________________
ਪ੍ਰਤੀਕ੍ਰਮਣ ਪ੍ਰਸ਼ਨ ਕਰਤਾ : ਤੀਕ੍ਰਮਣ ਕਰਦੇ ਹਾਂ, ਉਸੇ ਸਮੇਂ ਅਤੀਮਣ ਹੋਣ ਲੱਗੇ ਤਾਂ ਕੀ ਕਰਨਾ ਚਾਹੀਦਾ ਹੈ?
| ਦਾਦਾ ਸ੍ਰੀ : ਫਿਰ ਥੋੜੀ ਦੇਰ ਬਾਅਦ ਕਰਨਾ। ਤੁਸੀਂ ਆਤਿਸ਼ਬਾਜੀ ਬਝਾਉਣ ਗਏ ਉਸੇ ਵਕਤ ਇੱਕ ਹੋਰ ਪਟਾਕਾ ਵੱਜਿਆ ਤਾਂ ਤੁਸੀਂ ਫਿਰ ਤੋਂ ਜਾਣਾ। ਫਿਰ ਥੋੜੀ ਦੇਰ ਬਾਅਦ ਬੁਝਾਉਣਾ। ਇਹ ਪਟਾਕੇ ਤਾਂ ਵੱਜਦੇ ਹੀ ਰਹਿਣਗੇ। ਉਸੇ ਨੂੰ ਸੰਸਾਰ ਕਹਿੰਦੇ ਹਨ। | ਉਹ ਕੁੱਝ ਉਲਟਾ ਕਰੇ, ਅਪਮਾਨ ਕਰੇ ਫਿਰ ਵੀ ਅਸੀਂ ਰੱਖਿਆ ਕਰਦੇ ਹਾਂ। ਇੱਕ ਭਾਈ ਮੇਰਾ ਵਿਰੋਧ ਕਰਨ ਲੱਗਿਆ ਸੀ। ਮੈਂ ਸਭ ਨੂੰ ਕਿਹਾ, ਇੱਕ ਅੱਖਰ ਵੀ ਉਲਟਾ ਨਹੀਂ ਸੋਚਣਾ। ਜੇ ਉਲਟਾ ਵਿਚਾਰ ਆਵੇ ਤਾਂ ਪ੍ਰਤੀਕ੍ਰਮਣ ਕਰਨਾ। ਉਹ ਚੰਗਾ ਆਦਮੀ ਹੈ ਪਰ ਉਹ ਲੋਕ ਕਿਸਦੇ ਅਧੀਨ ਹਨ? ਕਸ਼ਾਏ ਦੇ ਅਧੀਨ ਹਨ। ਉਹ ਆਤਮਾ ਦੇ ਅਧੀਨ ਨਹੀਂ ਹਨ। ਜੋ ਆਤਮਾ ਦੇ ਅਧੀਨ ਹੀ ਹੋਵੇ ਉਹ ਇਸ ਤਰ੍ਹਾਂ ਸਾਹਮਣੇ ਨਹੀਂ ਬੋਲੇਗਾ। ਸੋ: ਕਸ਼ਾਏ ਦੇ ਅਧੀਨ ਹੋ ਚੁੱਕਿਆ ਮਨੁੱਖ ਕਿਸੇ ਵੀ ਤਰ੍ਹਾਂ ਦਾ ਗੁਨਾਹ ਕਰੇ ਤਾਂ ਉਹ ਮਾਫ ਕਰਨ ਯੋਗ ਹੈ। ਉਹ ਖੁਦ ਦੇ ਅਧੀਨ ਹੀ ਨਹੀਂ ਹੈ ਵਿਚਾਰਾ! ਉਹ ਕਸ਼ਾਏ ਕਰੇ ਉਸ ਸਮੇਂ ਤੁਹਾਨੂੰ ਡੋਰੀ ਢਿੱਲੀ ਛੱਡ ਦੇਣੀ ਚਾਹੀਦੀ ਹੈ। ਨਹੀਂ ਤਾਂ ਉਸ ਘੜੀ ਸਭ ਉਲਟਾ ਹੀ ਕਰ ਦੇਵੇਗਾ। ਕਸ਼ਾਏ ਦੇ ਅਧੀਨ ਯਾਨੀ ਉਦੈ ਕਰਮ ਦੇ ਅਧੀਨ। ਜਿਵੇਂ ਦਾ ਉਦੈ ਹੋਵੇਗਾ, ਉਸੇ ਤਰ੍ਹਾਂ ਘੁੰਮੇਗਾ।
17. ਵਾਰਣ, ਮੂਲ ਕਾਰਣ ਅਭਿਪ੍ਰਾਏ ਦੇ ਲਈ
ਸਾਹਮਣੇ ਵਾਲਾ ਕਿਹੋ ਜਿਹੇ ਵੀ, ਚੰਗੇ ਭਾਵ ਨਾਲ ਜਾਂ ਬੁਰੇ ਭਾਵ ਨਾਲ ਤੁਹਾਡੇ ਕੋਲ ਆਇਆ ਹੋਵੇ, ਪਰ ਉਸ ਨਾਲ ਕਿਸ ਤਰ੍ਹਾਂ ਦਾ ਵਿਹਾਰ ਕਰਨਾ ਹੈ ਇਹ ਤੁਸੀਂ ਦੇਖਣਾ ਹੈ। ਸਾਹਮਣੇ ਵਾਲੇ ਦੀ ਪ੍ਰਕ੍ਰਿਤੀ ਟੇਡੀ ਹੋਵੇ ਤਾਂ ਉਸ ਟੇਡੀ ਪ੍ਰਕ੍ਰਿਤੀ ਦੇ ਨਾਲ ਮੱਥਾ ਨਹੀਂ ਮਾਰਨਾ ਚਾਹੀਦਾ। ਪ੍ਰਕ੍ਰਿਤੀ ਤੋਂ ਹੀ ਜੇ ਉਹ ਚੋਰ ਹੋਵੇ, ਤੁਸੀਂ ਦਸ ਸਾਲਾਂ ਤੋਂ ਉਸਦੀ ਚੋਰੀ ਦੇਖ ਰਹੇ ਹੋ ਅਤੇ ਉਹ ਆ ਕੇ ਤੁਹਾਡੇ ਪੈਰ ਛੂਹਣ ਲੱਗੇ ਤਾਂ ਕੀ ਤੁਹਾਨੂੰ ਉਸ ਉੱਪਰ ਵਿਸ਼ਵਾਸ਼