________________
ਤੀਮਣ ਬਾਰ-ਬਾਰ ਪੌਂਦੇ ਰਹਿਣਾ। ਇਸ ਤਰ੍ਹਾਂ ਆਗਿਆ ਅਨੁਸਾਰ ਕਰੇ ਨਾ ਤਾਂ ਕੰਮ ਹੋ ਜਾਵੇਗਾ। | ਹੁਣ ਸਿਰਫ਼ ਅੱਖਾਂ ਨੂੰ ਸੰਭਾਲ ਲੈਣਾ। ਪਹਿਲਾਂ ਤਾਂ ਬਹੁਤ ਸਖਤ ਲੋਕ ਸਨ, ਅੱਖਾਂ ਫੋੜ ਦਿੰਦੇ ਸਨ। ਤੁਹਾਨੂੰ ਅੱਖਾਂ ਨਹੀਂ ਫੋੜਨੀਆਂ ਹਨ। ਉਹ ਮੂਰਖਤਾ ਹੈ। ਤੁਹਾਨੂੰ ਅੱਖਾਂ ਹਟਾ ਦੇਣੀਆਂ ਹਨ। ਉਸਦੇ ਬਾਵਜੂਦ ਦੇਖ ਲਿਆ ਤਾਂ ਪ੍ਰਤੀਕ੍ਰਮਣ ਕਰ ਲੈਣਾ। ਇੱਕ ਮਿੰਟ ਦੇ ਲਈ ਵੀ ਪ੍ਰਤੀਕ੍ਰਮਣ ਕਰਨਾ ਨਾ ਛੱਡਣਾ। ਖਾਣ-ਪੀਣ ਵਿੱਚ ਉਲਟਾ ਹੋ ਗਿਆ ਹੋਵੇਗਾ ਤਾਂ ਚੱਲੇਗਾ। ਸੰਸਾਰ ਦਾ ਸਭ ਤੋਂ ਵੱਡਾ ਰੋਗ ਹੀ ਇਹ ਹੈ। ਇਸੇ ਦੀ ਵਜਾ ਨਾਲ ਸੰਸਾਰ ਖੜਾ ਹੈ। ਇਸਦੀਆਂ ਜੜਾਂ ਤੇ ਸੰਸਾਰ ਖੜ੍ਹਾ ਹੈ। ਇਹੀ ਉਸਦੀ ਜੜ੍ਹ ਹੈ।
ਹੱਕ ਦਾ ਖਾਏ ਤਾਂ ਮਨੁੱਖ ਵਿੱਚ ਆਵੇਗਾ, ਅਣਹੱਕ ਦਾ ਖਾਏ ਤਾਂ ਜਾਨਵਰ ਵਿੱਚ ਜਾਵੇਗਾ।
ਪ੍ਰਸ਼ਨ ਕਰਤਾ : ਅਸੀਂ ਅਣਹੱਕ ਦਾ ਤਾਂ ਖਾਧਾ ਹੈ।
ਦਾਦਾ ਸ੍ਰੀ : ਖਾਧਾ ਹੈ ਤਾਂ ਹੁਣ ਤੀਕੁਮਣ ਕਰੋ, ਹਾਲੇ ਵੀ ਭਗਵਾਨ । ਬਚਾ ਲੈਣਗੇ। ਹਾਲੇ ਵੀ ਮੰਦਿਰ ਜਾ ਕੇ ਪਛਚਾਤਾਪ ਕਰੋ। ਅਣਹੱਕ ਦਾ ਖਾ . ਲਿਆ ਹੋਵੇ ਤਾਂ ਹੁਣ ਪਛਚਾਤਾਪ ਕਰੋ, ਹਾਲੇ ਜਿੰਦਾ ਹੈ। ਇਸ ਦੇਹ ਵਿੱਚ ਹੋ ਉਦੋ ਤੱਕ ਪਛਚਾਤਾਪ ਕਰੋ।
| ਪ੍ਰਸ਼ਨ ਕਰਤਾ : ਇੱਕ ਡਰ ਲੱਗ ਰਿਹਾ ਹੈ, ਹੁਣੇ ਤੁਸੀਂ ਕਿਹਾ ਕਿ ਸੱਤਰ ਪ੍ਰਤੀਸ਼ਤ ਲੋਕ ਵਾਪਸ ਚਾਰ ਪੈਰ ਵਿੱਚ ਜਾਣ ਵਾਲੇ ਹਨ ਤਾਂ ਹੁਣ ਸਾਡੇ ਕੋਲ ਟਾਈਮ ਹੈ ਜਾਂ ਨਹੀਂ?
ਦਾਦਾ ਸ੍ਰੀ : ਨਹੀਂ, ਨਹੀਂ। ਟਾਈਮ ਨਹੀਂ ਰਿਹਾ, ਇਸ ਲਈ ਹੁਣ ਕੁੱਝ ਸਾਵਧਾਨੀ ਰੱਖੋ.....
ਪ੍ਰਸ਼ਨ ਕਰਤਾ : ਮਹਾਤਮਾਵਾਂ ਦੀ ਗੱਲ ਕਰ ਰਹੇ ਹਾਂ।