________________
ਪ੍ਰਤੀਕ੍ਰਮਣ
79
ਦਾਦਾ ਸ਼੍ਰੀ : ਮਹਾਤਮਾ, ਜੇ ਮੇਰੀ ਆਗਿਆ ਵਿੱਚ ਰਹਿਣ ਤਾਂ ਉਹਨਾਂ ਦਾ ਕੋਈ ਨਾਮ ਦੇਣਵਾਲਾ ਨਹੀਂ ਹੈ ਇਸ ਦੁਨੀਆ ਵਿੱਚ।
ਇਸ ਲਈ ਲੋਕਾਂ ਨੂੰ ਕੀ ਕਹਿੰਦਾ ਹਾਂ ਕਿ ਹਾਲੇ ਵੀ ਸਾਵਧਾਨ ਹੋ ਸਕੋ ਤਾਂ ਹੋ ਜਾਓ। ਹਾਲੇ ਵੀ ਮਾਫ਼ੀ ਮੰਗ ਲਓਗੇ ਤਾਂ ਮਾਫੀ ਮੰਗਣ ਦਾ ਰਸਤਾ ਹੈ।
ਕਿਸੇ ਰਿਸ਼ਤੇਦਾਰ ਨੂੰ ਅਸੀਂ ਇੰਨੀ ਲੰਬੀ ਚਿੱਠੀ ਲਿਖੀ ਹੋਵੇ, ਅਤੇ ਅੰਦਰ ਬਹੁਤ ਸਾਰੀਆਂ ਗਾਲ੍ਹਾ ਲਿਖੀਆਂ ਹੋਣ, ਪੂਰੀ ਚਿੱਠੀ ਸਿਰਫ਼ ਗਾਲ੍ਹਾਂ ਨਾਲ ਹੀ ਭਰੀ ਹੋਵੇ, ਅਤੇ ਫਿਰ ਹੇਠਾਂ ਲਿਖੇ ਕਿ ਅੱਜ ਘਰਵਾਲੀ ਦੇ ਨਾਲ ਝਗੜਾ ਹੋ ਗਿਆ ਸੀ, ਇਸ ਲਈ ਤੁਹਾਨੂੰ ਇਸ ਤਰ੍ਹਾਂ ਲਿਖ ਦਿੱਤਾ ਪਰ ਮੈਨੂੰ ਮਾਫ ਕਰ ਦੇਣਾ। ਤਾਂ ਸਾਰੀਆਂ ਗਾਲ੍ਹਾਂ ਮਿਟ ਜਾਣਗੀਆਂ ਜਾਂ ਨਹੀਂ ਮਿਟ ਜਾਣਗੀਆਂ? ਅਰਥਾਤ ਪੜਨ ਵਾਲਾ ਸਾਰੀਆ ਗਾਲ੍ਹਾ ਪੜ੍ਹੇਗਾ, ਖੁਦ ਗਾਲ੍ਹਾਂ ਸਵੀਕਾਰ ਵੀ ਕਰੇਗਾ ਅਤੇ ਫਿਰ ਮਾਫ ਵੀ ਕਰੇਗਾ! ਯਾਨੀ ਇਹੋ ਜਿਹੀ ਇਹ ਦੁਨੀਆ ਹੈ। ਇਸ ਲਈ ਅਸੀਂ ਤਾਂ ਕਹਿੰਦੇ ਹਾਂ ਕਿ ਮਾਫੀ ਮੰਗ ਲੈਣਾ, ਤੁਹਾਡੇ ਇਸ਼ਟਦੇਵ ਤੋਂ ਮੰਗ ਲੈਣਾ। ਅਤੇ ਨਹੀਂ ਤਾਂ ਮੈਥੋਂ ਮੰਗ ਲੈਣਾ। ਮੈ ਤੁਹਾਨੂੰ ਮਾਫ ਕਰਵਾ ਦੇਵਾਂਗਾ। ਪਰ ਬਹੁਤ ਵਿਚਿੱਤਰ ਕਾਲ ਆ ਰਿਹਾ ਹੈ ਅਤੇ ਉਸ ਵਿੱਚ ਚੰਦੂਭਾਈ ਵੀ ਆਪਣੀ ਮਨਮਾਨੀ ਕਰਦੇ ਹਨ। ਉਸਦਾ ਅਰਥ ਹੀ ਨਹੀਂ ਹੈ ਨਾ! ਜਿੰਮੇਦਾਰੀ ਨਾਲ ਭਰਿਆ ਹੋਇਆ ਜੀਵਨ! ਇਸ ਲਈ ਸੱਤਰ ਪ੍ਰਤੀਸ਼ਤ ਤਾਂ ਮੈਂ ਡਰਦੇ-ਡਰਦੇ ਕਹਿੰਦਾ ਹਾਂ। ਹਾਲੇ ਵੀ ਸਾਵਧਾਨ ਹੋਣਾ ਹੋਵੇ ਤਾਂ ਹੋ ਜਾਣਾ। ਤੁਹਾਨੂੰ ਇਹ ਆਖਰੀ ਭਰੋਸਾ ਦੇ ਰਹੇ ਹਾਂ। ਭਿਅੰਕਰ ਦੁੱਖ! ਹਾਲੇ ਵੀ ਪ੍ਰਤੀਕ੍ਰਮਣ ਰੂਪੀ ਹਥਿਆਰ ਦੇ ਰਹੇ ਹਾਂ। ਪ੍ਰਤੀਕ੍ਰਮਣ ਕਰੋਗੇ ਤਾਂ ਹਾਲੇ ਵੀ ਬਚਣ ਦਾ ਕੁੱਝ ਅਵਕਾਸ਼ (ਟਾਈਮ) ਹੈ ਅਤੇ ਸਾਡੀ ਆਗਿਆ ਨਾਲ ਕਰੋਗੇ ਤਾਂ ਤੁਹਾਡਾ ਤੁਰੰਤ ਕਲਿਆਣ ਹੋ ਜਾਵੇਗਾ। ਪਾਪ ਭੁਗਤਣੇ ਪੈਣਗੇ ਪਰ ਇੰਨੇ ਸਾਰੇ ਨਹੀ।
ਹਜਾਰਾਂ ਲੋਕਾਂ ਦੀ ਹਾਜਰੀ ਵਿੱਚ ਕੋਈ ਕਹੇ ਕਿ, “ਚੰਦੂਭਾਈ ਵਿੱਚ ਅਕਲ ਨਹੀਂ ਹੈ।” ਉਦੋਂ ਤੁਹਾਨੂੰ ਆਸ਼ੀਰਵਾਦ ਦੇਣ ਦਾ ਮਨ ਹੋਵੇ ਕਿ