________________
ਪ੍ਰਤੀਕ੍ਰਮਣ “ਓ...ਹੋ...ਹੋ! ਮੈਨੂੰ ਪਤਾ ਸੀ ਕਿ ਚੰਦੂਭਾਈ ਵਿੱਚ ਅਕਲ ਨਹੀਂ ਹੈ ਪਰ ਇਹ ਤਾਂ ਉਹ ਵੀ ਜਾਣਦੇ ਹਨ, ਤਾਂ ਜੁਦਾਪਨ ਰਹੇਗਾ! | ਇਸ ਚੰਦੂਭਾਈ ਨੂੰ ਅਸੀਂ ਰੋਜ਼ ਬੁਲਾਉਂਦੇ ਹਾਂ ਕਿ “ਆਓ ਚੰਦੂਭਾਈ, ਆਓ! ਅਤੇ ਫਿਰ ਇੱਕ ਦਿਨ ਨਹੀਂ ਬੁਲਾਉਂਦੇ, ਉਸਦਾ ਕੀ ਕਾਰਣ ਹੈ ਉਹਨਾਂ ਨੂੰ ਵਿਚਾਰ ਆਵੇਗਾ ਕਿ ਅੱਜ ਮੈਨੂੰ ਅੱਗੇ ਨਹੀਂ ਬੁਲਾਇਆ। ਅਸੀਂ ਉਸਨੂੰ ਚੜਾਉਂਦੇ ਹਾਂ, ਗਿਰਾਉਂਦੇ ਹਾਂ, ਚੜਾਉਂਦੇ ਹਾਂ ਅਤੇ ਗਿਰਾਉਂਦੇ ਹਾਂ, ਇਸ ਤਰ੍ਹਾਂ ਕਰਦੇ-ਕਰਦੇ ਉਹ ਗਿਆਨ ਪ੍ਰਾਪਤ ਕਰਦਾ ਹੈ। ਸਾਡੀਆਂ ਸਾਰੀਆਂ ਕਿਰਿਆਵਾਂ ਗਿਆਨ ਪ੍ਰਾਪਤ ਕਰਨ ਦੇ ਲਈ ਹਨ। ਹਰ ਇੱਕ ਦੇ ਨਾਲ ਅਲੱਗ-ਅਲੱਗ ਰਹਿੰਦੀਆਂ ਹਨ, ਉਸਦੀ ਪ੍ਰਕ੍ਰਿਤੀ ਨਿਕਲ ਹੀ ਜਾਣੀ ਚਾਹੀਦੀ ਹੈ ਨਾ! ਪ੍ਰਕ੍ਰਿਤੀ ਤਾਂ ਖਤਮ ਕਰਨੀ ਹੀ ਪਵੇਗੀ। ਪਰਾਈ ਚੀਜ਼ ਕਦੋਂ ਤੱਕ ਸਾਡੇ ਕੋਲ ਰਹੇਗੀ?
ਪ੍ਰਸ਼ਨ ਕਰਤਾ : ਸੱਚੀ ਗੱਲ ਹੈ, ਪ੍ਰਕ੍ਰਿਤੀ ਖਤਮ ਕੀਤੇ ਬਿਨਾਂ ਛੁਟਕਾਰਾ ਹੀ ਨਹੀਂ ਹੈ। | ਦਾਦਾ ਸ੍ਰੀ : ਹੈ। ਸਾਡੀ ਤਾਂ ਕੁਦਰਤ ਨੇ ਖਤਮ ਕਰ ਦਿੱਤੀ, ਸਾਡੀ ਤਾਂ ਗਿਆਨ ਨਾਲ ਖਤਮ ਹੋਈ। ਅਤੇ ਤੁਹਾਡੀ ਤਾਂ ਅਸੀਂ ਖਤਮ ਕਰ ਦੇਵਾਂਗੇ, ਨਿਮਿਤ ਹਾਂ ਨਾ!
19. ਝੂਠ ਦੇ ਆਦੀ ਨੂੰ ਪ੍ਰਸ਼ਨ ਕਰਤਾ : ਅਸੀਂ ਜੇ ਝੂਠ ਬੋਲਿਆ ਹੋਵੇ ਤਾਂ ਉਹ ਵੀ ਕਰਮ ਬੰਨਿਆ ਕਹਾਵੇਗਾ ਨਾ?
| ਦਾਦਾ ਸ੍ਰੀ : ਬਿਲਕੁਲ! ਪਰ ਝੂਠ ਬੋਲਿਆ ਹੋਵੇ, ਉਸਦੇ ਬਜਾਏ ਝੂਠ ਬੋਲਣ ਦਾ ਭਾਵ ਕਰਦੇ ਹੋ, ਉਹ ਭਾਰੀ ਕਰਮ ਕਹਾਵੇਗਾ। ਝੂਠ ਬੋਲਣਾ ਉਹ ਤਾਂ ਕਰਮ ਫਲ ਹੈ। ਝੂਠ ਬੋਲਣ ਦਾ ਭਾਵ, ਝੂਠ ਬੋਲਣ ਦਾ ਸਾਡਾ ਨਿਸ਼ਚੈ, ਉਹ ਹੀ ਕਰਮ ਬੰਨਦਾ ਹੈ। ਤੁਹਾਡੀ ਸਮਝ ਵਿੱਚ ਆਇਆ? ਇਹ ਵਾਕ ਤੁਹਾਡੀ ਕੁੱਝ ਹੈਲਪ ਕਰੇਗਾ? ਕੀ ਹੈਲਪ ਕਰੇਗਾ?