________________
ਪ੍ਰਤੀਮਣ ਰੱਖਣਾ ਚਾਹੀਦਾ ਹੈ? ਨਹੀ, ਚੋਰੀ ਕਰਨ ਵਾਲੇ ਨੂੰ ਤੁਸੀਂ ਮਾਫ ਕਰ ਦੇਣਾ ਕਿ ਤੂੰ ਜਾ, ਤੈਨੂੰ ਛੱਡ ਦਿੱਤਾ, ਸਾਡੇ ਮਨ ਵਿੱਚ ਤੇਰੇ ਲਈ ਕੁੱਝ ਵੀ ਨਹੀਂ ਹੈ, ਪਰ ਉਸ ਉੱਪਰ ਵਿਸ਼ਵਾਸ ਨਹੀਂ ਰੱਖ ਸਕਦੇ ਅਤੇ ਉਸਦਾ ਫਿਰ ਸੰਗ ਵੀ ਨਹੀਂ ਰੱਖ ਸਕਦੇ। ਇਸਦੇ ਬਾਵਜੂਦ ਸੰਗ ਰੱਖਿਆ ਅਤੇ ਫਿਰ ਵਿਸ਼ਵਾਸ ਨਹੀਂ ਰੱਖੋਗੇ ਤਾਂ ਉਹ ਵੀ ਗੁਨਾਹ ਹੈ। ਅਸਲ ਵਿੱਚ ਸੰਗ ਰੱਖਣਾ ਹੀ ਨਹੀਂ ਅਤੇ ਰੱਖੋ ਤਾਂ ਉਸਦੇ ਲਈ ਪੂਰਵਾਗਹਿ ਨਹੀਂ ਰੱਖਣਾ ਚਾਹੀਦਾ। ਜੋ ਹੋਵੇਗਾ ਉਹ ਹੀ ਸਹੀ ਇਸ ਤਰ੍ਹਾਂ ਰੱਖਣਾ ਚਾਹੀਦਾ ਹੈ।
| ਪ੍ਰਸ਼ਨ ਕਰਤਾ : ਫਿਰ ਵੀ ਉਲਟਾ ਅਭਿਪ੍ਰਾਏ ਬਣ ਜਾਵੇ ਤਾਂ ਕੀ ਕਰਨਾ ਚਾਹੀਦਾ ਹੈ?
| ਦਾਦਾ ਸ੍ਰੀ : ਹੋ ਜਾਵੇ ਤਾਂ ਮਾਫੀ ਮੰਗ ਲੈਣਾ। ਜਿਸਦੇ ਲਈ ਉਲਟਾ ਅਭਿਪ੍ਰਾਏ ਬਣ ਗਿਆ ਹੋਵੇ, ਉਸੇ ਤੋਂ ਮਾਫੀ ਮੰਗ ਲੈਣਾ।
ਪ੍ਰਸ਼ਨ ਕਰਤਾ : ਚੰਗਾ ਅਭਿਏ ਦੇਣਾ ਚਾਹੀਦਾ ਹੈ ਜਾਂ ਨਹੀ?
ਦਾਦਾ ਸ੍ਰੀ : ਕੋਈ ਵੀ ਅਭਿਏ ਨਾ ਦੇਣਾ। ਅਤੇ ਜੇ ਦੇ ਦਿੱਤਾ ਤਾਂ ਉਸਨੂੰ ਮਿਟਾ ਦੇਣਾ। ਮਿਟਾਉਣ ਦਾ ਸਾਧਨ ਹੈ ਤੁਹਾਡੇ ਕੋਲ। ਆਲੋਚਨਾ-ਪ੍ਰਤੀਕ੍ਰਮਣ-ਪ੍ਰਤਿਆਖਿਆਨ ਦਾ “ਅਚੂਕ ਸ਼ਸ਼ਤਰ’ ॥ | ਪ੍ਰਸ਼ਨ ਕਰਤਾ : ਗਾੜੇ ਅਭਿਏ ਕਿਵੇਂ ਮਿਟਾਈਏ?
ਦਾਦਾ ਸ੍ਰੀ : ਜਦੋ ਤੋਂ ਤੈਅ ਕੀਤਾ ਕਿ ਮਿਟਾਉਣੇ ਹਨ, ਉਦੋਂ ਤੋਂ ਉਹ ਮਿਟਣੇ ਸ਼ੁਰੂ ਹੋ ਜਾਣਗੇ। ਜੋ ਬਹੁਤ ਗਾੜੇ ਹੋਣ ਉਹਨਾਂ ਨੂੰ ਹਰ-ਰੋਜ਼ ਦੋ-ਦੋ ਘੰਟੇ ਉਖਾੜਦੇ ਰਹੀਏ ਤਾਂ ਉਹ ਮਿਟ ਜਾਣਗੇ। ਆਤਮਾ ਪ੍ਰਾਪਤੀ ਤੋਂ ਬਾਅਦ ਪੁਰਸ਼ਾਰਥ ਧਰਮ ਪ੍ਰਾਪਤ ਹੁੰਦਾ ਹੈ ਅਤੇ ਪੁਰਸ਼ਾਰਥ ਧਰਮ ਪਰਾਮ ਤੱਕ ਪਹੁੰਚ ਸਕਦਾ ਹੈ, ਜੋ ਕਿਹੋ ਜਿਹੀ ਵੀ ਅਟਕਣ (ਜੋ ਬੰਧਨ ਰੂਪ ਹੋ ਜਾਵੇ, ਅੱਗੇ ਨਾ ਵੱਧਣ ਦੇਵੇ) ਨੂੰ ਉਖਾੜ ਕੇ ਸੁੱਟ ਸਕੇ। ਪਰ ਇੱਕ ਵਾਰ ਸਮਝ ਲੈਣਾ ਚਾਹੀਦਾ ਹੈ ਕਿ ਇਸ ਕਾਰਣ ਨਾਲ ਇਹ ਉਤਪੰਨ ਹੋਇਆ ਹੈ, ਫਿਰ ਉਸਦੇ ਪ੍ਰਤੀਕ੍ਰਮਣ ਕਰਨਾ।