਲਾਂਗਾ, ਝੂਠ ਬੋਲਣਾ ਉਹ ਮਹਾਂਪਾਪ ਹੈ, ਮਹਾਂ ਦੁਖਦਾਈ ਹੈ, ਅਤੇ ਝੂਠ ਬੋਲਣਾ ਉਹੀ ਬੰਧਨ ਹੈ। ਇਹ ਅਭਿਏ ਜੇ ਤੁਹਾਡਾ ਹੋ ਗਿਆ ਤਾਂ ਤੁਹਾਡੇ ਝੂਠ ਬੋਲਣ ਨਾਲ ਸਬੰਧਿਤ ਸਾਰੇ ਪਾਪ ਬੰਦ ਹੋ ਜਾਣਗੇ।
| ਰਿਲੇਟਿਵ ਧਰਮ ਕਿਹੋ ਜਿਹਾ ਹੋਣਾ ਚਾਹੀਦਾ ਹੈ? ਕਿ ਝੂਠ ਬੋਲ ਦਿੱਤਾ ਤਾਂ ਬੋਲੋ, ਪਰ ਉਸਦਾ ਪ੍ਰਤੀਕ੍ਰਮਣ ਕਰੋ।
20. ਜਾਗ੍ਰਿਤੀ, ਬਾਣੀ ਨਿਕਲੇ ਉਦੋਂ... | ਮਨ ਦੀ ਓਨੀ ਪਰੇਸ਼ਾਨੀ ਨਹੀਂ ਹੈ, ਬਾਣੀ ਦੀ ਪਰੇਸ਼ਾਨੀ ਹੈ। ਕਿਉਂਕਿ ਮਨ ਤਾਂ ਗੁਪਤ ਤਰੀਕੇ ਨਾਲ ਚੱਲਦਾ ਹੈ, ਪਰ ਬਾਣੀ ਤਾਂ ਸਾਹਮਣੇ ਵਾਲੇ ਦੀ ਛਾਤੀ ਤੇ ਜ਼ਖਮ ਕਰਦੀ ਹੈ। ਇਸ ਲਈ ਇਸ ਬਾਣੀ ਨਾਲ ਜਿਹੜੇ-ਜਿਹੜੇ ਲੋਕਾਂ ਨੂੰ ਦੁੱਖ ਹੋਇਆ ਹੋਵੇ ਉਹਨਾਂ ਸਭ ਦੀ ਮਾਫੀ ਮੰਗਦਾ ਹਾਂ, ਇਸ ਤਰ੍ਹਾਂ ਪ੍ਰਤੀਕ੍ਰਮਣ ਕਰ ਸਕਦੇ ਹੋ।
ਪ੍ਰਸ਼ਨ ਕਰਤਾ : ਪ੍ਰਤੀਕ੍ਰਮਣ ਨਾਲ ਬਾਣੀ ਦੇ ਸਾਰੇ ਦੋਸ਼ ਮਾਫ ਹੋ ਜਾਣਗੇ ਨਾ? | ਦਾਦਾ ਸ੍ਰੀ : ਦੋਸ਼ਾਂ ਦਾ ਵਜੂਦ ਰਹੇਗਾ, ਪਰ ਜਲੀ ਹੋਈ ਰੱਸੀ ਦੀ ਤਰ੍ਹਾਂ ਰਹੇਗਾ। ਯਾਨੀ ਅਗਲੇ ਜਨਮ ਵਿੱਚ ਏਦਾਂ ਕੀਤਾ ਕਿ ਸਭ ਝੜ ਜਾਣਗੇ, ਪ੍ਰਤੀਕ੍ਰਮਣ ਨਾਲ। ਉਸ ਵਿੱਚੋਂ ਸਤਵ ਉਡ ਜਾਵੇਗਾ ਸਾਰਾ।
ਕਰਤਾ ਦਾ ਆਧਾਰ ਰਹੇਗਾ ਤਾਂ ਕਰਮ ਬੰਨੇ ਜਾਣਗੇ। ਹੁਣ ਤੁਸੀਂ ਕਰਤਾ ਨਹੀਂ ਹੋ, ਹੁਣ ਪਿਛਲੇ ਕਰਮ ਜੋ ਸੀ, ਉਹ ਫਲ ਦੇ ਕੇ ਜਾਣਗੇ। ਨਵੇਂ ਕਰਮ ਨਹੀਂ ਬੰਨੇ ਜਾਣਗੇ।