________________
ਪ੍ਰਤੀਕ੍ਰਮਣ
ਸੰਯੋਗ ਅਨੁਸਾਰ ਚੋਰੀ ਕਰੇ, ਅਤੇ ਮੈਂ ਖੁਦ ਦੇਖਾਂ ਤਾਂ ਵੀ ਮੈਂ ਉਸਨੂੰ ਚੋਰ ਨਹੀਂ ਕਹਾਂਗਾ, ਕਿਉਂਕਿ ਸੰਯੋਗ ਅਨੁਸਾਰ ਹੈ। ਜਗਤ ਦੇ ਲੋਕ ਕੀ ਕਹਿੰਦੇ ਹਨ ਕਿ ਜੋ ਫੜਿਆ ਗਿਆ ਉਸਨੂੰ ਚੋਰ ਕਹਿੰਦੇ ਹਨ। ਸੰਯੋਗ ਅਨੁਸਾਰ ਸੀ ਜਾਂ ਹਮੇਸ਼ਾ ਤੋਂ ਚੋਰ ਸੀ, ਲੋਕ ਏਦਾਂ ਕੁੱਝ ਪਰਵਾਹ ਨਹੀਂ ਕਰਦੇ। ਮੈਂ ਤਾਂ, ਜੋ ਹਮੇਸ਼ਾ ਤੋ ਚੋਰ ਹੈ, ਉਸਨੂੰ ਚੋਰ ਕਹਿੰਦਾ ਹਾਂ। ਅਤੇ ਸੰਯੋਗ ਅਨੁਸਾਰ ਵਾਲੇ ਨੂੰ ਮੈਂ ਚੋਰ ਨਹੀਂ ਕਹਿੰਦਾ। ਅਰਥਾਤ ਮੈਂ ਤਾਂ, ਜੇ ਇੱਕ ਅਭਿਪ੍ਰਾਏ ਬਣ ਜਾਵੇ, ਫਿਰ ਅਭਿਪ੍ਰਾਏ ਬਦਲਦਾ ਹੀ ਨਹੀ। ਕਿਸੇ ਵੀ ਆਦਮੀ ਦੇ ਲਈ ਮੈਂ ਅੱਜ ਤੱਕ ਅਭਿਪ੍ਰਾਏ ਬਦਲਿਆ ਹੀ ਨਹੀ।
ਤੁਸੀਂ ਸ਼ੁੱਧ ਹੋ ਗਏ ਅਤੇ ਚੰਦੂਭਾਈ ਨੂੰ ਸ਼ੁੱਧ ਕਰਨਾ, ਇਹ ਤੁਹਾਡਾ ਫਰਜ਼ ਹੈ। ਇਹ ਪੁਦਗਲ ਕੀ ਕਹਿੰਦਾ ਹੈ ਕਿ ਭਾਈ, ਅਸੀਂ ਸ਼ੁੱਧ ਹੀ ਸੀ। ਤੁਸੀਂ ਭਾਵ ਕਰਕੇ ਸਾਨੂੰ ਵਿਗਾੜਿਆ ਅਤੇ ਇਸ ਸਥਿਤੀ ਤੱਕ ਸਾਨੂੰ ਵਿਗਾੜਿਆ। ਨਹੀਂ ਤਾਂ ਸਾਡੇ ਵਿੱਚ ਲਹੂ, ਪੀਬ, ਹੱਡੀਆਂ ਕੁੱਝ ਵੀ ਨਹੀਂ ਸੀ। ਅਸੀਂ ਸ਼ੁੱਧ ਸੀ, ਤੁਸੀਂ ਸਾਨੂੰ ਵਿਗਾੜਿਆ। ਇਸ ਲਈ ਤੁਹਾਨੂੰ ਜੇ ਮੋਕਸ਼ ਵਿਚ ਜਾਣਾ ਹੋਵੇ ਤਾਂ ਸਿਰਫ ਤੁਸੀਂ ਹੀ ਸ਼ੁੱਧ ਹੋ ਗਏ ਉਸ ਨਾਲ ਨਹੀਂ ਚੱਲੇਗਾ। ਸਾਨੂੰ ਸ਼ੁੱਧ ਕਰੋਗੇ ਤਾਂ ਹੀ ਤੁਹਾਡਾ ਛੁੱਟਕਾਰਾ ਹੋਵੇਗਾ।
18. ਜੋ ਵਿਸ਼ੇ ਨੂੰ ਜਿੱਤ ਲਵੇ, ਉਹ ਰਾਜਿਆਂ ਦਾ ਰਾਜਾ
ਪ੍ਰਸ਼ਨ ਕਰਤਾ : ਇੱਕ ਵਾਰ ਵਿਸ਼ੇ ਦਾ ਬੀਜ ਪੈ ਗਿਆ ਹੋਵੇ, ਤਾਂ ਰੂਪਕ ਵਿੱਚ ਤਾਂ ਆਵੇਗਾ ਹੀ ਨਾ?
ਉਹ
77
ਦਾਦਾ ਸ਼੍ਰੀ : ਬੀਜ ਪੈ ਹੀ ਜਾਂਦਾ ਹੈ। ਉਹ ਰੂਪਕ ਵਿੱਚ ਆਵੇਗਾ ਪਰ ਜਦੋ ਤੱਕ ਉਸ ਦੀਆਂ ਜੜ੍ਹਾਂ ਨਹੀਂ ਜੰਮੀਆਂ, ਉਦੋ ਤੱਕ ਘੱਟ-ਵੱਧ ਹੋ ਸਕਦਾ ਹੈ। ਯਾਨੀ ਮਰਨ ਤੋਂ ਪਹਿਲਾਂ ਉਹ ਸ਼ੁੱਧ ਹੋ ਸਕਦਾ ਹੈ।
ਇਸ ਲਈ ਅਸੀਂ ਵਿਸ਼ੇ ਦੇ ਦੋਸ਼ ਵਾਲਿਆਂ ਨੂੰ ਕਹਿੰਦੇ ਹਾਂ ਕਿ ਵਿਸ਼ੇ ਦੇ ਦੋਸ਼ ਹੋਏ ਹੋਣ, ਹੋਰ ਦੋਸ਼ ਹੋਏ ਹੋਣ, ਤਾਂ ਤੂੰ ਐਤਵਾਰ ਦੇ ਦਿਨ ਉਪਵਾਸ (ਵਰਤ) ਰੱਖਣਾ ਅਤੇ ਪੂਰੇ ਦਿਨ ਇਹੀ ਸੋਚ-ਵਿਚਾਰ ਕਰਕੇ ਉਸਨੂੰ